ਚਿਤਾਵਨੀ ਦੇ ਬਾਅਦ ਵੀ ਜਵਾਲਾਮੁਖੀ ’ਤੇ ਚੜ੍ਹੇ ਸੈਲਾਨੀ
Sunday, Aug 25, 2024 - 03:05 PM (IST)
ਇੰਟਰਨੈਸ਼ਨਲ ਡੈਸਕ- ਇੰਡੋਨੇਸ਼ੀਆ ਦੇ ਮਾਊਂਟ ਡੁਕੋਨੋ ਜੁਆਲਾਮੁਖੀ ਦੇ ਅਚਾਨਕ ਫਟਣ ਕਾਰਨ ਸੈਲਾਨੀਆਂ ਦਾ ਇਕ ਗਰੁੱਪ ਹੈਰਾਨ ਰਹਿ ਗਿਆ। ਲੋਕ ਆਪਣੀ ਜ਼ਿੰਦਗੀ ਬਚਾਉਣ ਲਈ ਪਿੱਛੇ ਵੱਲ ਦੌੜੇ ਅਤੇ ਖਤਰਨਾਕ ਢਲਾਨ ਤੋਂ ਹੇਠਾਂ ਉਤਰ ਗਏ। ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਸ਼ੇਅਰ ਹੋਈ ਇਸ ਵੀਡੀਓ ’ਚ ਇਹ ਭਿਆਨਕ ਨਜ਼ਾਰਾ ਸਪੱਸਟ ਦੇਖਿਆ ਜਾ ਸਕਦਾ ਹੈ। ਵੀਡੀਓ ’ਚ ਆਸਮਾਨ ’ਚ ਉੱਠਦੀ ਸਵਾਲ ਦੇ ਵੱਡੇ ਗੁਬਾਰ ਨੂੰ ਦੇਖ ਕੇ ਪਹਾੜੀ ’ਤੇ ਚੜ੍ਹ ਰਹੇ ਲੋਕਾਂ ਨੂੰ ਘਬਰਾ ਕੇ ਭੱਜਦਿਆਂ ਦੇਖਿਆ ਜਾ ਸਕਦਾ ਹੈ। ਇਹ ਜਵਾਲਾਮੁਖੀ ਧਮਾਕਾ ਇਸ ਮਹੀਨੇ ਦੀ ਸ਼ੁਰੂਆਤ ’ਚ ਹੋਇਆ ਸੀ ਜਿਸ ਦਾ ਨਜ਼ਾਰਾ ਇਕ ਡਰੋਨ ’ਚ ਰਿਕਾਰਡ ਕੀਤਾ ਗਿਆ। ਆਪਣੇ ਵੱਲ ਵਧਦੇ ਸਵਾਹ ਦੇ ਗੁਬਾਰ ਨੂੰ ਦੇਖ ਕੇ ਸੈਲਾਨੀਆਂ ਦਾ ਗਰੁੱਪ ਡਰ ਗਿਆ ਅਤੇ ਮਾਊਂਡ ਡੁਕੋਨੋ ਦੇ ਪਹਾੜੀ ਇਲਾਕੇ ’ਤੇ ਉਲਟੇ ਪੈਰ ਭੱਜਣ ਲੱਗੇ।
ਚਿਤਾਵਨੀਆਂ ਦੇ ਬਾਵਜੂਦ ਪੁੱਜੇ ਸੀ ਸੈਲਾਨੀ
ਦਿ ਟੈਲੀਗ੍ਰਾਫ ਦੀ ਰਿਪੋਰਟ ਅਨੁਸਾਰ ਇਸ ਘਟਨਾ ’ਚ ਸਾਰੇ ਸੈਲਾਨੀ ਵਾਰ-ਵਾਰ ਬੱਚ ਗਏ। ਨਿਊਯਾਰਕ ਪੋਸਟ ਦੀ ਇਕ ਰਿਪੋਰਟ ਅਨੁਸਾਰ ਇੰਡੋਨੇਸ਼ੀਆ ਦੀ ਰਾਸ਼ਟਰੀ ਐਮਰਜੈਂਸੀ ਏਜੰਸੀ ਦੀ ਚਿਤਾਵਨੀਆਂ ਦੇ ਬਾਵਜੂਦ ਸੈਲਾਨੀਆਂ ਨੇ ਹਲਮਾਹੇਰਾ ਦੇ ਇਕ ਖਤਰਨਾਕ ਖੇਤਰ ’ਚ ਦਾਖਲਾ ਕੀਤਾ ਜਦਕਿ ਇੱਥੇ ਐਂਟਰੀ ਬੈਨ ਹੈ। ਦੱਸ ਦਈਏ ਕਿ ਹਲਮਾਹੇਰਾ ਇਕ ਦੂਰ-ਦੁਰੇਡਾ ਟਾਪੂ ਹੈ ਜੋ ਆਪਣੇ ਚੁੱਕ-ਥਲ ਇਲਾਕੇ ਅਤੇ ਭਿਆਨਕ ਆਬਾਦੀ ਲਈ ਜਾਣਿਆ ਜਾਂਦਾ ਹੈ। ਏਜੰਸੀ ਨੇ ਮਾਊਂਟ ਡੁਕੋਨੋ ਜਵਾਲਾਮੁਖੀ ’ਤੇ ਚੜ੍ਹਣ ਨੂੰ ਲੈ ਕੇ ਸਖਤ ਚਿਤਾਵਨੀ ਦਿੱਤੀ ਸੀ ਜੋ 1930 ਦੇ ਦਹਾਕੇ ਤੋਂ ਵਧਦੀ ਜਵਾਲਾਮੁਖੀ ਸਰਗਰਮੀਆਂ ਦੇ ਕਾਰਨ ਲਗਾਤਾਰ ਧਮਾਕੇ ਦੀ ਸਥਿਤੀ ’ਚ ਹੈ। ਹਾਲਾਂਕਿ ਇਨ੍ਹਾਂ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਸੈਂਟਰ ਫਾਰਮ ਵੋਲਕੈਨੋਲਾਜੀ ਐਂਡ ਜਿਓਲਾਜੀਕਲ ਡਿਜ਼ਾਸਟਰ ਮਿਟਿਗੇਸ਼ਨ ਦੇ ਮੁਖੀ ਪ੍ਰਿਆਤਿਨ ਹਾਦੀ ਵਿਜਯਾ ਨੇ ਕਿਹਾ ਕਿ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਮਾਊਂਟ ਡੁਕੋਨੋ ’ਤੇ ਨਾ ਚੜ੍ਹਣ ਅਤੇ ਨਾ ਹੀ ਉਸ ਵੱਲ ਜਾਣ।