ਦੁਬਈ ਹੋਟਲ ’ਚ ਸੈਲਾਨੀ ਨੂੰ ਨਹੀਂ ਮਿਲਿਆ ਨਾਸ਼ਤਾ, ‘ਮੇਕ ਮਾਈ ਟ੍ਰਿਪ’ ਨੂੰ ਦੇਣਾ ਹੋਵੇਗਾ ਮੁਆਵਜ਼ਾ
Saturday, Dec 16, 2023 - 11:09 AM (IST)
ਜਬਲਪੁਰ (ਇੰਟ.)– ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲ੍ਹਾ ਖਪਤਕਾਰ ਫੋਰਮ ਨੇ ਇਕ ਸੈਲਾਨੀ ਨੂੰ ਦੁਬਈ ਦੇ ਹੋਟਲ ’ਚ ਨਾਸ਼ਤਾ ਨਾ ਮਿਲਣ ’ਤੇ ਮਸ਼ਹੂਰ ਟਰੈਵਲ ਕੰਪਨੀ ‘ਮੇਕ ਮਾਈ ਟ੍ਰਿਪ’ ਨੂੰ ਸਾਢੇ 12 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਇਸ ਮੁਆਵਜ਼ੇ ਤੋਂ ਇਲਾਵਾ ਕੰਪਨੀ ਖਪਤਕਾਰ ਨੂੰ ਮਾਨਸਿਕ ਪ੍ਰੇਸ਼ਾਨੀ ਅਤੇ ਮੁਕੱਦਮੇ ਦੇ ਖ਼ਰਚ ਦਾ ਵੀ ਭੁਗਤਾਨ ਕਰੇਗੀ।
ਇਹ ਵੀ ਪੜ੍ਹੋ - ਸੰਸਦ ਦੀ ਸੁਰੱਖਿਆ 'ਚ ਕੁਤਾਹੀ: ਥਰਮਲ ਇਮੇਜਿੰਗ, 360 ਡਿਗਰੀ ਰੋਟੇਟ CCTV ਕੈਮਰੇ, ਫਿਰ ਵੀ ਕਿਵੇਂ ਹੋਈ ਗ਼ਲਤੀ?
ਕੀ ਹੈ ਮਾਮਲਾ
ਜਬਲਪੁਰ ਵਾਸੀ ਯਸ਼ ਜੈਨ, ਵੰਸ਼ ਕਟਾਰੀਆ ਅਤੇ ਭਰਤ ਸੁਖੇਜਾ ਨੇ ਦੱਸਿਆ ਕਿ ਉਨ੍ਹਾਂ ਨੂੰ 14 ਫਰਵਰੀ 2022 ਨੂੰ ਦੁਬਈ ਯਾਤਰਾ ਲਈ ਜ਼ੂਮ ਟਰੈਵਲਸ ਦੇ ਮਾਧਿਅਮ ਰਾਹੀਂ ਮੇਕ ਮਾਈ ਟ੍ਰਿਪ ਇੰਡੀਆ ਪ੍ਰ੍ਰਾਈਵੇਟ ਲਿਮਟਿਡ ਰਾਹੀਂ ਦੁਬਈ ਜਾਣ, ਰੁਕਣ ਅਤੇ ਵਾਪਸ ਮੁੜਨ ਲਈ 50 ਹਜ਼ਾਰ 700 ਦਾ ਪੈਕੇਜ ਲਿਆ ਸੀ। ਇਸ ਲਈ ਉਹਨਾਂ ਨੇ 7 ਦਿਨਾਂ ਦੀ ਯਾਤਰਾ ਲਈ ਐਡਵਾਂਸ ਭੁਗਤਾਨ ਵੀ ਕੀਤਾ ਸੀ। ਪੈਕੇਜ ’ਚ ਦੁਬਈ ਦੇ ਹੋਟਲ ਦੇ ਮੀਲ ਪਲਾਨ ਵਿਚ ਬ੍ਰੇਕਫਾਸਟ ਵੀ ਸ਼ਾਮਲ ਸੀ ਪਰ ਉੱਥੇ ਪਹੁੰਚਣ ’ਤੇ ਪਤਾ ਲੱਗਾ ਕਿ ਹੋਟਲ ਵਿਚ ਨਾਸ਼ਤੇ ਦੀ ਕਿਸੇ ਤਰ੍ਹਾਂ ਦੀ ਕੋਈ ਵਿਵਸਥਾ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਉਨ੍ਹਾਂ ਨੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ।
ਇਹ ਵੀ ਪੜ੍ਹੋ - ਜਲਦੀ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਸਰਕਾਰ ਕਰ ਰਹੀ ਹੈ ਵੱਡੀ ਤਿਆਰੀ
ਇਹ ਕਿਹਾ ਫੋਰਮ ਨੇ
ਇਸ ਮਾਮਲੇ ਦੇ ਸਬੰਧ ਵਿੱਚ ਫੋਰਮ ਦੇ ਚੇਅਰਮੈਨ ਪੰਕਜ ਯਾਦਵ ਅਤੇ ਮੈਂਬਰ ਅਮਿਤ ਸਿੰਘ ਤਿਵਾੜੀ ਦੀ ਬੈਂਚ ਨੇ ਮੇਕ ਮਾਈ ਟ੍ਰਿਪ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ ਹੁਕਮ ਦਿੱਤਾ ਕਿ ਬ੍ਰੇਕਫਾਸਟ ਮੁਹੱਈਆ ਨਾ ਕਰਵਾਏ ਜਾਣ ਦੇ ਸਬੰਧ ਵਿਚ 13000 ਰੁਪਏ ਮੁਆਵਜ਼ਾ ਦਿੱਤਾ ਜਾਵੇ। ਇਸ ਦੇ ਨਾਲ ਹੀ ਮਾਨਸਿਕ ਪ੍ਰੇਸ਼ਾਨੀ ਲਈ 10,000 ਅਤੇ ਮੁਕੱਦਮੇ ਦਾ ਖ਼ਰਚਾ 3000 ਰੁਪਏ ਵੀ ਦੇਣ ਦਾ ਹੁਕਮ ਟਰੈਵਲ ਕੰਪਨੀ ਨੂੰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ - ਦਸੰਬਰ ਮਹੀਨੇ ਪੈਨਸ਼ਨ ਅਤੇ LPG ਦੀਆਂ ਕੀਮਤਾਂ ਸਣੇ ਹੋਏ ਕਈ ਬਦਲਾਅ, ਹੁਣ ਲਾਗੂ ਹੋਣਗੇ ਇਹ ਨਿਯਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8