ਪਾਕਿ ''ਚ ਤਸ਼ੱਦਦ, ਹਿੰਦੂ ਵਪਾਰੀ ਦਾ ਕਤਲ ਤੇ ਇਕ ਕੁੜੀ ਨਾਲ ਜਬਰ-ਜ਼ਿਨਾਹ

Tuesday, Jan 12, 2021 - 03:14 PM (IST)

ਕਾਬੁਲ- ਪਾਕਿਸਤਾਨ ਵਿਚ ਘੱਟ ਗਿਣਤੀ ਲੋਕਾਂ ਨੂੰ ਸ਼ੁਰੂ ਤੋਂ ਹੀ ਸ਼ਿਕਾਰ ਬਣਾਇਆ ਜਾ ਰਿਹਾ ਹੈ ਪਰ ਹਾਲ ਦੇ ਕੁਝ ਸਾਲਾਂ ਵਿਚ ਇਹ ਸਭ ਬਹੁਤ ਵੱਧ ਗਿਆ ਹੈ। ਕਦੇ ਘੱਟ ਗਿਣਤੀ ਭਾਈਚਾਰੇ ਦੀਆਂ ਧੀਆਂ-ਭੈਣਾਂ ਦੀ ਇੱਜ਼ਤ ਲੁੱਟੀ ਜਾਂਦੀ ਹੈ ਤੇ ਕਦੇ ਜ਼ਬਰਦਸਤੀ ਵਿਆਹ ਲਈ ਮਜਬੂਰ ਕੀਤਾ ਜਾਂਦਾ ਹੈ। ਇਸ ਦੇ ਇਲਾਵਾ ਲੁੱਟ-ਖੋਹ ਤੇ ਕਤਲ ਵਰਗੀਆਂ ਵਾਰਦਾਤਾਂ ਵੀ ਵਾਪਰਦੀਆਂ ਰਹਿੰਦੀਆਂ ਹਨ, ਜਿਸ ਕਾਰਨ ਘੱਟ ਗਿਣਤੀ ਭਾਈਚਾਰੇ ਸਹਿਮ ਦੇ ਮਾਹੌਲ ਵਿਚ ਰਹਿ ਰਿਹਾ ਹੈ। 

ਬੀਤੇ ਦਿਨੀਂ ਸੂਬਾ ਸਿੰਧ ਦੇ ਖੈਰਪੁਰ ਸ਼ਹਿਰ ਦੇ ਲੁਕਮਾਨ ਸ਼ਾਹੀ ਬਾਜ਼ਾਰ ਦੇ ਇਕ ਹਿੰਦੂ ਕਾਰੋਬਾਰੀ ਦੀਪਕ ਕੁਮਾਰ ਦਾ ਅਣਪਛਾਤੇ ਲੋਕਾਂ ਨੇ ਉਸ ਦੇ ਘਰ ਵਿਚ ਦਾਖ਼ਲ ਹੋ ਕੇ ਕਤਲ ਕਰ ਦਿੱਤਾ। ਪੁਲਸ ਨੇ ਦੋ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਹੈ। ਹਿੰਦੂ ਭਾਈਚਾਰੇ ਦੇ ਇਕ ਹੋਰ ਵਪਾਰੀ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਇਸ ਸਬੰਧੀ ਪੁਲਸ ਨੂੰ ਅਜੇ ਤੱਕ ਕੋਈ ਸੁਰਾਗ ਹੀ ਨਹੀਂ ਮਿਲਿਆ। ਓਧਰ ਸਿੰਧ ਸੂਬੇ ਦੇ ਸੂਜਾਵਲ ਗੋਥ ਦੇ ਹਿੰਦੂ ਵਾਸੀ ਦੀ 22 ਸਾਲਾ ਕੁੜੀ ਨੂੰ ਅਗਵਾ ਕਰਕੇ ਉਸ ਨਾਲ ਜਬਰ-ਜ਼ਿਨਾਹ ਕੀਤਾ ਗਿਆ। ਇਸ ਦੇ ਬਾਅਦ ਅਗਲੇ ਦਿਨ ਉਸ ਨੂੰ ਉਸ ਦੇ ਘਰ ਅੱਗੇ ਛੱਡ ਦਿੱਤਾ ਗਿਆ। 

ਅਜਿਹੀਆਂ ਵਾਰਦਾਤਾਂ ਪਾਕਿਸਤਾਨ ਵਿਚ ਆਏ ਦਿਨ ਵਾਪਰਦੀਆਂ ਹਨ ਪਰ ਇਨ੍ਹਾਂ ਘੱਟ ਗਿਣਤੀ ਲੋਕਾਂ ਦੀ ਫਰਿਆਦ ਕੋਈ ਨਹੀਂ ਸੁਣ ਰਿਹਾ। ਕੁਝ ਦਿਨ ਪਹਿਲਾਂ ਕੁਝ ਲੋਕਾਂ ਨੇ ਮਿਲ ਕੇ ਇੱਥੇ ਸਥਿਤ ਹਿੰਦੂ ਮੰਦਰ ਨੂੰ ਵੀ ਤੋੜ ਦਿੱਤਾ ਸੀ। ਅਜਿਹੀਆਂ ਵਾਰਦਾਤਾਂ ਕਾਰਨ ਘੱਟ ਗਿਣਤੀ ਲੋਕਾਂ ਦਾ ਜੀਵਨ ਖ਼ਤਰੇ ਵਿਚ ਪੈਂਦਾ ਦਿਖਾਈ ਦੇ ਰਿਹਾ ਹੈ। 
 


Lalita Mam

Content Editor

Related News