ਯੁਵਰਾਜ ਤੇ ਗੋਨੀ ਦੀਆਂ ਪਾਰੀਆਂ ਨਾਲ ਟੋਰੰਟੋ ਦੀ ਸ਼ਾਨਦਾਰ ਜਿੱਤ

7/28/2019 9:07:24 PM

ਟੋਰੰਟੋ— ਭਾਰਤੀ ਟੀਮ ਦੇ ਸਾਬਕਾ ਹਰਫਨਮੌਲਾ ਯੁਵਰਾਜ ਸਿੰਘ ਤੇ ਮਨਪ੍ਰੀਤ ਗੋਨੀ ਦੀਆਂ ਸ਼ਾਨਦਾਰ ਪਾਰੀਆਂ ਦੇ ਦਮ 'ਤੇ ਟੋਰੰਟੋ ਨੈਸ਼ਨਲਸ ਨੇ ਗਲੋਬਲ ਟੀ-20 ਕੈਨੇਡਾ 'ਚ ਐਡਮਿੰਟਨ ਰਾਇਲਸ ਵਿਰੁੱਧ ਟੂਰਨਾਮੈਂਟ ਦੀ ਪਹਿਲੀ ਜਿੱਤ ਦਰਜ ਕੀਤੀ। ਭਾਰਤ ਨੂੰ 2011 'ਚ ਵਿਸ਼ਵ ਚੈਂਪੀਅਨ ਬਣਾਉਣ 'ਚ ਅਹਿਮ ਭੂਮੀਕਾ ਨਿਭਉਣ ਵਾਲੇ ਯੁਵਰਾਜ ਨੇ ਸ਼ਨੀਵਾਰ ਨੂੰ ਤਿੰਨ ਚੌਕੇ ਤੇ ਤਿੰਨ ਛੱਕਿਆਂ ਦੀ ਮਦਦ ਨਾਲ 21 ਗੇਂਦਾਂ 'ਚ 35 ਦੌੜਾਂ ਬਣਾਈਆਂ ਜਦਕਿ ਮੈਨ ਆਫ ਦਿ ਮੈਚ ਗੋਨੀ ਨੇ 12 ਗੇਂਦਾਂ 'ਚ 33 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਭਾਰਤ ਦੇ ਦੋਵਾਂ ਖਿਡਾਰੀਆਂ ਦੇ ਦਮ ਟੋਰੰਟੋ ਨੈਸ਼ਨਲਸ ਨੇ 17.5 ਓਵਰ 'ਚ 8 ਵਿਕਟਾਂ 'ਤੇ ਜਿੱਤ ਦੇ ਲਈ ਜ਼ਰੂਰ 192 ਦੌੜਾਂ ਬਣਾ ਲਈਆਂ। ਅੰਤਰਰਾਸ਼ਟਰੀ ਕ੍ਰਿਕਟ ਤੋਂ ਹਾਲ ਹੀ 'ਚ ਸੰਨਿਆਸ ਲੈਣ ਵਾਲੇ ਯੁਵਰਾਜ ਇਸ ਟੀਮ ਦੇ ਕਪਤਾਨ ਹਨ। ਉਹ ਵੈਂਕੂਵਰ ਨਾਈਟਸ ਵਿਰੁੱਧ ਟੀਮ ਦੇ ਪਹਿਲੇ ਮੈਚ 'ਚ 27 ਗੇਂਦਾਂ 'ਚ ਸਿਰਫ 14 ਦੌੜਾਂ ਹੀ ਬਣਾ ਸਕੇ ਸਨ।

 


Gurdeep Singh

Edited By Gurdeep Singh