ਟੋਰਾਂਟੋ ''ਚ ਇਕ ਵਿਅਕਤੀ ''ਤੇ ਜਾਨਲੇਵਾ ਹਮਲਾ, ਪੁਲਸ ਨੇ ਸ਼ੱਕੀਆਂ ਦੀ ਤਸਵੀਰ ਕੀਤੀ ਜਾਰੀ

Monday, Aug 24, 2020 - 10:49 AM (IST)

ਟੋਰਾਂਟੋ ''ਚ ਇਕ ਵਿਅਕਤੀ ''ਤੇ ਜਾਨਲੇਵਾ ਹਮਲਾ, ਪੁਲਸ ਨੇ ਸ਼ੱਕੀਆਂ ਦੀ ਤਸਵੀਰ ਕੀਤੀ ਜਾਰੀ

ਟੋਰਾਂਟੋ- ਟੋਰਾਂਟੋ ਪੁਲਸ ਤਿੰਨ ਸ਼ੱਕੀਆਂ ਦੀ ਭਾਲ ਕਰ ਰਹੀ ਹੈ, ਜਿਨ੍ਹਾਂ ਨੇ ਸ਼ਨੀਵਾਰ ਰਾਤ ਸਮੇਂ ਇਕ ਵਿਅਕਤੀ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਰੋਹੈਮਟਨ ਹੋਟਲ ਦੇ ਬਾਹਰ ਲਗਭਗ ਰਾਤ 10 ਵਜੇ 44 ਸਾਲਾ ਵਿਅਕਤੀ 'ਤੇ 3 ਵਿਅਕਤੀਆਂ ਨੇ ਹਮਲਾ ਕੀਤਾ। 

ਪੁਲਸ ਨੂੰ ਲੱਗ ਰਿਹਾ ਹੈ ਕਿ ਇਸ ਵਿਅਕਤੀ ਅਤੇ ਤਿੰਨ ਵਿਅਕਤੀਆਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਅਤੇ ਇਸ ਵਿਅਕਤੀ 'ਤੇ ਵਾਰ-ਵਾਰ ਚਾਕੂ ਨਾਲ ਹਮਲਾ ਕੀਤਾ ਗਿਆ। ਇਸ ਮਗਰੋਂ ਇਹ ਤਿੰਨੋਂ ਵਿਅਕਤੀ ਘਟਨਾ ਵਾਲੀ ਥਾਂ ਤੋਂ ਭੱਜ ਗਏ। ਟੋਰਾਂਟੋ ਪੈਰਾਮੈਡਿਕ ਸਰਵਿਸ ਮੁਤਾਬਕ ਜ਼ਖਮੀ ਵਿਅਕਤੀ ਦੀ ਹਾਲਤ ਖਤਰੇ ਤੋਂ ਬਾਹਰ ਹੈ ਪਰ ਉਸ ਦੇ ਕਾਫੀ ਜ਼ਖਮ ਹੋਏ ਹਨ। 

2 ਸ਼ੱਕੀਆਂ ਦੀ ਪਛਾਣ 27 ਸਾਲਾ ਕੋਲੀਨ ਡੀਫੇਟਾਸ ਅਤੇ ਰੀਸ ਮੌਰਿਸ ਵਜੋਂ ਹੋਈ ਹੈ। ਤੀਜੇ ਸ਼ੱਕੀ ਦੀ ਅਜੇ ਪਛਾਣ ਨਹੀਂ ਹੋ ਸਕੀ ਤੇ ਉਹ ਵੀ 20 ਤੋਂ 25 ਕੁ ਸਾਲ ਦਾ ਨੌਜਵਾਨ ਦੱਸਿਆ ਜਾ ਰਿਹਾ ਹੈ। ਪੁਲਸ ਨੇ ਤਿੰਨਾਂ ਸ਼ੱਕੀਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਜਿਸ ਵਿਅਕਤੀ 'ਤੇ ਹਮਲਾ ਕੀਤਾ ਗਿਆ, ਉਹ ਰੋਹੈਮਟਨ ਹੋਟਲ ਦਾ ਕਲਾਇੰਟ ਸੀ, ਜਿੱਥੇ ਬੇਘਰੇ ਲੋਕਾਂ ਨੂੰ ਆਸਰਾ ਦਿੱਤਾ ਜਾਂਦਾ ਹੈ। ਸ਼ੈਲਟਰ ਸਟਾਫ ਦਾ ਕਹਿਣਾ ਹੈ ਕਿ ਇਹ ਤਿੰਨੋਂ ਇਸ ਹੋਟਲ ਦੇ ਕਲਾਇੰਟ ਨਹੀਂ ਸਨ। 


author

Lalita Mam

Content Editor

Related News