34 ਸਾਲਾਂ ਤੋਂ ਲਾਪਤਾ ਕੁੜੀ ਦੇ ਮਿਲਣ ਦੀ ਅਜੇ ਵੀ ਪੁਲਸ ਨੂੰ ਆਸ, ਮੰਗੀ ਲੋਕਾਂ ਤੋਂ ਮਦਦ

07/30/2019 8:49:32 PM

ਟੋਰਾਂਟੋ— ਟੋਰਾਂਟੋ ਦੀ ਪੁਲਸ ਨੇ ਇਕ ਲਾਪਤਾ ਹੋਈ ਬੱਚੀ ਦੀ ਤਸਵੀਰ, ਜਿਸ ਨੂੰ ਹੁਣ ਦੀ ਉਮਰ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਸੀ, ਸਾਂਝੀ ਕੀਤੀ ਗਈ ਹੈ। ਇਹ ਬੱਚੀ 1985 'ਚ ਲਾਪਤਾ ਹੋਈ ਸੀ। ਇਸ ਤਸਵੀਰ ਨੂੰ ਬੱਚੀ ਦੇ ਲਾਪਤਾ ਹੋਣ ਤੋਂ 34 ਸਾਲ ਬਾਅਦ ਜਾਰੀ ਕੀਤਾ ਗਿਆ ਹੈ।

PunjabKesari

ਮੋਰਿਨ ਨਾਂ ਦੀ ਬੱਚੀ 30 ਜੁਲਾਈ 1985 ਨੂੰ ਐਟੋਬੀਕਾਕ ਦੇ ਵੈਸਟ ਮਾਲ ਤੋਂ ਲਾਪਤਾ ਹੋਈ ਸੀ। ਉਸ ਨੂੰ ਆਖਰੀ ਵਾਰ ਅਪਾਰਟਮੈਂਟ ਦੇ ਵਿਹੜੇ ਦੇਖਿਆ ਗਿਆ ਸੀ। ਇਸ ਤੋਂ ਪਹਿਲਾਂ ਪੁਲਸ ਨੇ ਕਿਹਾ ਸੀ ਮੋਰਿਨ ਉਸ ਦਿਨ ਸਵਿਮਿੰਗ ਜਾਣ ਦੀ ਪਲਾਨ ਬਣਾ ਰਹੀ ਸੀ ਪਰ ਉਸ ਨੂੰ ਦੁਬਾਰਾ ਨਹੀਂ ਦੇਖਿਆ ਗਿਆ। ਇਸ ਤੋਂ ਪਹਿਲਾਂ 2014 'ਚ ਵੀ ਬੱਚੀ ਦੀ ਭਾਲ ਸ਼ੁਰੂ ਕੀਤੀ ਗਈ ਸੀ ਜਦੋਂ ਪੁਲਸ ਨੂੰ ਇਸ ਸਬੰਧੀ ਇਕ ਟਿੱਪ ਮਿਲੀ ਪਰ ਪੁਲਸ ਨੂੰ ਇਸ ਦੌਰਾਨ ਕੋਈ ਸਫਲਤਾ ਨਹੀਂ ਮਿਲ ਸਕੀ। ਤਿੰਨ ਦਹਾਕੇ ਬੀਤ ਗਏ ਪਰ ਪੁਲਸ ਨੂੰ ਅਜੇ ਵੀ ਉਸ ਬੱਚੀ ਦੇ ਮਿਲਣ ਦੀ ਆਸ ਹੈ।

ਪੁਲਸ ਨੇ ਕਿਹਾ ਕਿ ਮੋਰਿਨ ਦੇ ਭੂਰੇ ਵਾਲ, ਭੂਰੀਆਂ ਅੱਖਾਂ ਤੇ ਉਸ ਦੇ ਮੱਥੇ 'ਤੇ ਇਕ ਬਰਥਮਾਰਕ ਹੈ। ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਨਵੀਂ ਤਸਵੀਰ ਨਾਲ ਮਦਦ ਮਿਲੇਗੀ। ਪੁਲਸ ਨੇ ਕਿਹਾ ਕਿ ਜੇਕਰ ਇਸ ਸਬੰਧੀ ਕਿਸੇ ਕੋਲ ਵੀ ਕੋਈ ਜਾਣਕਾਰੀ ਹੋਵੇ ਤਾਂ ਉਹ ਟੋਰਾਂਟੋ ਪੁਲਸ ਜਾਂ ਅਪਰਾਧ ਰੋਕੂ ਵਿਭਾਗ ਨਾਲ ਸੰਪਰਕ ਕਰੇ।


Baljit Singh

Content Editor

Related News