ਟੋਰਾਂਟੋ: ਸਟੋਰ ''ਚੋਂ ਸ਼ਰਾਬ ਦੀਆਂ 3 ਬੋਤਲਾਂ ਚੋਰੀ ਕਰਨ ਦੇ ਦੋਸ਼ ''ਚ ਪੁਲਸ ਕਾਂਸਟੇਬਲ ਗ੍ਰਿਫ਼ਤਾਰ

Monday, Oct 07, 2024 - 04:18 PM (IST)

ਟੋਰਾਂਟੋ: ਸਟੋਰ ''ਚੋਂ ਸ਼ਰਾਬ ਦੀਆਂ 3 ਬੋਤਲਾਂ ਚੋਰੀ ਕਰਨ ਦੇ ਦੋਸ਼ ''ਚ ਪੁਲਸ ਕਾਂਸਟੇਬਲ ਗ੍ਰਿਫ਼ਤਾਰ

ਟੋਰਾਂਟੋ (ਪੋਸਟ ਬਿਊਰੋ): ਟੋਰਾਂਟੋ ਦੇ ਇੱਕ ਪੁਲਸ ਅਧਿਕਾਰੀ ਨੂੰ ਸਟੋਰ ਵਿੱਚੋਂ ਸ਼ਰਾਬ ਦੀਆਂ 3 ਬੋਤਲਾਂ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਟੋਰਾਂਟੋ ਪੁਲਸ ਦੇ ਇਕ ਬਿਆਨ ਮੁਤਾਬਕ ਉਸ ਦਾ ਇੱਕ 39 ਸਾਲਾ ਕਾਂਸਟੇਬਲ ਡੈਨੀਅਲ ਲੇਕਲਰਕ 4 ਅਕਤੂਬਰ ਨੂੰ ਦੁਪਹਿਰ 3:30 ਵਜੇ ਦੇ ਕਰੀਬ ਇੱਕ ਸਟੋਰ ਵਿਚ ਗਿਆ। ਉੱਥੇ ਉਸ ਨੇ ਸ਼ਰਾਬ ਦੀਆਂ ਤਿੰਨ ਬੋਤਲਾਂ ਲਈਆਂ ਅਤੇ ਭੁਗਤਾਨ ਕੀਤੇ ਬਿਨ੍ਹਾਂ ਬਾਹਰ ਨਿਕਲ ਗਿਆ। ਪੁਲਸ ਨੇ ਰਿਲੀਜ਼ ਵਿੱਚ ਇਹ ਨਹੀਂ ਦੱਸਿਆ ਕਿ ਕੀ ਉਹ ਉਸ ਸਮੇਂ ਡਿਊਟੀ 'ਤੇ ਸੀ ਜਾਂ ਨਹੀਂ ਅਤੇ ਕਥਿਤ ਚੋਰੀ ਕਿੱਥੇ ਹੋਈ।

ਇਹ ਵੀ ਪੜ੍ਹੋ: ਇਸ਼ਕ 'ਚ ਅੰਨ੍ਹੀ ਹੋਈ ਧੀ, ਮਾਂ-ਪਿਓ ਸਣੇ ਪਰਿਵਾਰ ਦੇ 13 ਲੋਕਾਂ ਦਾ ਕੀਤਾ ਕਤਲ

ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਸੇ ਦਿਨ ਲੇਕਲਰਕ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ `ਤੇ 5 ਹਜ਼ਾਰ ਡਾਲਰ ਤੋਂ ਘੱਟ ਦੀ ਚੋਰੀ ਦਾ ਦੋਸ਼ ਲਗਾਇਆ ਗਿਆ। ਕਾਂਸਟੇਬਲ ਲੇਕਲਰਕ, ਜੋ ਕਿ 55 ਡਿਵੀਜ਼ਨ ਵਿੱਚ ਨਿਯੁਕਤ ਸੀ, ਨੂੰ ਓਂਟਾਰੀਓ ਦੇ ਕਮਿਊਨਿਟੀ ਸੇਫਟੀ ਅਤੇ ਪੁਲਸ ਐਕਟ ਅਨੁਸਾਰ ਤਨਖਾਹ ਸਮੇਤ ਮੁਅੱਤਲ ਕਰ ਦਿੱਤਾ ਗਿਆ ਹੈ। ਲੇਕਲਰਕ ਨੂੰ ਵੀਰਵਾਰ 14 ਨਵੰਬਰ ਨੂੰ ਦੁਪਹਿਰ 2 ਵਜੇ ਓਂਟਾਰੀਓ ਕੋਰਟ ਆਫ ਜਸਟਿਸ ਵਿੱਚ ਪੇਸ਼ ਕੀਤਾ ਜਾਣਾ ਹੈ।

ਇਹ ਵੀ ਪੜ੍ਹੋ: ਇਟਲੀ: ਸ਼ਹਿਰ ਸੁਜ਼ਾਰਾ ਬਣ ਗਿਆ ਪਿਆਰਾ, ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News