ਕੱਚੀਆਂ ਪਈਆਂ ਰਿਸ਼ਤਿਆਂ ਦੀਆਂ ਤੰਦਾਂ, ਪੁੱਤ ਨੇ ਮਾਂ-ਪਿਓ ਦਾ ਕੀਤਾ ਕਤਲ ਤੇ ਫਿਰ...

Monday, Sep 14, 2020 - 09:55 AM (IST)

ਕੱਚੀਆਂ ਪਈਆਂ ਰਿਸ਼ਤਿਆਂ ਦੀਆਂ ਤੰਦਾਂ, ਪੁੱਤ ਨੇ ਮਾਂ-ਪਿਓ ਦਾ ਕੀਤਾ ਕਤਲ ਤੇ ਫਿਰ...

ਟੋਰਾਂਟੋ- ਸ਼ਨੀਵਾਰ ਦੁਪਹਿਰ ਨੂੰ ਟੋਰਾਂਟੋ ਵੈਸਟਨ ਦੇ ਇਕ ਘਰ ਵਿਚੋਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਸਨ ਤੇ ਇਕ ਨੌਜਵਾਨ ਦੀ ਲਾਸ਼ ਪਟੜੀ ਤੋਂ ਮਿਲੀ ਸੀ। ਟੋਰਾਂਟੋ ਪੁਲਸ ਨੇ ਇਸ ਛੁਰੇਬਾਜ਼ੀ ਦੀ ਘਟਨਾ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਇਕ 28 ਸਾਲਾ ਨੌਜਵਾਨ ਨੇ ਆਪਣੇ ਮਾਂ-ਬਾਪ ਦਾ ਘਰ ਵਿਚ ਕਤਲ ਕਰ ਦਿੱਤਾ ਤੇ ਇਸ ਦੇ ਬਾਅਦ ਉਹ ਵੀ ਰੇਲ ਗੱਡੀ ਨਾਲ ਟਕਰਾਉਣ ਮਗਰੋਂ ਮਾਰਿਆ ਗਿਆ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਨੌਜਵਾਨ ਨੇ ਆਤਮ ਹੱਤਿਆ ਕੀਤੀ ਜਾਂ ਉਹ ਹਾਦਸੇ ਦਾ ਸ਼ਿਕਾਰ ਹੋਇਆ। 

ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਦੁਪਿਹਰ 2.30 ਵਜੇ ਪੁਲਸ ਨੂੰ ਇਕ ਘਰ ਵਿਚੋਂ 64 ਸਾਲਾ ਜਾਓ ਬਾਰਸੇਲੋਸ ਅਤੇ 59 ਸਾਲਾ ਇਵਾ ਬਾਰਸੇਲੋਸ ਦੀਆਂ ਖੂਨ ਨਾਲ ਲੱਥਪਥ ਲਾਸ਼ਾਂ ਮਿਲੀਆਂ ਸਨ। ਇਸ ਦੇ ਬਾਅਦ ਇਕ ਨੌਜਵਾਨ ਦੀ ਲਾਸ਼ ਰੇਲ ਪਟੜੀ ਤੋਂ ਮਿਲੀ ਜੋ ਯੂ. ਪੀ. ਐਕਸਪ੍ਰੈੱਸ ਟਰੇਨ ਦੀ ਲਪੇਟ ਵਿਚ ਆ ਕੇ ਮਾਰਿਆ ਗਿਆ। ਉਸ ਦੀ ਪਛਾਣ ਜੋੜੇ ਦੇ ਪੁੱਤ ਤਿਬਰੀਓ ਬਾਰਸੇਲੋਸ ਵਜੋਂ ਹੋਈ ਹੈ। ਉਸ ਨੇ ਇਹ ਖੌਫਨਾਕ ਕਦਮ ਕਿਉਂ ਚੁੱਕਿਆ ਅਜੇ ਇਸ ਬਾਰੇ ਪਤਾ ਨਹੀਂ ਲੱਗ ਸਕਿਆ। 

ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਵਿਅਕਤੀਆਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਸੋਮਵਾਰ ਨੂੰ ਕੀਤਾ ਜਾਣਾ ਹੈ। ਜਾਂਚ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਇਸ ਘਟਨਾ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਜ਼ਰੂਰ ਸਾਂਝੀ ਕਰਨ। 


author

Lalita Mam

Content Editor

Related News