ਟੋਰਾਂਟੋ ''ਚ 2 ਵਾਹਨਾਂ ਦੀ ਹੋਈ ਟੱਕਰ, 1 ਵਿਅਕਤੀ ਗੰਭੀਰ ਜ਼ਖਮੀ

01/29/2018 11:57:23 AM

ਟੋਰਾਂਟੋ— ਕੈਨੇਡਾ ਦੇ ਸੂਬੇ ਓਨਟਾਰੀਓ ਦੇ ਸ਼ਹਿਰ ਟੋਰਾਂਟੋ ਵਿਚ 2 ਦਿਨ ਪਹਿਲਾਂ 2 ਵਾਹਨਾਂ ਦੀ ਹੋਈ ਆਪਸੀ ਟੱਕਰ ਦੌਰਾਨ ਇਕ 30 ਸਾਲਾ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਿਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਾਇਆ। ਦੱਸਿਆ ਜਾ ਰਿਹਾ ਹੈ ਇਹ ਟੱਕਰ ਇਕ ਡੰਪ ਟਰੱਕ ਅਤੇ ਮਿੰਨੀ ਵੈਨ ਵਿਚਕਾਰ ਸ਼ਨੀਵਾਰ ਦੀ ਅੱਧੀ ਰਾਤ 1 ਵੱਜ ਕੇ 15 'ਤੇ ਵਿਕਟੋਰੀਆ ਪਾਰਕ ਐਵੀਨਿਊ ਅਤੇ ਐਗਲੀਂਟਨ ਐਵੀਨਿਊ ਈਸਟ ਦੇ ਚੋਰਾਹੇ 'ਤੇ ਹੋਈ ਸੀ।
ਸੂਤਰਾਂ ਨੇ ਦੱਸਿਆ ਕਿ ਹੈ ਜਿਸ ਵਿਅਕਤੀ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ, ਉਸ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ। ਉਹ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ। ਉਥੇ ਹੀ ਟੋਰਾਂਟੋ ਪੁਲਸ ਵੱਲੋਂ ਇਸ ਹਾਦਸੇ ਦੀ ਜਾਂਚ ਜਾਰੀ ਹੈ ਅਤੇ ਅਜੇ ਤੱਕ ਪੁਲਸ ਨੇ ਕਿਸੇ 'ਤੇ ਵੀ ਦੋਸ਼ ਨਹੀਂ ਲਗਾਏ ਗਏ ਹਨ।


Related News