ਨਾਈਜੀਰੀਆ ਦੀ ਪਹਿਲੀ ਔਰਤ ਦਾ ਚੋਟੀ ਸਹਿਯੋਗੀ ਧੋਖਾਧੜੀ ਮਾਮਲੇ ''ਚ ਗ੍ਰਿਫਤਾਰ
Wednesday, Sep 26, 2018 - 09:09 PM (IST)

ਅਬੁਜਾ— ਰਾਸ਼ਟਰਪਤੀ ਮੁਹੰਮਦ ਬੁਹਾਰੀ ਦੀ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਦੇ ਤਹਿਤ ਨਾਈਜੀਰੀਆ ਦੀ ਪਹਿਲੀ ਔਰਤ ਦੇ ਚੋਟੀ ਸੁਰੱਖਿਆ ਸਹਿਯੋਗੀ ਨੂੰ ਕਥਿਤ ਤੌਰ 'ਤੇ ਉਨ੍ਹਾਂ ਦੇ ਨਾਂ 'ਤੇ ਕਰੀਬ 70 ਲੱਖ ਰੁਪਏ ਦੀ ਵਸੂਲੀ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਮੁਖੀ ਇੰਚਾਰਜ ਸਾਨੀ ਬਾਬਨ-ਇਨਾ, ਜੋ ਸਾਲ 2016 'ਚ ਆਇਸ਼ਾ ਬੁਹਾਰੀ ਦੇ ਮੁੱਖ ਸੁਰੱਖਿਆ ਅਧਿਕਾਰੀ ਹਨ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਸੀ ਤੇ ਹੁਣ ਉਹ ਦੇਸ਼ ਦੀ ਖੁਫੀਆ ਏਜੰਸੀ ਡੀ.ਐੱਮ.ਐੱਸ. ਦੀ ਹਿਰਾਸਤ 'ਚ ਹਨ। ਆਇਸ਼ਾ ਫਿਲਹਾਲ ਆਪਣੇ ਪਤੀ ਨਾਲ ਸੰਯੁਕਤ ਰਾਸ਼ਟਰ ਮਹਾ ਸਭਾ ਦੇ ਦੌਰੇ 'ਤੇ ਨਿਊਯਾਰਕ 'ਚ ਹਨ। ਆਇਸ਼ਾ ਨੇ ਇਕ ਬਿਆਨ 'ਚ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਦੀ ਗ੍ਰਿਫਤਾਰੀ ਦੇ ਆਦੇਸ਼ ਨਹੀਂ ਦਿੱਤੇ ਹਨ।