ਟੋਂਗਾ ਨੂੰ ਜਵਾਲਾਮੁਖੀ ਫਟਣ ਤੋਂ ਬਾਅਦ ਰਾਹਤ ਕਾਰਜਾਂ ਲਈ 9 ਕਰੋੜ ਡਾਲਰ ਮਦਦ ਦੀ ਲੋੜ : UN

Thursday, Feb 17, 2022 - 11:36 AM (IST)

ਸੰਯੁਕਤ ਰਾਸ਼ਟਰ (ਭਾਸ਼ਾ)- ਟੋਂਗਾ ਵਿੱਚ ਸਮੁੰਦਰ ਦੇ ਹੇਠਾਂ ਜਵਾਲਾਮੁਖੀ ਫਟਣ ਤੋਂ ਆਈ ਸੁਨਾਮੀ ਦੇ ਇੱਕ ਮਹੀਨੇ ਬਾਅਦ ਸੰਯੁਕਤ ਰਾਸ਼ਟਰ ਦੇ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਨਾਲ ਪ੍ਰਸ਼ਾਂਤ ਟਾਪੂ ਦੇਸ਼ ਦੀ 1,05,000 ਆਬਾਦੀ ਦਾ 80 ਪ੍ਰਤੀਸ਼ਤ ਹਿੱਸਾ ਪ੍ਰਭਾਵਿਤ ਹੋਇਆ ਹੈ। ਦੇਸ਼ ਨੂੰ ਮੁਰੰਮਤ ਕੰਮ ਸ਼ੁਰੂ ਕਰਨ ਅਤੇ ਅਹਿਮ ਖੇਤੀਬਾੜੀ ਤੇ ਮੱਛੀ ਪਾਲਣ ਖੇਤਰਾਂ ਵਿੱਚ ਸੁਧਾਰ ਲਈ 9 ਕਰੋੜ ਡਾਲਰ ਦੀ ਮਦਦ ਦੀ ਲੋੜ ਹੈ।

ਟੋਂਗਾ ਲਈ ਸੰਯੁਕਤ ਰਾਸ਼ਟਰ ਦੇ ਸਥਾਨਕ ਕੋਆਰਡੀਨੇਟਰ ਸਾਨਾਕਾ ਸਮਰਸਿਨਹਾ ਨੇ ਗੁਆਂਢੀ ਦੇਸ਼ ਫਿਜੀ ਤੋਂ ਇੱਕ ਡਿਜੀਟਲ ਨਿਊਜ਼ ਕਾਨਫਰੰਸ ਵਿਚ ਦੱਸਿਆ ਕਿ ਸੁਨਾਮੀ ਤੋਂ ਬਾਅਦ ਪਾਣੀ ਦਾ ਪੱਧਰ ਘਟਣ ਦੇ ਬਾਵਜੂਦ ਦਹਿਸ਼ਤ ਘੱਟ ਨਹੀਂ ਹੋਈ ਹੈ। ਉਨ੍ਹਾਂ ਨੇ ਕਿਹਾ ਕਿ  ਖੇਤਰ ਵਿਚ ਲਗਭਗ ਹਰ ਹਫ਼ਤੇ ਚੱਕਰਵਾਤ ਆ ਰਹੇ ਹਨ ਅਤੇ ਭੂਚਾਲ ਦੇ ਝਟਕੇ ਲੱਗ ਰਹੇ ਹਨ। ਹਾਲ ਹੀ 'ਚ ਕੁਝ ਘੰਟੇ ਪਹਿਲਾਂ ਟੋਂਗਾ ਦੀ ਰਾਜਧਾਨੀ ਨੁਕੁਆਲੋਫਾ ਤੋਂ ਸਿਰਫ 47 ਕਿਲੋਮੀਟਰ ਦੂਰ 5.0 ਤੀਬਰਤਾ ਦਾ ਭੂਚਾਲ ਆਇਆ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਦੇ FAA ਮੁਖੀ ਨੇ ਅਸਤੀਫਾ ਦੇਣ ਦਾ ਕੀਤਾ ਐਲਾਨ

15 ਜਨਵਰੀ ਨੂੰ ਟੋਂਗਾ ਵਿੱਚ ਜਵਾਲਾਮੁਖੀ ਫਟਣ ਤੋਂ ਬਾਅਦ ਦੇਸ਼ ਦਾ ਜ਼ਿਆਦਾਤਰ ਪੀਣ ਵਾਲਾ ਪਾਣੀ ਸੁਆਹ ਦੀ ਮੋਟੀ ਚਾਦਰ ਨਾਲ ਦੂਸ਼ਿਤ ਹੋ ਗਿਆ ਸੀ। ਸਮਰਸਿਨਹਾ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀਆਂ 14 ਏਜੰਸੀਆਂ ਅਤੇ ਅੰਤਰਰਾਸ਼ਟਰੀ ਭਾਈਚਾਰਾ ਟੋਂਗਾ ਦੀ ਰਾਹਤ ਕਾਰਜਾਂ ਵਿੱਚ ਮਦਦ ਕਰ ਰਿਹਾ ਹੈ। ਵਿਸ਼ਵ ਬੈਂਕ ਦੇ ਅਨੁਮਾਨਾਂ ਅਨੁਸਾਰ ਟੋਂਗਾ ਨੂੰ 9 ਕਰੋੜ 4 ਲੱਖ ਡਾਲਰ ਜਾਂ 94 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ, ਜੋ ਕਿ ਟੋਂਗਾ ਦੇ ਜੀਡੀਪੀ ਦਾ 18.5 ਪ੍ਰਤੀਸ਼ਤ ਹੈ।


Vandana

Content Editor

Related News