ਇਸ ਦੇਸ਼ ਵਿਚ ਇੰਟਰਨੈਟ, ਮੋਬਾਇਲ ਤੇ ਬੈਂਕਿੰਗ ਸੇਵਾਵਾਂ ਹੋਈਆ ਠੱਪ
Thursday, Jan 24, 2019 - 07:24 PM (IST)

ਜਲੰਧਰ (ਵੈਬ ਡੈਸਕ)- ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਸਾਰੇ ਦੇਸ਼ ਵਿਚ ਸਾਰੇ ਮੋਬਾਈਲ ਕੁਨੈਕਸ਼ਨ ਅਤੇ ਇੰਟਰਨੈਟ ਸੇਵਾਵਾਂ ਅਚਾਨਕ ਹੀ ਰੁੱਕ ਗਈਆਂ ਤਾਂ ਕੀ ਹੋਵੇਗਾ? ਅਜਿਹਾ ਇਕ ਦੇਸ਼ ਵਿਚ ਸੱਚਮੁਚ ਵਾਪਰ ਗਿਆ ਹੈ। ਇਸ ਦੇਸ਼ ਦਾ ਨਾਮ ਹੈ ਟੋਂਗਾ। ਇਥੇ ਰਹਿਣ ਵਾਲੇ ਲੋਕ ਅਚਾਨਕ ਮੋਬਾਈਲ ਅਤੇ ਇੰਟਰਨੈਟ ਸੇਵਾਵਾਂ ਤੋਂ ਵਾਂਝੇ ਹੋ ਗਏ। ਇਸ ਸਮੱਸਿਆ ਦੇ ਕਾਰਨ, ਬਾਹਰੀ ਸੰਸਾਰ ਨਾਲ ਉਨ੍ਹਾਂ ਦਾ ਸੰਪਰਕ ਟੁੱਟ ਗਿਆ ਹੈ। ਸਮੱਸਿਆ ਨਾਲ ਨਜਿੱਠਣ ਲਈ ਪ੍ਰਸ਼ਾਸਨ ਸਥਾਨਕ ਸੈਟੇਲਾਈਟ ਦਾ ਸਹਾਰਾ ਲੈ ਰਿਹਾ ਹੈ ਪਰ ਇਸ ਦੇ ਬਾਵਜੂਦ, ਫੇਸਬੁੱਕ ਵਰਗੀਆਂ ਮਹੱਤਵਪੂਰਨ ਸੋਸ਼ਲ ਮੀਡੀਆ ਸਾਈਟਸ ਅਜੇ ਵੀ ਬੰਦ ਹਨ। ਇਹ ਸਮੱਸਿਆ ਐਤਵਾਰ ਨੂੰ 8.45 ਵਜੇ ਸ਼ੁਰੂ ਹੋਈ, ਜਦੋਂ ਅਚਾਨਕ ਮੌਸਮ ਵਿਚ ਬਦਲਾਅ ਕਾਰਨ ਤੇਜ ਮੀਂਹ ਸ਼ੁਰੂ ਹੋ ਗਿਆ।
ਇਸ ਨੁਕਸ ਕਾਰਨ ਦੇਸ਼ ਭਰ ਵਿਚ ਪੈਸੇ ਦੇ ਲੈਣ-ਦੇਣ ਤੋਂ ਲੈ ਕੇ ਹਰ ਤਰ੍ਹਾਂ ਦੀਆਂ ਬੈਂਕਿੰਗ ਸੇਵਾਵਾਂ ਰੁੱਕ ਗਈਆਂ। ਲੋਕ ਇੱਥੇ ਰੁਪਇਆਂ ਤੋਂ ਵਾਂਝੇ ਹੋ ਗਏ ਹਨ। ਉਨ੍ਹਾਂ ਲਈ ਖਾਣ-ਪੀਣ ਲਈ ਮੁਸ਼ਕਲਾਂ ਵਧ ਗਈਆਂ ਹਨ। ਲੋਕ ਸੋਸ਼ਲ ਮੀਡੀਆ ਦੇ ਸਾਈਟਾਂ ਨੂੰ ਚਲਾਉਣ ਤੋਂ ਅਸਮਰੱਥ ਹਨ। ਇਸਤੋਂ ਇਲਾਵਾ, ਉਹ ਵੀ ਆਪਣਾ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਵੀ ਨਹੀਂ ਵਰਤ ਸਕਦੇ। ਲੋਕ ਕਹਿੰਦੇ ਹਨ ਕਿ ਜੇਕਰ ਹਾਲਤ ਅਜੇ ਕੁਝ ਹੋਰ ਦਿਨ ਅਜਿਹੇ ਰਹੇ ਤਾਂ ਸਥਿਤੀ ਵਿਗੜ ਸਕਦੀ ਹੈ। ਇਸ ਸਭ ਦੇ ਵਿਚਕਾਰ ਸਰਕਾਰ ਸਥਿਤੀ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਟੋਂਗਾ ਅਤੇ ਫਿਜੀ ਦੇ ਵਿਚਕਾਰ ਵਿਛੇ ਤਾਰਾ ਦੇ ਜਾਲ ਦੀ ਮੁਰੰਮਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।