ਇਟਲੀ ''ਚ ਬਰਫ ਦੇ ਪਹਾੜ ਹੇਠਾਂ ਦੱਬੀਆਂ ਮਿਲੀਆਂ 5 ਹੋਰ ਲਾਸ਼ਾਂ, ਮਰਨ ਵਾਲਿਆਂ ਦੀ ਗਿਣਤੀ ਹੋਈ 14

01/24/2017 5:02:24 PM

ਰੋਮ— ਮੱਧ ਇਟਲੀ ਦੇ ਪਹਾੜੀ ਇਲਾਕੇ ''ਚ ਸਥਿਤ ਇਕ ਹੋਟਲ ਬਰਫ ਦੀ ਲਪੇਟ ''ਚ ਆ ਗਿਆ ਸੀ, ਜਿਸ ਕਾਰਨ ਹੋਟਲ ਅੰਦਰ ਮੌਜੂਦ 30 ਲੋਕ ਬਰਫ ਹੇਠਾਂ ਦੱਬੇ ਗਏ ਸਨ। 6 ਦਿਨਾਂ ਬਾਅਦ ਬਚਾਅ ਦਲ ਦੇ ਕਰਮਚਾਰੀਆਂ ਨੇ ਕੁਝ ਹੀ ਘੰਟਿਆਂ ''ਚ 5 ਹੋਰ ਲਾਸ਼ਾਂ ਨੂੰ ਕੱਢਿਆ ਹੈ। ਮਰਨ ਵਾਲਿਆਂ ਦੀ ਗਿਣਤੀ 14 ਤੱਕ ਪਹੁੰਚ ਗਈ ਹੈ ਅਤੇ 15 ਲੋਕ ਅਜੇ ਵੀ ਲਾਪਤਾ ਹਨ। ਬਚਾਅ ਕਰਮਚਾਰੀਆਂ ਨੇ 3 ਪੁਰਸ਼ ਅਤੇ 2 ਔਰਤਾਂ ਦੀਆਂ ਲਾਸ਼ਾਂ ਨੂੰ ਕੱਢਿਆ ਹੈ। ਬਚਾਅ ਦਲ ਨੇ ਤਿੰਨ ਕੁੱਤਿਆਂ ਨੂੰ ਵੀ ਬਚਾਇਆ ਹੈ। 
ਬਚਾਅ ਕਰਮਚਾਰੀ ਹਾਦਸੇ ਤੋਂ ਬਾਅਦ ਹੁਣ ਤੱਕ 10 ਲੋਕਾਂ ਨੂੰ ਬਚਾਉਣ ''ਚ ਸਫਲ ਰਹੇ, ਇਨ੍ਹਾਂ ''ਚੋਂ ਕੁਝ ਲੋਕ ਦੋ ਦਿਨਾਂ ਤੱਕ ਬਰਫ ਦੇ ਅੰਦਰ ਦੱਬੇ ਹੋਏ ਸਨ। ਜਿਊਂਦੇ ਬਚੇ ਲੋਕਾਂ ''ਚੋਂ ਕੁਝ ਨੂੰ ਘਰਾਂ ''ਚ ਭੇਜ ਦਿੱਤਾ ਗਿਆ ਹੈ ਅਤੇ ਕੁਝ ਅਜੇ ਵੀ ਹਸਪਤਾਲ ''ਚ ਹਨ। ਪਹਿਲਾਂ ਅੰਤਿਮ ਸੰਸਕਾਰ ਮੰਗਲਵਾਰ ਨੂੰ ਕੀਤਾ ਜਾਵੇਗਾ। 
ਜ਼ਿਕਰਯੋਗ ਹੈ ਕਿ ਬੀਤੀ 18 ਜਨਵਰੀ ਨੂੰ ਬਰਫ ਦੀਆਂ ਪਹਾੜੀਆਂ ਦਾ ਆਨੰਦ ਲੈਣ ਲਈ ਸੈਲਾਨੀ ਇਟਲੀ ਦੇ ਰੇਸੋਪੀਆਨੋ ਹੋਟਲ ''ਚ ਰਾਤ ਬਿਤਾਉਣ ਲਈ ਰੁੱਕੇ ਸਨ ਤਾਂ ਭੂਚਾਲ ਕਾਰਨ ਬਰਫ ਦੀਆਂ ਪਹਾੜੀਆਂ ਨੇ ਹੋਟਲ ਨੂੰ ਆਪਣੇ ਬੁਕਲ ''ਚ ਲੈ ਲਿਆ, ਜਿਸ ਕਾਰਨ 30 ਲੋਕ ਬਰਫ ਅੰਦਰ ਦੱਬੇ ਗਏ, ਜਿਨ੍ਹਾਂ ''ਚੋਂ ਕੁਝ ਨੂੰ ਬਚਾ ਲਿਆ ਗਿਆ।


Tanu

News Editor

Related News