ਪਾਕਿਸਤਾਨੀ ਮੌਲਾਨਾ ਦਾ PM ਸ਼ਾਹਬਾਜ਼ ਨੂੰ ਅਲਟੀਮੇਟਮ- 72 ਘੰਟਿਆਂ ''ਚ ਤੇਲ ਦੀਆਂ ਕੀਮਤਾਂ ਘਟਾਓ, ਨਹੀਂ ਤਾਂ...

02/19/2023 11:13:18 PM

ਪੇਸ਼ਾਵਰ : ਤਹਿਰੀਕ-ਏ-ਲਬੈਕ ਪਾਕਿਸਤਾਨ (ਟੀਐੱਲਏ) ਪਾਰਟੀ ਦੇ ਮੁਖੀ ਮੌਲਾਨਾ ਸਾਦ ਰਿਜ਼ਵੀ ਨੇ ਪਾਕਿਸਤਾਨ ਦੇ ਲਾਹੌਰ ਵਿੱਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਅਲਟੀਮੇਟਮ ਦਿੱਤਾ ਹੈ। ਮੌਲਾਨਾ ਸਾਦ ਨੇ ਟੀਐੱਲਏ ਵੱਲੋਂ ਪਾਕਿਸਤਾਨ ਸਰਕਾਰ ਨੂੰ 72 ਘੰਟਿਆਂ ਦੀ ਚਿਤਾਵਨੀ ਦਿੰਦਿਆਂ ਦੇਸ਼ ਵਿੱਚ ਤੇਲ ਦੀਆਂ ਕੀਮਤਾਂ 'ਚ ਵਾਧੇ ਦਾ ਫ਼ੈਸਲਾ ਵਾਪਸ ਲੈਣ ਲਈ ਕਿਹਾ ਹੈ। ਦਰਅਸਲ, ਪਾਕਿਸਤਾਨ ਸਰਕਾਰ ਨੇ IMF ਦੀਆਂ ਸ਼ਰਤਾਂ ਨੂੰ ਪੂਰਾ ਕਰਨ ਲਈ ਹਾਲ ਹੀ 'ਚ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ।

ਇਹ ਵੀ ਪੜ੍ਹੋ : ਚੀਨ LAC ਨੇੜੇ ਨਵੀਂ ਰੇਲ ਲਾਈਨ ਵਿਛਾਉਣ ਦੀ ਤਿਆਰੀ 'ਚ, ਵਧੇਗੀ ਭਾਰਤ ਦੀ ਚਿੰਤਾ

ਜੁੰਮੇ ਨੂੰ ਆਪਣੇ 72 ਘੰਟਿਆਂ ਦੇ ਅਲਟੀਮੇਟਮ ਵਿੱਚ ਟੀਐੱਲਏ ਨੇ ਕਿਹਾ ਕਿ ਜੇਕਰ ਸ਼ਰੀਫ ਸਰਕਾਰ ਆਪਣਾ ਫ਼ੈਸਲਾ ਵਾਪਸ ਨਹੀਂ ਲੈਂਦੀ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਦੱਸ ਦੇਈਏ ਕਿ ਬੁੱਧਵਾਰ ਨੂੰ ਪਾਕਿਸਤਾਨ ਸਰਕਾਰ ਨੇ ਪੈਟਰੋਲ ਦੀ ਕੀਮਤ ਵਿੱਚ 22.20 ਰੁਪਏ ਅਤੇ ਡੀਜ਼ਲ ਦੀ ਕੀਮਤ 'ਚ 17.20 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਮੌਲਾਨਾ ਸਾਦ ਹਾਲ ਹੀ 'ਚ ਉਸ ਸਮੇਂ ਸੁਰਖੀਆਂ 'ਚ ਆਏ ਸਨ ਜਦੋਂ ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨ ਨੂੰ ਇਕ ਹੱਥ 'ਚ ਪ੍ਰਮਾਣੂ ਬੰਬ ਲੈ ਕੇ ਦੁਨੀਆ 'ਚ ਕਰਜ਼ਾ ਮੰਗਣਾ ਚਾਹੀਦਾ ਹੈ। ਮੌਲਾਨਾ ਸਾਦ ਨੇ ਕਿਹਾ, ''ਮੈਂ ਪੈਟਰੋਲ ਦੀਆਂ ਵਧੀਆਂ ਕੀਮਤਾਂ ਨੂੰ ਵਾਪਸ ਲੈਣ ਲਈ ਸਰਕਾਰ ਨੂੰ 72 ਘੰਟਿਆਂ ਦਾ ਅਲਟੀਮੇਟਮ ਦੇ ਰਿਹਾ ਹਾਂ।'' ਪਾਕਿਸਤਾਨੀ ਲੋਕ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਤੋਂ ਦੁਖੀ ਹਨ।

ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਤਾਲਿਬਾਨ ਦੀ ਕਰੂਰਤਾ, 2 ਔਰਤਾਂ ਸਮੇਤ 11 ਲੋਕਾਂ ਨੂੰ ਸ਼ਰੇਆਮ ਕੁੱਟਿਆ

ਸਾਦ ਨੇ ਆਪਣੇ ਬਿਆਨ ਵਿੱਚ ਅੱਗੇ ਕਿਹਾ ਕਿ ਸਿਆਸਤਦਾਨਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਦਿੱਤੇ ਜਾਣ ਵਾਲੇ ਪੈਟਰੋਲ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਹ ਰੋਜ਼ਾਨਾ ਲੱਖਾਂ ਲੀਟਰ ਤੇਲ ਦੀ ਵਰਤੋਂ ਕਰ ਰਹੇ ਹਨ। ਮੌਲਾਨਾ ਨੇ ਕਿਹਾ, ਉਨ੍ਹਾਂ ਦੀ ਬਦਕਾਰੀ ਨੂੰ ਘਟਾਉਣ ਦੀ ਬਜਾਏ ਉਹ ਕੌਮ (ਜਨਤਾ) 'ਤੇ ਬੋਝ ਪਾ ਰਹੇ ਹਨ। ਦੱਸ ਦੇਈਏ ਕਿ ਟੀਐੱਲਪੀ ਪਾਕਿਸਤਾਨ ਵਿੱਚ ਵਿਰੋਧ ਪ੍ਰਦਰਸ਼ਨ ਲਈ ਜਾਣੀ ਜਾਂਦੀ ਹੈ। 60 ਸਾਲਾ ਮੌਲਾਨਾ ਸਾਦ ਨੇ ਇਕ ਕਿਸ਼ੋਰ ਨਾਲ ਵਿਆਹ ਕੀਤਾ ਸੀ, ਜਿਸ ਨੂੰ ਉਸ ਨੇ ਗਰਭਵਤੀ ਹੋਣ ਤੋਂ ਬਾਅਦ 3 ਤਲਾਕ ਦੇ ਕੇ ਛੱਡ ਦਿੱਤਾ ਸੀ। ਸਾਦ ਕੁੜੀਆਂ ਨਾਲ ਇਸ ਇਕਰਾਰਨਾਮੇ 'ਤੇ ਦਸਤਖਤ ਕਰਦਾ ਹੈ। ਉਹ ਹੁਣ ਤੱਕ 22 ਲੜਕੀਆਂ ਨੂੰ ਗਰਭਵਤੀ ਕਰਕੇ ਛੱਡ ਚੁੱਕਾ ਹੈ। ਮੌਲਾਨਾ ਸਾਦ ਦਾ ਟੀਚਾ ਸੈਂਕੜਾ ਬਣਾਉਣ ਦਾ ਹੈ। ਉਸ ਅਨੁਸਾਰ ਉਹ ਕਿਸੇ ਇਸਲਾਮੀ ਕਾਨੂੰਨ ਦੀ ਉਲੰਘਣਾ ਨਹੀਂ ਕਰਦਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News