ਲੇਬਨਾਨ ਦੇ ਪ੍ਰਧਾਨ ਮੰਤਰੀ ਹਰੀਰੀ ਨਾਲ ਮੁਲਾਕਾਤ ਕਰਨਗੇ ਟਿਲਰਸਨ

12/08/2017 10:17:10 AM

ਵਾਸ਼ਿੰਗਟਨ— ਅਮਰੀਕੀ ਵਿਦੇਸ਼ ਮੰਤਰੀ ਰੇਕਸ ਟਿਲਰਸਨ ਸ਼ੁੱਕਰਵਾਰ ਨੂੰ ਪੈਰਿਸ 'ਚ ਲੇਬਨਾਨ ਦੇ ਪ੍ਰਧਾਨ ਮੰਤਰੀ ਸ਼ਾਦਦ ਅਲ ਹਰੀਰੀ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਵਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਦੋਹਾਂ ਨੇਤਾਵਾਂ ਵਿਚਕਾਰ ਕੌਮਾਂਤਰੀ ਲੇਬਨਾਨ ਸਮਰਥਕ ਸਮੂਹ ਦੀ ਬੈਠਕ ਦੌਰਾਨ ਇਹ ਮੁਲਾਕਾਤ ਹੋਵੇਗੀ। ਇਸ ਸਮੂਹ 'ਚ ਸੰਯੁਕਤ ਪ੍ਰੀਸ਼ਦ ਦੇ ਪੰਜ ਸਥਾਈ ਮੈਂਬਰ ਦੇਸ਼ ਸ਼ਾਮਲ ਹਨ। ਟਿਲਰਸਨ ਲੇਬਨਾਨ ਦੀ ਸਰਕਾਰ ਦੇ ਇਲਾਵਾ ਹੋਰ ਦੇਸ਼ਾਂ ਤੋਂ ਹੇਜਬੁੱਲਾ ਸਮੂਹ ਦੇ ਖਿਲਾਫ ਇਕ ਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕਰਨਗੇ। ਹਰੀਰੀ ਨੇ ਮੰਗਲਵਾਰ ਨੂੰ ਆਪਣਾ ਅਸਤੀਫਾ ਰੱਦ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਇਕ ਮਹੀਨੇ ਤਕ ਚੱਲੇ ਲੰਬੇ ਸੰਕਟ ਤਹਿਤ ਹਰੀਰੀ ਨੇ ਰਿਆਦ ਤੋਂ ਆਪਣੇ ਅਸਤੀਫੇ ਦੀ ਘੋਸ਼ਣਾ ਕੀਤੀ ਸੀ ਅਤੇ ਕਈ ਹਫਤਿਆਂ ਤਕ ਲੇਬਨਾਨ ਤੋਂ ਬਾਹਰ ਰਹੇ ਸਨ। ਹਰੀਰੀ ਦੀ ਗਠਜੋੜ ਸਰਕਾਰ ਨੇ ਅਰਬ ਦੇਸ਼ਾਂ 'ਚ ਜਾਰੀ ਵਿਵਾਦ ਤੋਂ ਬਾਹਰ ਰਹਿਣ ਦੀ ਪੁਸ਼ਟੀ ਕੀਤੀ ਹੈ। ਜ਼ਿਕਰਯੋਗ ਹੈ ਕਿ ਲੇਬਨਾਨ 'ਚ ਹਰੀਰੀ ਦੀ ਗਠਜੋੜ ਸਰਕਾਰ ਨੂੰ ਈਰਾਨ ਦੇ ਹੇਜਬੁੱਲਾ ਸਮੂਹ ਦਾ ਸਮਰਥਨ ਪ੍ਰਾਪਤ ਹੈ।


Related News