TikTok ''ਤੇ ਪਾਬੰਦੀ ਲਗਾਉਣਾ ਚੀਨ ਦੀ ਨਿਗਰਾਨੀ ''ਚੋਂ ਵੱਡਾ ਹਥਿਆਰ ਖੋਹਣ ਵਾਂਗ ਹੈ : ਅਮਰੀਕੀ ਅਧਿਕਾਰੀ

07/15/2020 11:12:18 AM

ਵਾਸ਼ਿੰਗਟਨ (ਭਾਸ਼ਾ) : ਵ੍ਹਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਵਰਗੇ ਦੇਸ਼ਾਂ ਵੱਲੋਂ ਟਿਕ ਟਾਕ ਵਰਗੀਆਂ ਮੋਬਾਇਲ ਐਪ 'ਤੇ ਪਾਬੰਦੀ ਲਗਾਉਣਾ ਚੀਨ ਦੇ ਨਿਗਰਾਨੀ ਦੇ ਕੰਮ 'ਚੋਂ ਇਕ ਵੱਡਾ ਹਥਿਆਰ ਖੋਹਣ ਦੇ ਸਮਾਨ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓਬਰਾਇਨ ਨੇ ਫਾਕਸ ਨਿਊਜ਼ ਰੇਡੀਓ ਨੂੰ ਦਿੱਤੇ ਇਕ ਇੰਟਰਵਿਊ ਵਿਚ ਕਿਹਾ ਕਿ ਟਰੰਪ ਪ੍ਰਸ਼ਾਸਨ ਚੀਨੀ ਐਪ ਟਿਕਟਾਕ, ਵੀਚੈਟ ਅਤੇ ਕੁੱਝ ਹੋਰ 'ਤੇ 'ਬਹੁਤ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ।'

ਉਨ੍ਹਾਂ ਨੇ ਟਿਕ ਟਾਕ ਵਰਗੇ ਐਪ ਤੋਂ ਪੈਦਾ ਹੋ ਰਹੇ ਖ਼ਤਰੇ 'ਤੇ ਇਕ ਸਵਾਲ ਦੇ ਜਵਾਬ ਵਿਚ ਕਿਹਾ, 'ਜਿਵੇਂ ਕਿ ਤੁਸੀਂ ਜਾਣਦੇ ਹੋ ਭਾਰਤ ਨੇ ਪਹਿਲਾਂ ਹੀ ਉਨ੍ਹਾਂ ਐਪਸ 'ਤੇ ਪਾਬੰਦੀ ਲਗਾ ਦਿੱਤੀ ਹੈ। ਜੇਕਰ ਭਾਰਤ ਅਤੇ ਅਮਰੀਕਾ ਵਿਚ ਇਨ੍ਹਾਂ ਐਪਸ ਦੇ ਇਸਤੇਮਾਲ 'ਤੇ ਪਾਬੰਦੀ ਲੱਗ ਜਾਂਦੀ ਹੈ ਤਾਂ ਕੁੱਝ ਪੱਛਮੀ ਦੇਸ਼ਾਂ ਵਿਚ ਵੀ ਪਾਬੰਦੀ ਲੱਗ ਜਾਵੇਗੀ, ਜਿਸ ਦੇ ਨਾਲ ਸੀਸੀਪੀ (ਚਾਈਨੀਜ਼ ਕੰਮਿਊਨਿਸਟ ਪਾਰਟੀ) ਦੇ ਜਾਸੂਸੀ ਜਾਂ ਨਿਗਰਾਨੀ ਦੇ ਕੰਮ 'ਚੋਂ ਇਕ ਵੱਡਾ ਹਥਿਆਰ ਖੋਹ ਲਿਆ ਜਾਵੇਗਾ। ਓਬਰਾਇਨ ਨੇ ਕਿਹਾ, 'ਜੋ ਬੱਚੇ ਟਿਕਟਾਕ ਦਾ ਇਸਤੇਮਾਲ ਕਰ ਰਹੇ ਹਨ... ਅਤੇ ਇਹ ਮਜ਼ੇਦਾਰ ਹੋ ਸਕਦਾ ਹੈ... ਪਰ ਕਈ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਵੀ ਹਨ ਜਿਨ੍ਹਾਂ ਦਾ ਉਹ ਇਸਤੇਮਾਲ ਕਰ ਸਕਦੇ ਹੈ। ਉਹ ਤੁਹਾਡੇ ਸਾਰੇ ਨਿੱਜੀ ਡਾਟਾ ਲੈ ਰਹੇ ਹਨ, ਤੁਹਾਡਾ ਸਭ ਤੋਂ ਵਿਅਕਤੀਗਤ ਡਾਟਾ ਲੈ ਰਹੇ ਹਨ। ਉਹ ਇਹ ਪਤਾ ਲਗਾ ਰਹੇ ਹਨ ਕਿ ਤੁਹਾਡੇ ਦੋਸਤ ਕੌਣ ਹਨ, ਤੁਹਾਡੇ ਮਾਤਾ-ਪਿਤਾ ਕੌਣ ਹਨ। ਉਹ ਤੁਹਾਡੇ ਸਾਰੇ ਸਬੰਧਾਂ ਦਾ ਪਤਾ ਲਗਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਸੂਚਨਾ ਸਿੱਧਾ-ਸਿੱਧਾ ਚੀਨ ਵਿਚ ਸੁਪਰ ਕੰਪਿਊਟਰਸ ਵਿਚ ਜਾ ਰਹੀ ਹੈ। ਉਨ੍ਹਾਂ ਕਿਹਾ, 'ਚੀਨ ਤੁਹਾਡੇ ਬਾਰੇ ਵਿਚ ਸਭ ਕੁੱਝ ਜਾਣ ਰਿਹਾ ਹੈ। ਤੁਹਾਨੂੰ ਇਸ ਨੂੰ ਲੈ ਕੇ ਕਾਫ਼ੀ ਸੁਚੇਤ ਰਹਿਣਾ ਚਾਹੀਦਾ ਹੈ ਕਿ ਤੁਸੀਂ ਕਿਸ ਨੂੰ ਅਜਿਹੀ ਨਿੱਜੀ ਸੂਚਨਾ ਦੇ ਰਹੇ ਹੋ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਨਾ ਸਿਰਫ਼ ਟਿਕਟਾਕ ਸਗੋਂ ਵੀਚੈਟ ਅਤੇ ਕੁੱਝ ਹੋਰ ਚੀਨੀ ਐਪਸ 'ਤੇ ਵੀ ਵਿਚਾਰ ਕਰ ਰਿਹਾ ਹੈ ਕਿਉਂਕਿ ਚੀਨੀ ਅਮਰੀਕਾ ਦਾ ਨਿੱਜੀ ਡਾਟਾ ਪਾਉਣ ਲਈ ਬੇਤਾਬ ਰਹਿੰਦੇ ਹਨ।


cherry

Content Editor

Related News