ਚੀਨ ਦੇ ਵਿਰੋਧ ''ਚ ਤਿੱਬਤੀ ਨੌਜਵਾਨ ਨੇ ਕੀਤਾ ਆਤਮਦਾਹ
Friday, Nov 09, 2018 - 06:11 PM (IST)
ਬੀਜਿੰਗ— ਇਕ ਤਿੱਬਤੀ ਵਿਅਕਤੀ ਨੇ ਇਸ ਹਫਤੇ ਦੀ ਸ਼ੁਰੂਆਤ 'ਚ ਤਿੱਬਤ ਦੇ ਅਧਿਆਤਮਕ ਨੇਤਾ ਦਲਾਈ ਲਾਮਾ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਆਤਮਦਾਹ ਕਰ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਵਾਸ਼ਿੰਗਟਨ ਡੀਸੀ ਸਥਿਤ 'ਇੰਟਰਨੈਸ਼ਨਲ ਕੈਂਪੇਨ ਫਾਰ ਤਿੱਬਤ' ਨੇ ਕਿਹਾ ਕਿ 23 ਸਾਲਾ ਦੋਰਬੇ ਨੇ ਐਤਵਾਰ ਨੂੰ ਸ਼ਿਚੁਆਨ ਸੂਬੇ ਦੇ ਨਗਾਬਾ ਕਾਊਂਟੀ 'ਚ ਆਤਮਦਾਹ ਕਰ ਲਿਆ।
ਸਮੂਹ ਨੇ ਦੱਸਿਆ ਕਿ ਦੋਰਬੇ ਨੇ ਆਤਮਦਾਹ ਕਰਨ ਤੋਂ ਪਹਿਲਾਂ ਦਲਾਈ ਲਾਮਾ ਦੀ ਲੰਬੀ ਉਮਰ ਦੀ ਕਾਮਨਾ ਕੀਤੀ। 2009 'ਚ ਵਿਰੋਧ ਸ਼ੁਰੂ ਹੋਣ ਤੋਂ ਬਾਅਦ ਉਹ ਆਤਮਦਾਹ ਕਰਨ ਵਾਲੇ 154ਵੇਂ ਤਿੱਬਤੀ ਹਨ। ਚੀਨ ਇਸ ਗੱਲ 'ਤੇ ਜ਼ੋਰ ਦਿੰਦਾ ਰਿਹਾ ਹੈ ਕਿ ਤਿੱਬਤ ਸਦੀਆਂ ਤੋਂ ਉਸ ਦੇ ਖੇਤਰ ਦਾ ਹਿੱਸਾ ਹੈ ਪਰ ਤਿੱਬਤੀਆਂ ਦਾ ਮੰਨਣਾ ਹੈ ਕਿ ਉਹ ਇਸ ਦੌਰਾਨ ਸੁਤੰਤਰ ਰਹਿਣ। ਦਲਾਈ ਲਾਮਾ 1959 'ਚ ਭਾਰਤ ਆ ਗਏ ਸਨ।
