'ਅਮਰੀਕਾ ਵੈਟਰਨਜ਼ ਹੋਮ' 'ਚੋਂ ਬੰਦੂਕਧਾਰੀ ਸਮੇਤ ਤਿੰਨ ਔਰਤਾਂ ਦੀਆਂ ਲਾਸ਼ਾਂ ਬਰਾਮਦ

03/10/2018 3:44:03 PM

ਕੈਲੀਫੋਰਨੀਆ— ਅਮਰੀਕਾ ਦੇ ਸੂਬੇ ਕੈਲੀਫੋਰਨੀਆ 'ਚ ਸਥਿਤ ਫੌਜ ਦੇ ਅਪਾਹਜ ਅਤੇ ਸਾਬਕਾ ਜਵਾਨਾਂ ਦੇ ਆਸ਼ਰਮ 'ਚ ਸ਼ੁੱਕਰਵਾਰ ਨੂੰ ਇਕ ਬੰਦੂਕਧਾਰੀ ਨੇ 3 ਲੋਕਾਂ ਨੂੰ ਬੰਧਕ ਬਣਾ ਲਿਆ ਸੀ ਅਤੇ ਪੁਲਸ ਵਲੋਂ ਹੁਣ ਇੱਥੋਂ 4 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਜਿਸ ਬੰਦੂਕਧਾਰੀ ਨੇ ਲੋਕਾਂ ਨੂੰ ਬੰਧਕ ਬਣਾਇਆ ਸੀ, ਉਸ ਦੀ ਅਤੇ 3 ਹੋਰ ਔਰਤਾਂ ਦੀਆਂ ਲਾਸ਼ਾਂ ਮਿਲੀਆਂ ਹਨ। ਸੂਬੇ ਦੇ ਸੈਨੇਟਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੰਦੂਕਧਾਰੀ ਓਲਡਏਜ ਪਾਥਵੇਅ ਹੋਮ ਦਾ ਮੈਂਬਰ ਸੀ। ਉਸ ਨੇ ਆਸ਼ਰਮ 'ਚ ਕੰਮ ਕਰਨ ਵਾਲੇ ਕੁੱਝ ਲੋਕਾਂ ਨੂੰ ਬੰਧਕ ਬਣਾਇਆ ਸੀ। ਮ੍ਰਿਤਕ ਔਰਤਾਂ ਇਸ ਆਸ਼ਰਮ 'ਚ ਹੀ ਕੰਮ ਕਰਦੀਆਂ ਸਨ। ਇਸ ਮਾਮਲੇ ਮਗਰੋਂ ਲੋਕ ਸਹਿਮ ਗਏ ਹਨ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਬੰਦੂਕਧਾਰੀ ਅਤੇ ਔਰਤਾਂ ਦੀ ਮੌਤ ਕਿਵੇਂ ਹੋਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 
PunjabKesari
ਜਾਣਕਾਰੀ ਮੁਤਾਬਕ ਅਗਵਾ ਕਰਨ ਵਾਲੇ ਵਿਅਕਤੀ ਕੋਲ ਇਕ ਅਸਾਲਟ ਰਾਈਫਲ ਸੀ ਅਤੇ ਉਸ ਨੇ ਬੁਲੇਟ ਪਰੂਫ ਜੈਕੇਟ ਪਾਈ ਹੋਈ ਸੀ। ਉਸ ਨੇ ਆਸ਼ਰਮ 'ਚ 15 ਤੋਂ 20 ਹਵਾਈ ਫਾਇਰ ਕੀਤੇ ਸਨ। ਅਜੇ ਤਕ ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਬੰਦੂਕਧਾਰੀ ਨੇ ਅਜਿਹਾ ਕਿਉਂ ਕੀਤਾ। ਫਿਲਹਾਲ ਲਾਸ਼ਾਂ ਨੂੰ ਪੋਸਟਮਾਰਟਮ ਕਰਨ ਲਈ ਲਿਜਾਇਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਵੈਟਰਨਜ਼ ਹੋਮ 600 ਏਕੜ ਦੀ ਜ਼ਮੀਨ 'ਚ ਬਣਾਇਆ ਗਿਆ ਹੈ ਅਤੇ ਇਸ 'ਚ ਤਕਰੀਬਨ 840 ਅਪਾਹਜ ਫੌਜੀ ਰਹਿੰਦੇ ਹਨ।


Related News