ਇਰਾਕ ਵਿਚ ਫ਼ੌਜੀ ਅੱਡੇ 'ਤੇ ਤਿੰਨ ਰਾਕਟਾਂ ਨਾਲ ਹਮਲਾ

07/28/2020 8:54:28 AM

ਬਗਦਾਦ- ਇਰਾਕ ਦੀ ਰਾਜਧਾਨੀ ਬਗਦਾਦ ਕੋਲ ਫ਼ੌਜੀ ਅੱਡੇ 'ਤੇ ਤਿੰਨ ਰਾਕੇਟਾਂ ਨਾਲ ਹਮਲਾ ਕੀਤਾ ਗਿਆ। ਇਨ੍ਹਾਂ ਅੱਡਿਆਂ ਵਿਚ ਅਮਰੀਕੀ ਫ਼ੌਜੀ ਤਾਇਨਾਤ ਹਨ। ਗ੍ਰਹਿ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਇਹ ਹਮਲਾ ਸੋਮਵਾਰ ਦੀ ਸ਼ਾਮ ਨੂੰ ਕੀਤਾ ਗਿਆ ਸੀ। 

ਤਿੰਨ ਰਾਕੇਟ ਉੱਤਰੀ ਬਗਦਾਦ ਤੋਂ 20 ਕਿਲੋਮੀਟਰ ਦੂਰ ਅਲ-ਤਾਜੀ ਕੈਂਪ ਵਿਚ ਡਿੱਗੇ। ਸੂਤਰਾਂ ਮੁਤਾਬਕ ਇਸ ਹਮਲੇ ਵਿਚ ਕਿੰਨਾ ਨੁਕਸਾਨ ਹੋਇਆ, ਇਹ ਅਜੇ ਸਪੱਸ਼ਟ ਨਹੀਂ ਹੈ। ਸੂਤਰਾਂ ਨੇ ਦੱਸਿਆ ਕਿ ਇਰਾਕੀ ਫ਼ੌਜ ਨੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤਾ ਹੈ। ਅਲ-ਤਾਜੀ ਕੈਂਪ ਬਹੁਤ ਵੱਡਾ ਫ਼ੌਜੀ ਅੱਡਾ ਹੈ, ਜਿੱਥੇ ਕੁਝ ਅਮਰੀਕੀ ਫੌਜੀ ਤਾਇਨਾਤ ਹਨ। ਕਿਸੇ ਵੀ ਸਮੂਹ ਨੇ ਫਿਲਹਾਲ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਜ਼ਿਕਰਯੋਗ ਹੈ ਕਿ ਇਸਲਾਮਕ ਸਟੇਟ ਅੱਤਵਾਦੀਆਂ ਦੇ ਖਿਲਾਫ ਜੰਗ ਵਿਚ ਇਰਾਕੀ ਫ਼ੌਜ ਦੇ ਸਮਰਥਨ ਵਿਚ ਤਕਰੀਬਮ 5 ਹਜ਼ਾਰ ਤੋਂ ਜ਼ਿਆਦਾ ਅਮਰੀਕੀ ਫੌਜੀ ਇੱਥੇ ਤਾਇਨਾਤ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਫੌਜੀ ਸਿਖਲਾਈ ਇੱਥੇ ਮੌਜੂਦ ਹਨ। 
 


Lalita Mam

Content Editor

Related News