ਮਲੇਸ਼ੀਆ ''ਚ ਜ਼ਮੀਨ ਖਿਸਕਣ ਕਾਰਨ ਤਿੰਨ ਲੋਕਾਂ ਦੀ ਮੌਤ

10/21/2017 3:29:41 PM

ਕੁਆਲਾਲੰਪੁਰ (ਰਾਇਟਰ)— ਮਲੇਸ਼ੀਆ ਦੇ ਪੂਰਬੀ ਉੱਤਰ ਸੂਬੇ ਪੇਨਾਂਗ ਦੇ ਜਾਰਜ ਟਾਊਨ ਸ਼ਹਿਰ 'ਚ ਇਕ ਉਸਾਰੀ ਅਧੀਨ ਸਥਾਨ 'ਤੇ ਜ਼ਮੀਨ ਖਿਸਕਣ ਕਾਰਨ ਤਿੰਨ ਵਿਦੇਸ਼ੀ ਕਾਮਿਆਂ ਦੀ ਮੌਤ ਹੋ ਗਈ ਅਤੇ 11 ਹੋਰ ਲੋਕ ਲਾਪਤਾ ਦੱਸੇ ਗਏ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇੰਡੋਨੇਸ਼ੀਆ ਦੇ ਦੋ ਅਤੇ ਮਿਆਂਮਾਰ ਦੇ ਇਕ ਵਿਅਕਤੀ ਦੀ ਲਾਸ਼ ਨੂੰ ਮਲਬੇ 'ਚੋਂ ਬਾਹਰ ਕੱਢਿਆ ਗਿਆ ਹੈ, ਜਦੋਂ ਕਿ ਹੋਰ ਕਾਮਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੇਨਾਗ ਦੇ ਅਗਨੀ ਅਤੇ ਬਚਾਅ ਕਾਰਜਾਂ ਦੇ ਵਿਭਾਗ ਦੇ ਨਿਰਦੇਸ਼ਕ ਸਿਦੋਨ ਮੁਖਤਾਰ ਨੇ ਦੱਸਿਆ ਕਿ 35 ਮੀਟਰ ਦੀ ਡੂੰਘਾਈ ਤੱਕ ਖੋਦਾਈ ਕਰਨ 'ਚ ਮੁਸ਼ਕਲ ਹੋ ਰਹੀ ਹੈ। ਅਸੀਂ ਪੀੜਤਾਂ ਦੀ ਭਾਲ ਕਰਨ ਲਈ ਤਿੰਨ ਕੁੱਤਿਆਂ ਸਣੇ 9 ਯੂਨਿਟ ਨੂੰ ਤਾਇਨਾਤ ਕਰ ਦਿੱਤਾ ਹੈ। ਮਲਬੇ 'ਚ ਦੱਬੇ ਲੋਕਾਂ 'ਚ ਇੰਡੋਨੇਸ਼ੀਆ, ਬੰਗਲਾਦੇਸ਼ ਤੋਂ ਆਏ ਵਿਦੇਸ਼ਾਂ ਕਾਮੇ ਸ਼ਾਮਲ ਹਨ। ਸਮਝਿਆ ਜਾਂਦਾ ਹੈ ਕਿ ਨਿਰਮਾਣ ਸਥਾਨ ਦਾ ਮਲੇਸ਼ੀਆ ਸੁਪਰਵਾਈਜ਼ਰ ਵੀ ਮਲਬੇ 'ਚ ਦਬ ਗਿਆ ਹੈ। ਇਹ ਹਾਦਸਾ 49 ਮੰਜ਼ਿਲਾ ਟਾਵਰਸ 'ਚ ਹੋਇਆ ਇਸ ਦੇ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ ਹੈ।


Related News