ਟੋਰਾਂਟੋ ''ਚ ਦਿਨ-ਦਿਹਾੜੇ ਵਾਪਰੀ ਹਿੰਸਕ ਵਾਰਦਾਤ, 3 ਲੋਕਾਂ ਦੀ ਮੌਤ

Sunday, Sep 13, 2020 - 09:55 AM (IST)

ਟੋਰਾਂਟੋ ''ਚ ਦਿਨ-ਦਿਹਾੜੇ ਵਾਪਰੀ ਹਿੰਸਕ ਵਾਰਦਾਤ, 3 ਲੋਕਾਂ ਦੀ ਮੌਤ

ਟੋਰਾਂਟੋ- ਕੈਨੇਡਾ ਦੇ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਦੁਪਹਿਰ ਸਮੇਂ ਇਕ ਹਿੰਸਕ ਘਟਨਾ ਵਿਚ 3 ਲੋਕਾਂ ਦੀ ਮੌਤ ਹੋ ਗਈ। 

ਟੋਰਾਂਟੋ ਵੈਸਟਨ ਖੇਤਰ ਵਿਚ ਦੁਪਹਿਰ 2.30 ਕੁ ਵਜੇ ਛੁਰੇਬਾਜ਼ੀ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਚਰਚ ਸਟਰੀਟ ਅਤੇ ਕਿੰਗ ਜਾਰਜ ਰੋਡ 'ਤੇ ਪੁਲਸ ਨੂੰ ਇਕ ਰਿਹਾਇਸ਼ ਨੇੜਿਓਂ ਇਕ ਬੀਬੀ ਤੇ ਇਕ ਵਿਅਕਤੀ ਦੀਆਂ ਲਾਸ਼ਾਂ ਮਿਲੀਆਂ ਤੇ ਇਕ ਹੋਰ ਵਿਅਕਤੀ ਦੀ ਲਾਸ਼ ਰੇਲ ਗੱਡੀ ਦੀ ਪਟੜੀ ਤੋਂ ਮਿਲੀ। ਇਹ ਵਿਅਕਤੀ ਯੂ.ਪੀ. ਐਕਸਪ੍ਰੈੱਸ ਟਰੇਨ ਨਾਲ ਟਕਰਾਉਣ ਕਾਰਨ ਮਾਰਿਆ ਗਿਆ ਲੱਗਦਾ ਹੈ। 

ਸ਼ੁਰੂਆਤੀ ਜਾਂਚ ਵਿਚ ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੋਂ ਇਕ-ਦੂਜੇ ਨੂੰ ਜਾਣਦੇ ਸਨ, ਹਾਲਾਂਕਿ ਇਨ੍ਹਾਂ ਦਾ ਕੀ ਰਿਸ਼ਤਾ ਸੀ, ਅਜੇ ਇਸ ਬਾਰੇ ਪਤਾ ਨਹੀਂ ਲੱਗ ਸਕਿਆ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਇਸ ਵਾਰਦਾਤ ਨਾਲ ਆਮ ਲੋਕਾਂ ਨੂੰ ਕੋਈ ਖਤਰਾ ਨਹੀਂ ਹੈ। ਫਿਲਹਾਲ ਪੁਲਸ ਇਸ ਵਾਰਦਾਤ ਦੀ ਵੀਡੀਓ ਲੱਭ ਰਹੀ ਹੈ ਤਾਂ ਕਿ ਪਤਾ ਲੱਗੇ ਕਿ ਇਸ ਘਟਨਾ ਪਿੱਛੇ ਕੀ ਕਾਰਨ ਸੀ।  ਇਸ ਖੇਤਰ ਵਿਚ ਕੁਝ ਸਮੇਂ ਲਈ ਰੇਲ ਆਵਾਜਾਈ ਪ੍ਰਭਾਵਿਤ ਹੋਈ ਪਰ ਇਸ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ। 


author

Lalita Mam

Content Editor

Related News