ਸਕਾਰਬਰੋ: ਸਕੂਲ ਦੀ ਪਾਰਕਿੰਗ ''ਚ ਗੋਲੀਬਾਰੀ, ਤਿੰਨ ਜ਼ਖਮੀ

09/29/2019 5:32:57 PM

ਸਕਾਰਬਰੋ— ਕੈਨੇਡਾ ਦੇ ਡੋਰਸੈੱਟ ਪਾਰਕ ਇਲਾਕੇ 'ਚ ਇਕ ਸਕੂਲ ਦੀ ਪਾਰਕਿੰਗ 'ਚ ਗੋਲੀਬਾਰੀ ਦੀ ਸੂਚਨਾ ਮਿਲੀ ਹੈ। ਇਸ ਗੋਲੀਬਾਰੀ 'ਚ ਤਿੰਨ ਲੋਕ ਜ਼ਖਮੀ ਹੋਏ ਹਨ ਪਰ ਉਨ੍ਹਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ। ਇਸ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਪੈਰਾਮਿਡਕਸ ਨੇ ਦੱਸਿਆ ਕਿ ਇਹ ਘਟਨਾ ਰਾਤ ਕਰੀਬ 1:30 ਵਜੇ ਹਾਈਵੇਅ 401 'ਤੇ ਕੈਨੇਡੀ ਰੋਡ ਨੇੜੇ ਗਲੈਮੋਰਗਨ ਜੂਨੀਅਰ ਪਬਲਿਕ ਸਕੂਲ ਦੇ ਪਾਰਕਿੰਗ ਲਾਟ ਦੀ ਹੈ। ਘਟਨਾ ਵਾਲੀ ਥਾਂ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਪੁਲਸ ਨੇ ਅਜੇ ਸ਼ੱਕੀਆਂ ਬਾਰੇ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ।


Baljit Singh

Content Editor

Related News