ਅਫਗਾਨਿਸਤਾਨ ’ਚ ਛੱਤ ਡਿੱਗਣ ਕਾਰਨ 3 ਲੋਕਾਂ ਦੀ ਮੌਤ

Thursday, Jan 20, 2022 - 05:51 PM (IST)

ਅਫਗਾਨਿਸਤਾਨ ’ਚ ਛੱਤ ਡਿੱਗਣ ਕਾਰਨ 3 ਲੋਕਾਂ ਦੀ ਮੌਤ

ਕਾਬੁਲ (ਵਾਰਤਾ): ਅਫ਼ਗਾਨਿਸਤਾਨ ਦੇ ਤਖਰ ਸੂਬੇ ਵਿਚ ਮੀਂਹ ਕਾਰਨ ਹੋਏ ਹਾਦਸੇ ਵਿਚ 1 ਬਜ਼ੁਰਗ ਅਤੇ 2 ਬੱਚਿਆਂ ਸਮੇਤ 3 ਲੋਕਾਂ ਦੀ ਮੌਤ ਹੋ ਗਈ ਅਤੇ ਪਰਿਵਾਰ ਦੇ 2 ਹੋਰ ਮੈਂਬਰ ਜ਼ਖ਼ਮੀ ਹੋ ਗਏ। ਜ਼ਿਲ੍ਹਾ ਹਸਪਤਾਲ ਦੇ ਡਾਕਟਰ ਨੂਰਉੱਲ੍ਹਾ ਰਹਿਮਾਨੀ ਨੇ ਦੱਸਿਆ ਕਿ ਇਸ਼ਕਾਮਿਸ਼ ਜ਼ਿਲ੍ਹੇ ਦੇ ਮੰਦਰਾ ਇਲਾਕੇ ਵਿਚ ਬੁੱਧਵਾਰ ਰਾਤ ਨੂੰ ਇਕ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ।

ਇਹ ਵੀ ਪੜ੍ਹੋ: ਆਸਟ੍ਰੇਲੀਆ ਨੇ Novavax ਟੀਕੇ ਨੂੰ ਦਿੱਤੀ ਮਨਜ਼ੂਰੀ, ਬਣਿਆ ਮਨਜ਼ੂਰੀ ਪਾਉਣ ਵਾਲਾ 5ਵਾਂ ਕੋਵਿਡ ਰੋਕੂ ਟੀਕਾ

ਸੂਤਰ ਨੇ ਦੱਸਿਆ ਕਿ ਪਿਛਲੇ ਦਿਨੀਂ ਪਏ ਮੀਂਹ ਕਾਰਨ ਛੱਤ ਬੁਰੀ ਤਰ੍ਹਾਂ ਗਿੱਲੀ ਹੋ ਗਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਤੋਂ ਪਹਿਲਾਂ ਜਨਵਰੀ ਵਿਚ ਪੂਰਬੀ ਲਘਮਨ ਸੂਬੇ ਵਿਚ ਇਸੇ ਤਰ੍ਹਾਂ ਦੇ ਇਕ ਹਾਦਸੇ ਵਿਚ ਇਕ 5 ਸਾਲਾ ਬੱਚੇ ਦੀ ਮੌਤ ਹੋ ਗਈ ਸੀ ਅਤੇ 5 ਹੋਰ ਜ਼ਖ਼ਮੀ ਹੋ ਗਏ ਸਨ।

ਇਹ ਵੀ ਪੜ੍ਹੋ: ਬੰਬ ਧਮਾਕੇ ਨਾਲ ਦਹਿਲਿਆ ਲਾਹੌਰ, 3 ਦੀ ਮੌਤ, 25 ਜ਼ਖ਼ਮੀ


author

cherry

Content Editor

Related News