ਅਫਗਾਨਿਸਤਾਨ ''ਚ ਸੜਕ ਹਾਦਸੇ ''ਚ 3 ਲੋਕਾਂ ਦੀ ਮੌਤ
Wednesday, Aug 16, 2023 - 02:53 PM (IST)
ਕਾਬੁਲ (ਵਾਰਤਾ)- ਅਫਗਾਨਿਸਤਾਨ ਦੇ ਉੱਤਰੀ ਬਗਲਾਨ ਸੂਬੇ ਵਿਚ ਬੁੱਧਵਾਰ ਨੂੰ ਇਕ ਕਾਰ ਹਾਦਸੇ ਵਿਚ 3 ਯਾਤਰੀਆਂ ਦੀ ਮੌਤ ਹੋ ਗਈ ਅਤੇ 1 ਹੋਰ ਜ਼ਖ਼ਮੀ ਹੋ ਗਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸੂਬਾਈ ਪੁਲਸ ਬੁਲਾਰੇ ਮਾਵਲਵੀ ਸ਼ਿਰ ਅਹਿਮਦ ਬੁਰਹਾਨੀ ਨੇ ਕਿਹਾ ਕਿ ਇਹ ਹਾਦਸਾ ਸੂਬਾਈ ਰਾਜਧਾਨੀ ਪੁਲ-ਏ-ਖੁਮਰੀ ਦੇ ਬਾਹਰੀ ਇਲਾਕੇ ਖਵਾਜਾ ਅਲਵਾਨ ਵਿਚ ਉਸ ਸਮੇਂ ਵਾਪਰਿਆ, ਜਦੋਂ ਡਰਾਈਵਰ ਨੇ ਲਾਪ੍ਰਵਾਹੀ ਨਾਲ ਕਾਰ ਚਲਾਉਂਦੇ ਹੋਏ ਉਸ ਤੋਂ ਕੰਟਰੋਲ ਗੁਆ ਦਿੱਤਾ। ਇਸ ਹਾਦਸੇ ਵਿਚ 3 ਯਾਤਰੀਆਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ।
ਜ਼ਿਕਰਯੋਗ ਹੈ ਕਿ ਪਿਛਲੇ ਇਕ ਹਫ਼ਤੇ ਵਿਚ ਉੱਤਰੀ ਅਫਗਾਨ ਖੇਤਰ ਵਿਚ ਇਹ ਦੂਜਾ ਹਾਦਸਾ ਵਾਪਰਿਆ ਹੈ। ਇਸ ਤੋਂ ਪਹਿਲਾਂ ਬਗਲਾਨ ਦੇ ਗੁਆਂਢੀ ਸੂਬੇ ਕੁੰਦੁਜ ਵਿਚ 9 ਅਗਸਤ ਨੂੰ ਵਾਪਰੇ ਹਾਦਸੇ ਵਿਚ ਇਕ ਯਾਤਰੀ ਦੀ ਮੌਤ ਹੋ ਗਈ ਸੀ ਅਤੇ 45 ਹੋਰ ਜ਼ਖ਼ਮੀ ਹੋ ਗਏ ਸਨ। ਅਫਗਾਨਿਸਤਾਨ ਦੇ ਸੂਬਾਈ ਖੇਤਰਾਂ ਵਿਚ ਖ਼ਰਾਬ ਸੜਕਾਂ, ਲਾਪ੍ਰਵਾਹੀ ਨਾਲ ਗੱਡੀ ਚਲਾਉਣਾਂ ਅਤੇ ਭੀੜ ਵਾਲੇ ਹਾਈਵੇਜ਼ 'ਤੇ ਸੁਰੱਖਿਆ ਉਪਾਵਾਂ ਦੀ ਕਮੀ ਸੜਕ ਹਾਦਸਿਆਂ ਦਾ ਮੁੱਖ ਹੋ ਸਕਦੀ ਹੈ। ਪਿਛਲੇ ਚਾਰ ਮਹੀਨਿਆਂ ਵਿੱਚ 400 ਤੋਂ ਵੱਧ ਲੋਕਾਂ ਦੀ ਸੜਕ ਹਾਦਸਿਆਂ ਕਾਰਨ ਮੌਤ ਹੋ ਚੁੱਕੀ ਹੈ।