ਚੀਨ ''ਚ ਹੋਈ ਗੋਲੀਬਾਰੀ ਦੌਰਾਨ 3 ਦੀ ਮੌਤ ਤੇ 6 ਜ਼ਖਮੀ

Wednesday, Nov 22, 2017 - 02:56 PM (IST)

ਚੀਨ ''ਚ ਹੋਈ ਗੋਲੀਬਾਰੀ ਦੌਰਾਨ 3 ਦੀ ਮੌਤ ਤੇ 6 ਜ਼ਖਮੀ

ਬੀਜਿੰਗ (ਭਾਸ਼ਾ)—ਚੀਨ ਵਿਚ ਹੋਈ ਗੋਲੀਬਾਰੀ ਵਿਚ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਪੁਲਸ ਨੇ ਬੁੱਧਵਾਰ ਨੁੰ ਦੱਸਿਆ ਕਿ ਉਹ ਕਈ ਸ਼ੱਕੀਆਂ ਦੀ ਤਲਾਸ਼ ਵਿਚ ਜੁਟੀ ਹੋਈ ਹੈ। ਚੀਨ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਸਧਾਰਨ ਤੌਰ 'ਤੇ ਨਹੀਂ ਹੁੰਦੀਆਂ ਕਿਉਂਕਿ ਇੱਥੇ ਸਰਕਾਰ ਨੇ ਹਥਿਆਰ ਰੱਖਣ 'ਤੇ ਸਖਤ ਪਾਬੰਦੀ ਲਗਾਈ ਹੋਈ ਹੈ। ਦੱਖਣੀ ਗੁਆਂਗਦੋਂਗ ਸੂਬੇ ਦੇ ਚਾਅੋਝੋ ਸ਼ਹਿਰ ਵਿਚ ਮੰਗਲਵਾਰ ਰਾਤ ਇਕ ਝਗੜੇ ਵਿਚ ਹੋਈ ਗੋਲੀਬਾਰੀ ਵਿਚ ਲੋਕਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਮਿਲਣ ਮਗਰੋਂ ਅਧਿਕਾਰੀਆਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ। ਪੁਲਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਮੁਤਾਬਕ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦਕਿ ਇਕ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ।


Related News