ਮੈਕਸੀਕੋ ਵਿਚ ਇਕ ਹਫਤੇ ਵਿਚ ਤਿੰਨ ਪੱਤਰਕਾਰਾਂ ਦੀ ਮੌਤ

08/03/2019 8:32:06 PM

ਮੈਕਸੀਕੋ (ਏ.ਐਫ.ਪੀ.)- ਮੈਕਸੀਕੋ ਵਿਚ ਸ਼ੁੱਕਰਵਾਰ ਨੂੰ ਦੋ ਪੱਤਰਕਾਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਿਸ ਦੇ ਨਾਲ ਹੀ ਦੇਸ਼ ਵਿਚ ਇਸ ਹਫਤੇ ਹੁਣ ਤੱਕ ਤਿੰਨ ਪੱਤਰਕਾਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਵੇਰਾਕਰੂਜ਼ ਸੂਬੇ ਦੀ ਰਾਜਧਾਨੀ ਪੌਲਿਨੋ ਡੋਮਿੰਗਜ਼ੋ ਦੇ ਮੇਅਰ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਐਲ ਗ੍ਰਾਫਿਕੋ ਦੇ ਜਾਲਪਾ ਅਖਬਾਰ ਦੇ ਪੱਤਰਕਾਰ ਜਾਰਜ ਸੇਲੇਸਟੀਨੋ ਰੂਜ ਨੂੰ ਕਤਲ ਕਰ ਦਿੱਤਾ ਗਿਆ। ਪੁਲਸ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਪਿਛਲੇ ਸਾਲ ਅਕਤੂਬਰ ਵਿਚ ਰੂਜ਼ ਦੇ ਘਰ ਗੋਲੀਬਾਰੀ ਹੋਈ ਸੀ ਅਤੇ ਉਨ੍ਹਾਂ ਨੂੰ ਡਰਾਉਣ-ਧਮਕਾਉਣ ਲਈ ਉਨ੍ਹਾਂ ਦੇ ਵਾਹਨ 'ਤੇ ਵੀ ਗੋਲੀ ਚਲਾਈ ਗਈ ਸੀ।

ਸੂਬੇ ਦੇ ਗ੍ਰਹਿ ਸਕੱਤਰ ਹਿਊਗੋ ਗੁਤਿਏਰੇਜ਼ ਨੇ ਟਵਿੱਟਰ 'ਤੇ ਇਸ ਘਟਨਾ ਦੀ ਸਖ਼ਤ ਨਿੰਦਿਆ ਕਰਦੇ ਹੋਏ ਇਸ ਨੂੰ ਪ੍ਰਤੀ ਵਿਅਕਤੀ ਦੀ ਆਜ਼ਾਦੀ 'ਤੇ ਹਮਲਾ ਦੱਸਿਆ ਹੈ। ਸਥਾਨਕ ਪ੍ਰੋਸੀਕਿਊਸ਼ਨ ਦਫਤਰ ਮੁਤਾਬਕ ਇਸ ਘਟਨਾ ਤੋਂ 24 ਘੰਟੇ ਤੋਂ ਵੀ ਘੱਟ ਸਮੇਂ ਪਹਿਲਾਂ ਆਨਲਾਈਨ ਨਿਊਜ਼ ਵੈਬਸਾਈਟ ਲਾ ਵਰਦਾਦ ਦੇ  ਜਿਹੁਆਤਾਨੇਜੋ ਦੇ ਡਾਇਰੈਕਟਰ ਏਦਗਾਰ ਅਲਬਰਤੋ ਨਾਵਾ ਦੀ ਦੱਖਣੀ ਸੂਬੇ ਗੁਏਰੇਰੋ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੰਗਲਵਾਰ ਨੂੰ ਨਿਊਜ਼ ਵੈਬਸਾਈਟ ਗੁਏਰੇਰੋ ਅਲ ਇੰਸਤਾਂਤੇ ਦੇ ਮੁਖੀ ਰੋਜੇਲੀਓ ਬੈਰਾਗਨ ਦੀ ਲਾਸ਼ ਮੋਰੇਲੋਸ ਸੂਬੇ ਵਿਚ ਕਾਰ ਵਿਚ ਮਿਲੀ ਸੀ। ਰਿਪੋਰਟਰਸ ਵਿਦਾਊਟ ਬਾਰਡਰਸ ਨੇ ਕਿਹਾ ਕਿ ਇਸ ਸਾਲ ਮੈਕਸੀਕੋ ਵਿਚ ਵੀਰਵਾਰ ਤੱਕ 8 ਪੱਤਰਕਾਰ ਮਾਰੇ ਗਏ ਹਨ।


Sunny Mehra

Content Editor

Related News