ਉੱਤਰੀ ਮੈਕਸੀਕੋ ''ਚ ਸਰਹੱਦੀ ਜੇਲ੍ਹ ''ਚ ਲੜਾਈ ''ਚ 3 ਕੈਦੀਆਂ ਦੀ ਮੌਤ

Friday, Aug 12, 2022 - 10:43 AM (IST)

ਉੱਤਰੀ ਮੈਕਸੀਕੋ ''ਚ ਸਰਹੱਦੀ ਜੇਲ੍ਹ ''ਚ ਲੜਾਈ ''ਚ 3 ਕੈਦੀਆਂ ਦੀ ਮੌਤ

ਮੈਕਸੀਕੋ ਸਿਟੀ (ਏਜੰਸੀ) : ਅਮਰੀਕਾ ਦੇ ਟੈਕਸਾਸ ਸੂਬੇ ਦੇ ਐਲ ਪਾਸੋ ਦੇ ਨਾਲ ਲੱਗਦੇ ਮੈਕਸੀਕੋ ਦੇ ਸਰਹੱਦੀ ਸ਼ਹਿਰ ਸਿਉਦਾਦ ਜੁਆਰੇਜ਼ ਦੀ ਇਕ ਜੇਲ੍ਹ ਵਿਚ ਵਿਰੋਧੀ ਗਿਰੋਹਾਂ ਵਿਚਾਲੇ ਹੋਈ ਲੜਾਈ ਵਿਚ ਵੀਰਵਾਰ ਨੂੰ ਤਿੰਨ ਕੈਦੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਸਰਹੱਦੀ ਰਾਜ ਚਿਹੁਆਹੁਆ ਵਿਚ ਸਰਕਾਰੀ ਵਕੀਲ ਦੇ ਦਫ਼ਤਰ ਨੇ ਵੀਰਵਾਰ ਨੂੰ ਕਿਹਾ ਕਿ ਅਧਿਕਾਰੀਆਂ ਨੇ ਫੌਜ ਅਤੇ ਨੈਸ਼ਨਲ ਗਾਰਡ ਨੂੰ ਜੇਲ੍ਹ ਨੰਬਰ ਵਿਚ ਲੜਾਈ ਨੂੰ ਕੰਟਰੋਲ ਕਰਨ ਲਈ ਬੁਲਾਇਆ। ਦਫ਼ਤਰ ਨੇ ਕਿਹਾ ਕਿ ਝਗੜਾ "ਵਿਰੋਧੀ ਗਿਰੋਹਾਂ" ਵਿਚਕਾਰ ਹੋਇਆ ਸੀ, ਪਰ ਇਹ ਨਹੀਂ ਦੱਸਿਆ ਕਿ ਝਗੜੇ ਵਿੱਚ ਕਿਹੜੇ ਸਮੂਹ ਸ਼ਾਮਲ ਸਨ। 


author

cherry

Content Editor

Related News