ਕੈਨੇਡਾ 'ਚ ਗੱਡੀ ਅਤੇ ਸਾਮਾਨ ਲੁੱਟਣ ਦੇ ਦੋਸ਼ ਹੇਠ ਤਿੰਨ ਭਾਰਤੀ ਗ੍ਰਿਫ਼ਤਾਰ

Monday, Oct 11, 2021 - 10:35 AM (IST)

ਕੈਨੇਡਾ 'ਚ ਗੱਡੀ ਅਤੇ ਸਾਮਾਨ ਲੁੱਟਣ ਦੇ ਦੋਸ਼ ਹੇਠ ਤਿੰਨ ਭਾਰਤੀ ਗ੍ਰਿਫ਼ਤਾਰ

ਨਿਊਯਾਰਕ/ਬਰੈਂਪਟਨ (ਰਾਜ ਗੋਗਨਾ): ਕੈਨੇਡਾ ਦੇ ਓਂਟਾਰੀਓ ਸੂਬੇ ਦੇ ਸ਼ਹਿਰ ਬਰੈਂਪਟਨ ਦੇ ਸੈਂਟਰਲ ਰੋਬਰੀ ਬਰਿਉ (Central Robbery Bureau) ਅਤੇ Strategic Tactical Enforcement Patrol (STEP) ਵੱਲੋਂ ਬਰੈਂਪਟਨ ਵਿਖੇ ਬਦਮਾਸ਼ੀ ਨਾਲ ਗੱਡੀ ਅਤੇ ਸਾਮਾਨ ਲੁੱਟਣ ਦੇ ਦੋਸ਼ ਹੇਠ ਤਿੰਨ ਭਾਰਤੀ ਮੂਲ ਦੇ ਨੌਜਵਾਨਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। 

ਬੀਤੇ ਦਿਨ 9 ਅਕਤੂਬਰ ਨੂੰ ਬਰੈਂਪਟਨ ਦੇ ਵਿਲਿਅਮ ਪਾਰਕਵੇਅ ਅਤੇ ਏਲਬਰਨ ਮਾਰਕਲ ਡਰਾਈਵ ਵਿਖੇ ਪਹਿਲਾ ਇੰਨਾਂ ਦੋਸ਼ੀਆਂ ਨੇ ਇੱਕ ਗੱਡੀ ਦੇ ਪਿੱਛੇ ਆਪਣੀ ਗੱਡੀ, ਜੋ ਉਹਨਾਂ ਕੋਲ ਚੋਰੀ ਦੀ ਸੀ, ਦੇ ਨਾਲ ਟੱਕਰ ਮਾਰੀ। ਫਿਰ ਗੱਡੀ ਦਾ ਪਿੱਛਾ ਕਰਕੇ ਗੱਡੀ ਅਤੇ ਉਸ ਵਿਚ ਰੱਖਿਆ ਇਲੈਕਟ੍ਰੋਨਿਕ ਦਾ ਸਾਮਾਨ ਬਦਮਾਸ਼ੀ ਨਾਲ ਲੁੱਟ ਕੇ ਲੈ ਗਏ। ਪੁਲਸ ਨੇ ਬੜੀ ਮੁਸ਼ਤੈਦੀ ਦੇ ਨਾਲ ਦੋਸ਼ੀਆਂ ਨੂੰ ਫੜਨ ਲਈ ਆਪਣੀ ਮੁਹਿੰਮ ਜਾਰੀ ਰੱਖੀ ਸੀ।ਅੱਜ ਪੁਲਸ ਨੇ ਇੰਨਾਂ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੜ੍ਹੋ ਇਹ ਅਹਿਮ ਖਬਰ - ਬਿਜਲੀ ਸੰਕਟ ਨਾਲ ਜੂਝ ਰਿਹਾ ਹੈ ਭਾਰਤ ਪਰ ਇਸ ਦੇਸ਼ 'ਚ ਪੂਰੀ ਤਰ੍ਹਾਂ ਹੋਇਆ 'ਬਲੈਕਆਊਟ'

ਜਿੰਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹਨਾਂ ਦੋਸ਼ੀਆ ਵਿੱਚ ਸਿਮਰਨਜੀਤ ਨਾਰੰਗ (29), ਦਵਿੰਦਰ ਮਾਨ (36) ਅਤੇ ਆਦੀਸ਼ ਸ਼ਰਮਾ (27) ਹਨ। ਇੰਨਾਂ ਨਾਲ ਚੌਥਾ ਦੋਸ਼ੀ ਅਜੇ ਤੱਕ ਫਰਾਰ ਹੈ।ਪੁਲਸ ਨੇ ਦੋਸ਼ੀਆਂ ਕੋਲੋਂ ਲੁੱਟੀਆਂ ਹੋਈਆਂ ਗੱਡੀਆਂ ਵੀ ਬਰਾਮਦ ਕਰ ਲਈਆਂ ਹਨ ਪਰ ਹਾਲੇ ਤੱਕ ਇਲੈਕਟ੍ਰੋਨਿਕ ਦਾ ਸਾਮਾਨ ਬਰਾਮਦ ਨਹੀਂ ਹੋਇਆ।

ਨੋਟ- ਕੈਨੇਡਾ ਵਿਚ ਠੱਗੀ ਮਾਮਲੇ ਵਿਚ ਤਿੰਨ ਭਾਰਤੀ ਗ੍ਰਿਫ਼ਤਾਰ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News