ਲਹਿੰਦੇ ਪੰਜਾਬ 'ਚ 3 ਹਿੰਦੂ ਨੌਜਵਾਨ ਅਗਵਾ, ਹਥਿਆਰਬੰਦਾਂ ਨੇ ਰੱਖੀ ਇਹ ਡਿਮਾਂਡ

Thursday, Jan 09, 2025 - 04:40 PM (IST)

ਲਹਿੰਦੇ ਪੰਜਾਬ 'ਚ 3 ਹਿੰਦੂ ਨੌਜਵਾਨ ਅਗਵਾ, ਹਥਿਆਰਬੰਦਾਂ ਨੇ ਰੱਖੀ ਇਹ ਡਿਮਾਂਡ

ਲਾਹੌਰ (ਏਜੰਸੀ)- ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਹਥਿਆਰਬੰਦ ਡਾਕੂਆਂ ਨੇ 3 ਹਿੰਦੂਆਂ ਨੂੰ ਅਗਵਾ ਕਰ ਲਿਆ ਹੈ। ਡਾਕੂਆਂ ਨੇ ਪੁਲਸ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਸਾਥੀਆਂ ਨੂੰ ਰਿਹਾਅ ਕੀਤਾ ਜਾਵੇ ਨਹੀਂ ਤਾਂ ਉਹ ਅਗਵਾ ਕੀਤੇ ਲੋਕਾਂ ਨੂੰ ਮਾਰ ਦੇਣਗੇ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇੱਥੋਂ ਲਗਭਗ 400 ਕਿਲੋਮੀਟਰ ਦੂਰ ਪੰਜਾਬ ਸੂਬੇ ਦੇ ਰਹੀਮ ਯਾਰ ਖਾਨ ਜ਼ਿਲ੍ਹੇ ਦੇ ਭੋਂਗ ਇਲਾਕੇ ਵਿੱਚ ਅਗਵਾ ਦੀ ਘਟਨਾ ਵਾਪਰੀ।

ਇਹ ਵੀ ਪੜ੍ਹੋ: ਭਿਆਨਕ ਅੱਗ ਲੱਗਣ ਨਾਲ ਕਈ ਮਸ਼ਹੂਰ ਹਸਤੀਆਂ ਦੇ ਘਰ ਸੜ ਕੇ ਹੋਏ ਸੁਆਹ

ਪੁਲਸ ਅਨੁਸਾਰ, ਜਦੋਂ 3 ਹਿੰਦੂ ਨੌਜਵਾਨ (ਸ਼ਮਨ, ਸ਼ਮੀਰ ਅਤੇ ਸਾਜਨ) ਭੋਂਗ ਵਿੱਚ 'ਚੌਕ ਸਵੇਤਰਾ ਬੇਸਿਕ ਹੈਲਥ ਯੂਨਿਟ (BHU)' ਦੇ ਨੇੜੇ ਮੌਜੂਦ ਸਨ, ਉਦੋਂ 5 ਹਥਿਆਰਬੰਦ ਡਾਕੂਆਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਅਤੇ ਕੱਚਾ (ਨਦੀ) ਖੇਤਰ ਵਿੱਚ ਲੈ ਗਏ। ਬਾਅਦ ਵਿੱਚ ਇਨ੍ਹਾਂ ਡਾਕੂਆਂ ਦੇ ਆਗੂ, ਆਸ਼ਿਕ ਕੋਰਾਈ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਅਤੇ ਅਹਿਮਦਪੁਰ ਲਾਮਾ ਪੁਲਸ ਸਟੇਸ਼ਨ ਦੇ ਪੁਲਸ ਅਧਿਕਾਰੀ ਰਾਣਾ ਰਮਜ਼ਾਨ ਨੂੰ ਚੇਤਾਵਨੀ ਦਿੱਤੀ ਕਿ ਉਹ ਕੋਰਾਈ ਪਰਿਵਾਰ ਦੇ 10 ਮੈਂਬਰਾਂ ਨੂੰ ਰਿਹਾਅ ਕਰਨ, ਨਹੀਂ ਤਾਂ ਉਹ (ਡਾਕੂ) ਨਾ ਸਿਰਫ਼ ਅਗਵਾ ਕੀਤੇ ਹਿੰਦੂ ਨੌਜਵਾਨਾਂ ਨੂੰ ਮਾਰ ਦੇਣਗੇ, ਸਗੋਂ ਪੁਲਸ 'ਤੇ ਵੀ ਹਮਲਾ ਕਰਨਗੇ।"

ਇਹ ਵੀ ਪੜ੍ਹੋ : ਸਹੁੰ ਚੁੱਕਣ ਤੋਂ ਪਹਿਲਾਂ ਟਰੰਪ ਨੂੰ ਸਤਾਉਣ ਲੱਗਾ ਇਹ ਡਰ, ਸੁਪਰੀਮ ਕੋਰਟ ਦਾ ਕੀਤਾ ਰੁਖ

ਵੀਡੀਓ ਵਿੱਚੰ ਜੰਜ਼ੀਰਾਂ ਨਾਲ ਬੰਨ੍ਹੇ ਹਿੰਦੂ ਨੌਜਵਾਨ ਪ੍ਰਸ਼ਾਸਨ ਤੋਂ ਆਪਣੀ ਰਿਹਾਈ ਲਈ ਗੁਹਾਰ ਲਗਾਉਂਦੇ ਦਿਖਾਈ ਦੇ ਰਹੇ ਹਨ। ਪਿਛਲੇ ਸਾਲ ਰਹੀਮ ਯਾਰ ਖਾਨ ਜ਼ਿਲ੍ਹੇ ਦੇ ਕੱਚਾ ਖੇਤਰ ਵਿੱਚ ਡਾਕੂਆਂ ਨੇ 2 ਪਲਿਸ ਵਾਹਨਾਂ 'ਤੇ ਹਮਲਾ ਕੀਤਾ ਸੀ ਜਿਸ ਵਿੱਚ 12 ਪੁਲਸ ਕਰਮਚਾਰੀ ਮਾਰੇ ਗਏ ਸਨ ਅਤੇ 7 ਜ਼ਖਮੀ ਹੋ ਗਏ ਸਨ। ਦੱਖਣੀ ਪੰਜਾਬ ਸੂਬੇ ਦੇ ਕੱਚਾ ਖੇਤਰ ਅਤੇ ਸਿੰਧ ਸੂਬੇ ਦੇ ਮੈਦਾਨੀ ਇਲਾਕਿਆਂ ਵਿੱਚ ਡਾਕੂਆਂ ਦਾ ਇੰਨਾ ਕਬਜ਼ਾ ਹੈ ਕਿ ਕਈ ਕਾਰਵਾਈਆਂ ਤੋਂ ਬਾਅਦ ਵੀ ਪੰਜਾਬ ਪੁਲਸ ਉਨ੍ਹਾਂ ਨੂੰ ਇਸ ਖੇਤਰ ਵਿੱਚੋਂ ਬਾਹਰ ਨਹੀਂ ਕੱਢ ਸਕੀ ਹੈ।

ਇਹ ਵੀ ਪੜ੍ਹੋ: ਜਹਾਜ਼ 'ਚ ਲੜ ਪਿਆ ਪ੍ਰੇਮੀ ਜੋੜਾ, ਗੁੱਸੇ 'ਚ ਆਏ Boyfriend ਨੇ ਚੁੱਕਿਆ ਇਹ ਕਦਮ, ਮਚ ਗਈ ਹਫੜਾ-ਦਫੜੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News