ਕੈਨੇਡਾ ''ਚ ਬਰਫ਼ੀਲੇ ਤੂਫ਼ਾਨ ਕਾਰਨ 3 ਵਿਦੇਸ਼ੀ ਨਾਗਰਿਕਾਂ ਦੀ ਮੌਤ

Friday, Mar 03, 2023 - 10:14 AM (IST)

ਓਟਾਵਾ (ਏਜੰਸੀ)- ਕੈਨੇਡਾ ਵਿੱਚ ਅਲਬਰਟਾ-ਬ੍ਰਿਟਿਸ਼ ਕੋਲੰਬੀਆ ਸਰਹੱਦ ਦੇ ਨਾਲ ਇੱਕ ਪਹਾੜੀ ਸਕੀ ਰਿਜੋਰਟ ਨੇੜੇ ਬਰਫ਼ੀਲੇ ਤੂਫ਼ਾਨ ਦੀ ਲਪੇਟ ਵਿਚ ਆਉਣ ਕਾਰਨ 3 ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਕੁੱਲ 10 ਲੋਕ ਬਰਫ਼ੀਲੇ ਤੂਫ਼ਾਨ ਦੀ ਲਪੇਟ ਵਿਚ ਆਏ ਸਨ, ਜਿਨ੍ਹਾਂ ਵਿਚ ਇੱਕ ਗਾਈਡ ਨੂੰ ਛੱਡ ਕੇ ਬਾਕੀ ਸਾਰੇ ਵਿਦੇਸ਼ੀ ਨਾਗਰਿਕ ਸਨ।

ਸੀ.ਟੀ.ਵੀ. ਨਿਊਜ਼ ਨੇ ਪੁਲਸ ਦੇ ਹਵਾਲੇ ਨਾਲ ਕਿਹਾ ਕਿ ਕੁਝ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਸਨ, ਪਰ ਉਨ੍ਹਾਂ ਦੇ ਬਚਣ ਦੀ ਉਮੀਦ ਹੈ। ਪੁਲਸ ਨੇ ਕਿਹਾ ਕਿ ਪੀੜਤ ਪਨੋਰਮਾ ਮਾਉਂਟੇਨ ਰਿਜੋਰਟ ਦੇ ਨੇੜੇ ਹੈਲੀ-ਸਕੀਇੰਗ ਕਰ ਰਹੇ ਸਨ, ਜਦੋਂ ਅਚਾਨਕ ਬਰਫ਼ੀਲਾ ਤੂਫ਼ਾਨ ਆਇਆ। ਗਲੋਬਲ ਨਿਊਜ਼ ਦੇ ਅਨੁਸਾਰ, ਜਰਮਨੀ ਵਿੱਚ ਇੱਕ ਨਗਰਪਾਲਿਕਾ ਦੇ ਮੇਅਰ ਨੇ ਵੀਰਵਾਰ ਨੂੰ ਕਿਹਾ ਕਿ ਕੈਨੇਡਾ ਵਿੱਚ ਬਰਫ਼ੀਲੇ ਤੂਫ਼ਾਨ ਕਾਰਨ ਉਸਦੇ ਭਾਈਚਾਰੇ ਦੇ 3 ਲੋਕਾਂ ਦੀ ਮੌਤ ਹੋ ਗਈ ਹੈ।

ਕੈਨੇਡੀਅਨ ਅਵਲੈਂਚ ਸੈਂਟਰ ਦੇ ਅਨੁਸਾਰ, ਕੈਨੇਡਾ ਵਿੱਚ ਹਰ ਸਾਲ ਬਰਫ਼ੀਲੇ ਤੂਫ਼ਾਨ ਕਾਰਨ ਔਸਤਨ 10 ਮੌਤਾਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬ੍ਰਿਟਿਸ਼ ਕੋਲੰਬੀਆ ਅਤੇ ਪੱਛਮੀ ਅਲਬਰਟਾ ਵਿੱਚ ਹੁੰਦੀਆਂ ਹਨ। ਇਸ ਸੀਜ਼ਨ ਵਿੱਚ ਹੁਣ ਤੱਕ ਬ੍ਰਿਟਿਸ਼ ਕੋਲੰਬੀਆ ਵਿੱਚ ਬਰਫ਼ੀਲੇ ਤੂਫ਼ਾਨ ਵਿੱਚ 12 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੋ ਇਸ ਨੂੰ ਦਹਾਕਿਆਂ ਵਿੱਚ ਸਭ ਤੋਂ ਖ਼ਰਾਬ ਬਰਫ਼ੀਲੇ ਤੂਫ਼ਾਨਾਂ ਵਿਚੋਂ ਇਕ ਬਣਾਉਂਦਾ ਹੈ।


cherry

Content Editor

Related News