ਥਾਈਲੈਂਡ 'ਚ ਲੋਕਤੰਤਰ ਦੇ ਸਮਰਥਨ 'ਚ ਨੌਜਵਾਨਾਂ ਦਾ ਹਥਿਆਰ ਬਣਿਆ 'Three Finger Salute'

10/16/2020 1:33:00 AM

ਬੈਂਕਾਕ - ਥਾਈਲੈਂਡ ਵਿਚ ਲੋਕਤੰਤਰ ਦੀ ਮੰਗ ਨੂੰ ਲੈ ਕੇ ਸੜਕਾਂ 'ਤੇ ਉਤਰੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਵਿਰੋਧ ਦਾ ਅਜਿਹਾ ਤਰੀਕੇ ਅਪਣਾਇਆ ਹੈ ਜੋ ਸਾਰੀ ਦੁਨੀਆ ਵਿਚ ਚਰਚਾ ਦਾ ਵਿਸ਼ਾ ਬਣਿਆ ਹੈ। ਇਥੇ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੇ ਵਿਦਿਆਰਥੀ 'ਥ੍ਰੀ ਫਿੰਗਰ ਸੈਲਿਊਟ' ਕਰ ਰਹੇ ਹਨ। ਜਿਵੇਂ ਨਾਂ ਤੋਂ ਜ਼ਾਹਿਰ ਹੈ ਕਿ 3 ਉਂਗਲੀਆਂ ਨਾਲ ਕੀਤਾ ਜਾਣ ਵਾਲਾ ਇਹ ਸੈਲਿਊਟ ਜਦ ਇਸ ਹਫਤੇ ਸ਼ਾਹੀ ਕਾਫਿਲੇ ਸਾਹਮਣੇ ਦਿਖਾਇਆ ਗਿਆ ਤਾਂ ਪਿਛਲੇ ਕੁਝ ਸਾਲ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਵਿਰੋਧ ਦਾ ਪ੍ਰਤੀਕ ਬਣ ਗਿਆ ਹੈ। ਕੀ ਹੈ ਇਸ ਸੈਲਿਊਟ ਦੇ ਪਿੱਛੇ ਦੀ ਕਹਾਣੀ, ਆਓ ਜਾਣਦੇ ਹਾਂ....

ਕਿਥੋਂ ਆਇਆ 'ਥ੍ਰੀ ਫਿੰਗਰ ਸੈਲਿਊਟ'
ਦਰਅਸਲ, ਇਹ ਸੈਲਿਊਟ ਨਿਕਲਿਆ ਹੈ ਇਕ ਕਿਤਾਬ 'ਤੇ ਆਧਾਰਿਤ ਹਾਲੀਵੁੱਡ ਫਿਲਮ 'ਹੰਗਰ ਗੇਮਸ' ਤੋਂ। ਹਾਲਾਂਕਿ, ਇਸ ਵਿਚ ਸੈਲਿਊਟ ਉਦੋਂ ਕੀਤਾ ਜਾਂਦਾ ਹੈ ਜਦ ਕਿਸੇ ਦੇ ਪ੍ਰਤੀ ਸਨਮਾਨ ਜਾਂ ਪ੍ਰੇਮ ਜ਼ਾਹਿਰ ਕਰਨਾ ਹੋਵੇ ਜਾਂ ਅਲਵਿਦਾ ਆਖਣਾ ਹੋਵੇ। ਸਮੇਂ ਦੇ ਨਾਲ-ਨਾਲ ਆਮ ਲੋਕ ਇਸ ਦੇ ਜ਼ਰੀਏ ਅਮੀਰਾਂ ਅਤੇ ਰਾਜਧਾਨੀ ਵਿਚ ਰਹਿਣ ਵਾਲੇ ਤਾਨਾਸ਼ਾਹਾਂ ਖਿਲਾਫ ਵਿਰੋਧ ਅਤੇ ਗੁੱਸਾ ਜ਼ਾਹਿਰ ਕਰਦੇ ਹਨ। ਇਥੋਂ ਦੇ ਕਾਲਪਨਿਕ ਸ਼ਹਿਰ ਵਿਚ ਫੌਜ ਇਸ ਉੱਚੇ ਤਬਕੇ ਦੀ ਰੱਖਿਆ ਕਰਦੀ ਹੈ।

PunjabKesari

2014 ਤੋਂ ਚੱਲਿਆ ਸੈਲਿਊਟ
ਪਿਛਲੇ ਕੁਝ ਸਾਲ ਵਿਚ, ਖਾਸ ਕਰਕੇ 2014 ਤੋਂ ਬਾਅਦ ਇਸ ਦਾ ਇਸਤੇਮਾਲ ਥਾਈਲੈਂਡ ਵਿਚ ਲੋਕਤੰਤਰ ਦਾ ਸਮਰਥਨ ਕਰਨ ਲਈ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਇਸ ਸੈਲਿਊਟ ਦੇ ਜ਼ਰੀਏ ਦੇਸ਼ ਦੀ ਫੌਜੀ ਸੱਤਾ ਖਿਲਾਫ ਵਿਰੋਧ ਵੀ ਅਜਿਹਾ ਹੀ ਕੀਤਾ ਜਾਂਦਾ ਹੈ। 2014 ਵਿਚ ਜਦ ਤਖਤਾਪਲਟ ਤੋਂ ਬਾਅਦ ਥਾਈਲੈਂਡ ਦੀ ਫੌਜ ਨੇ ਲੋਕਤੰਤਰ ਅਤੇ ਪ੍ਰਗਟਾਵੇ ਦੀ ਆਜ਼ਾਦੀ ਖਤਮ ਕਰ ਦਿੱਤੀ ਸੀ, ਉਦੋਂ ਪਹਿਲੀ ਵਾਰ ਇਸ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਤਖਤਾਪਲਟ ਦੇ ਮੁੱਖ ਨੇਤਾ ਅਤੇ ਸਾਬਕਾ ਆਰਮੀ ਚੀਫ ਪ੍ਰਯੁਤ ਚਾਨ-ਓ-ਚਾ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਖਿਲਾਫ ਪ੍ਰਦਰਸ਼ਨਕਾਰੀਆਂ ਦਾ ਗੁੱਸਾ ਸਭ ਤੋਂ ਜ਼ਿਆਦਾ ਹੈ।

ਅਮੀਰੀ-ਗਰੀਬੀ ਵਿਚ ਫਰਕ ਦਾ ਵਿਰੋਧ
ਥਾਈਲੈਂਡ ਵਿਚ ਵੀ ਦੋਸ਼ ਲਗਾਇਆ ਜਾਂਦਾ ਹੈ ਕਿ ਦੇਸ਼ ਦੀ ਜ਼ਿਆਦਾਤਰ ਜਾਇਦਾਦ ਬੈਂਕਾਕ ਦੇ ਅਮੀਰਾਂ ਦੇ ਹੱਥ ਵਿਚ ਹੈ। ਇਥੇ ਫੌਜ ਦੇ ਜਨਰਲ ਕਈ ਵਾਰ ਤਖਤਾਪਲਟ ਕਰ ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਆਏ ਹਨ। ਲੋਕਤੰਤਰ ਸਮਰਥਕ ਵਰਕਰਾਂ ਦਾ ਆਖਣਾ ਹੈ ਕਿ ਦੇਸ਼ ਵਿਚ ਅਮੀਰ-ਗਰੀਬ ਵਿਚਾਲੇ ਫਰਕ ਵੱਧਦਾ ਜਾ ਰਿਹਾ ਹੈ। ਇਕ ਵਰਕਰ ਦੱਸਦੀ ਹੈ ਕਿ ਪਹਿਲੇ ਸ਼ਾਹੀ ਕਾਫਿਲੇ ਦੇ ਸਾਹਮਣੇ ਆਮ ਲੋਕ ਨਿਕਲ ਵੀ ਨਹੀਂ ਸਕਦੇ ਸਨ। ਲੋਕਾਂ ਨੂੰ ਸਭ ਕੁਝ ਰੋਕ ਕੇ ਜ਼ਮੀਨ 'ਤੇ ਗੋਢੇ ਟੇਕਣੇ ਹੁੰਦੇ ਸਨ। ਹੁਣ ਸ਼ਾਹੀ ਕਾਫਿਲੇ ਨੂੰ ਇਹ ਸੈਲਿਊਟ ਦਿਖਾਇਆ ਜਾਣਾ ਵੱਡੀ ਗੱਲ ਹੈ।

PunjabKesari

ਕਈ ਰੋਚਕ ਤਰੀਕੇ ਕੀਤੇ ਗਏ ਇਸਤੇਮਾਲ
ਸਾਲ 2014 ਤੋਂ ਬਾਅਦ ਲੋਕਤੰਤਰ ਸਮਰਥਕਾਂ ਨੇ ਕਈ ਰੋਚਕ ਤਰੀਕਿਆਂ ਤੋਂ ਵਿਰੋਧ-ਪ੍ਰਦਰਸ਼ਨ ਕੀਤਾ। ਕਦੇ ਪਿਕਨਿਕ 'ਤੇ ਅਣਜਾਣ ਲੋਕਾਂ ਨੂੰ ਸੈਂਡਵਿਚ ਵੰਡੇ ਗਏ ਤਾਂ ਕਦੇ ਜਾਰਜ ਆਰਵੇਲ ਦੀ ਡਿਸਟੋਪੀਅਨ ਨੋਵੇਲ 1984 ਪੜ੍ਹੀ ਗਈ। ਹਾਲਾਂਕਿ, ਸਭ ਤੋਂ ਜ਼ਿਆਦਾ ਚਰਚਿਤ ਸੀ ਫਿੰਗਰ ਸੈਲਿਊਟ। ਵਿਰੋਧ-ਪ੍ਰਦਰਸ਼ਨਾਂ ਤੋਂ ਲੈ ਕੇ ਵਰਕਰਾਂ ਦੀ ਗ੍ਰਿਫਤਾਰੀ ਹੋਣ 'ਤੇ ਕੋਰਟ ਜਾਂ ਪੁਲਸ ਵੈਨ ਲਿਜਾਂਦੇ ਸਮੇਂ, ਇਹ ਸੈਲਿਊਟ ਕਈ ਵਾਰ ਦੇਖਿਆ ਗਿਆ।


Khushdeep Jassi

Content Editor

Related News