ਨਾਈਜੀਰੀਆ ''ਚ ਤਿੰਨ ਚੀਨੀ ਨਾਗਰਿਕ ਅਗਵਾ
Friday, Jan 07, 2022 - 10:50 AM (IST)
ਮਾਕਾਰਦੀ (ਭਾਸ਼ਾ): ਨਾਈਜੀਰੀਆ ਦੇ ਉੱਤਰੀ ਮੱਧ ਖੇਤਰ ਵਿੱਚ ਕੰਮ ਕਰ ਰਹੇ ਤਿੰਨ ਚੀਨੀ ਨਾਗਰਿਕਾਂ ਨੂੰ ਬੰਦੂਕਧਾਰੀਆਂ ਨੇ ਅਗਵਾ ਕਰ ਲਿਆ। ਅਫਰੀਕਾ ਦੇ ਇਸ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਵਿੱਚ ਹਿੰਸਾ ਦੀ ਇਹ ਤਾਜ਼ਾ ਘਟਨਾ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਬੰਦੂਕਧਾਰੀਆਂ ਨੇ ਮੰਗਲਵਾਰ ਨੂੰ ਨਾਈਜਰ ਰਾਜ ਵਿੱਚ ਨਿਰਮਾਣ ਅਧੀਨ ਇੱਕ ਹਾਈਡ੍ਰੋਇਲੈਕਟ੍ਰਿਕ ਪਾਵਰ ਪਲਾਂਟ ਵਿੱਚ ਪ੍ਰਵਾਸੀਆਂ ਨਾਲ ਕੰਮ ਕਰ ਰਹੇ ਦੋ ਨਾਈਜੀਰੀਅਨ ਨਾਗਰਿਕਾਂ ਦਾ ਕਤਲ ਕਰ ਦਿੱਤਾ।
ਪੁਲਸ ਬੁਲਾਰੇ ਵਾਸੀਯੂ ਅਬੀਓਦੁਨ ਨੇ ਬੁੱਧਵਾਰ ਨੂੰ ਇਕ ਬਿਆਨ 'ਚ ਦੱਸਿਆ ਕਿ ਕਰਮਚਾਰੀ ਅੰਗਸੇ ਪਿੰਡ 'ਚ ਪਲਾਂਟ 'ਚ ਟਰਾਂਸਮਿਸ਼ਨ ਲਾਈਨ ਵਿਛਾਉਣ 'ਚ ਰੁੱਝੇ ਹੋਏ ਸਨ, ਅਚਾਨਕ ਉਦੋਂ ਹਮਲਾਵਰ ਆਏ ਅਤੇ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ। ਉਹਨਾਂ ਨੇ ਦੱਸਿਆ ਕਿ ਪਲਾਂਟ ‘ਤੇ ਤਾਇਨਾਤ ਚਾਰ ਪ੍ਰਵਾਸੀਆਂ ਨੂੰ ਪੁਲਸ ਕਰਮਚਾਰੀਆਂ ਨੇ ਬਚਾ ਲਿਆ। ਉਹਨਾਂ ਨੇ ਦੱਸਿਆ ਕਿ ਇੱਕ ਚੀਨੀ ਕਰਮਚਾਰੀ ਅਤੇ ਦੋ ਸਥਾਨਕ ਕਰਮਚਾਰੀਆਂ ਨੂੰ ਗੋਲੀਆਂ ਲੱਗੀਆਂ।
ਪੜ੍ਹੋ ਇਹ ਅਹਿਮ ਖਬਰ- ‘ਭ੍ਰਿਸ਼ਟ ਅਤੇ ਬੇਈਮਾਨ’ ਵਿਅਕਤੀ ਦੇ ਰੂਪ ’ਚ ਇਮਰਾਨ ਦਾ ਹੋਇਆ ਪਰਦਾਫਾਸ਼ : ਨਵਾਜ਼ ਸ਼ਰੀਫ
ਚੀਨੀ ਦੂਤਘਰ ਦੀ ਵੈੱਬਸਾਈਟ 'ਤੇ ਜਾਰੀ ਕੀਤੇ ਗਏ ਬਿਆਨ ਮੁਤਾਬਕ ਚੀਨੀ ਰਾਜਦੂਤ ਕੁਈ ਜਿਆਨਚੁਨ ਨੇ ਵੀਰਵਾਰ ਨੂੰ ਨਾਈਜੀਰੀਆ ਦੇ ਪੁਲਸ ਮੁਖੀ ਓਸਮਾਨ ਅਲਕਾਲੀ ਬਾਬਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਚੀਨੀ ਨਾਗਰਿਕਾਂ ਨਾਲ ਜੁੜੇ ਅਪਰਾਧਾਂ 'ਚ ਸ਼ਾਮਲ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ।