ਸਿਡਨੀ ''ਚ 18 ਸਾਲਾ ਕੁੜੀ ਨਾਲ ਰੇਪ ਕਰਨ ਵਾਲੇ ਦੋਸ਼ੀ ਚੜ੍ਹੇ ਪੁਲਸ ਦੇ ਹੱਥੇ, ਹੁਣ ਮਿਲੇਗੀ ਸਜ਼ਾ

01/13/2017 3:11:11 PM

ਸਿਡਨੀ— ਕਹਿੰਦੇ ਨੇ ਅਪਰਾਧ ਕਰਨ ਵਾਲਾ ਕਦੇ ਲੁੱਕਿਆ ਨਹੀਂ ਰਹਿ ਸਕਦਾ, ਇਕ ਨਾ ਇਕ ਦਿਨ ਉਸ ਦਾ ਸੱਚ ਦੁਨੀਆ ਸਾਹਮਣੇ ਜ਼ਰੂਰ ਆਉਂਦਾ ਹੈ। ਕੁਝ ਅਜਿਹਾ ਹੀ ਕੀਤਾ, ਆਸਟਰੇਲੀਆ ਦੇ ਸਿਡਨੀ ''ਚ ਰਹਿੰਦੇ 4 ਵਿਅਕਤੀਆਂ ਨੇ ਜੋ ਕਿ ਜ਼ੁਰਮ ਕਰ ਕੇ ਬੇਖੌਫ ਹੋ ਕੇ ਘੁੰਮਦੇ ਰਹੇ। ਆਖਰਕਾਰ ਇਹ ਸਾਰੇ ਪੁਲਸ ਦੇ ਹੱਥ ਆ ਹੀ ਗਏ।
ਜੀ ਹਾਂ, ਸਿਡਨੀ ਵਰਗੇ ਸ਼ਹਿਰ ''ਚ ਬੀਤੇ ਸਾਲ ਅਕਤੂਬਰ ਮਹੀਨੇ ''ਚ ਇਕ 18 ਸਾਲਾ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਚਾਰੋਂ ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਗੱਲ ਹੈ ਬੀਤੇ ਸਾਲ ਅਕਤੂਬਰ ਮਹੀਨੇ ਸ਼ਨੀਵਾਰ ਰਾਤ ਦੀ, ਸਿਡਨੀ ਦੇ ਇਕ ਪਿੱਜ਼ੇ ਦੀ ਦੁਕਾਨ ''ਤੇ ਇਕ 18 ਸਾਲਾ ਕੁੜੀ ਦੀ ਇਕ 17 ਸਾਲ ਦੇ ਮੁੰਡੇ ਨਾਲ ਮੁਲਾਕਾਤ ਹੁੰਦੀ ਹੈ। ਜੋੜਾ ਉਸ ਪਿੱਜ਼ੇ ਦੀ ਦੁਕਾਨ ''ਤੇ ਬੈਠਣ ਕੇ ਕੁਝ ਗੱਲਬਾਤਾਂ ਕਰਦਾ ਹੈ ਅਤੇ ਇੰਨੇ ਨੂੰ ਉਸ ਮੁੰਡੇ ਦੇ ਦੋ ਦੋਸਤ ਉੱਥੇ ਆਉਂਦੇ ਹਨ। ਮੁੰਡਿਆਂ ''ਚੋਂ ਇਕ ਦੀ ਉਮਰ 17 ਸਾਲ ਅਤੇ ਦੂਜੇ ਦੀ 15 ਸਾਲ ਹੈ। ਇਕ ਆਦਮੀ ਵੀ ਉਨ੍ਹਾਂ ਨਾਲ ਹੁੰਦਾ ਹੈ, ਜਿਸ ਦੀ ਉਮਰ 38 ਸਾਲ ਹੈ। ਇਨ੍ਹਾਂ ਸਾਰਿਆਂ ''ਤੇ ਦੋਸ਼ ਹੈ ਕਿ ਉਨ੍ਹਾਂ ਮਿਲ ਕੇ ਲੜਕੀ ਨੂੰ ਕੁਝ ਅਣਪਛਾਤੀ ਚੀਜ਼ ਖਾਣ ਨੂੰ ੱਦਿੱਤੀ ਅਤੇ ਜਿਸ ਦਾ ਅਸਰ ਲੜਕੀ ''ਤੇ ਹੁੰਦਾ ਹੈ। ਜਿਸ ਤੋਂ ਬਾਅਦ ਦੋਸ਼ੀਆਂ ਨੇ ਕੁੜੀ ਨਾਲ ਕਈ ਵਾਰ ਰੇਪ ਕੀਤਾ ਸੀ। 
ਅਜਿਹਾ ਭਿਆਨਕ ਅਪਰਾਧ ਕਰਨ ਤੋਂ ਬਾਅਦ ਦੋਸ਼ੀ ਕੁੜੀ ਨੂੰ ਰਿਵਰਵੂਲ ਸਟਰੀਟ ''ਚ ਸੁੱਟ ਕੇ ਫਰਾਰ ਹੋ ਗਏ ਸਨ ਅਤੇ ਇਕ ਰਾਹਗੀਰ ਨੇ ਉਸ ਲੜਕੀ ਨੂੰ ਦੇਖਿਆ। ਜਿਸ ਨੇ ਉਸ ਦੀ ਮਦਦ ਕੀਤੀ। ਚਾਰੋਂ ਦੋਸ਼ੀਆਂ ਨੂੰ ਪੁਲਸ ਨੇ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ''ਤੇ ਕੁੜੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਹਨ। ਚਾਰੋਂ ਦੋਸ਼ੀਆਂ ਦੀ ਜ਼ਮਾਨਤ ਨੂੰ ਖਾਰਜ ਕਰ ਦਿੱਤਾ ਗਿਆ। ਤਿੰਨੋਂ ਮੁੰਡਿਆਂ ''ਤੇ ਚਾਈਲਡ ਕੋਰਟ ਅਤੇ ਆਦਮੀ ''ਤੇ ਸਿਡਨੀ ਦੀ ਲੀਵਰਪੂਲ ਕੋਰਟ ''ਚ ਮੁਕੱਦਮਾ ਚਲੇਗਾ, ਜਿੱਥੇ ਉਨ੍ਹਾਂ ਨੂੰ ਆਪਣੇ ਕੀਤੇ ਦੀ ਸਜ਼ਾ ਮਿਲੇਗੀ।

Tanu

News Editor

Related News