ਖੂਬਸੂਰਤੀ ਕਾਰਨ ਇੰਗਲੈਂਡ ਦੀ ਮਾਡਲ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ

Friday, Dec 06, 2019 - 09:43 PM (IST)

ਖੂਬਸੂਰਤੀ ਕਾਰਨ ਇੰਗਲੈਂਡ ਦੀ ਮਾਡਲ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ

ਲੰਡਨ - ਫਿਟਨੈੱਸ ਮਾਡਲ ਅਤੇ ਇੰਸਟਾਗ੍ਰਾਮ ਸਟਾਰ ਚੈਰ ਬੋਰਲੇ ਨੂੰ ਹੱਤਿਆ ਅਤੇ ਉਨ੍ਹਾਂ ਦੀ ਧੀ ਨਾਲ ਬਲਾਤਕਾਰ ਦੀ ਧਮਕੀ ਦਿੱਤੀ ਗਈ ਹੈ। ਇੰਗਲੈਂਡ ਦੇ ਸਫੋਲਕ 'ਚ ਰਹਿਣ ਵਾਲੀ ਬੋਰਲੇ ਨੇ ਪੁਲਸ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ। ਮਾਡਲ ਦਾ ਆਖਣਾ ਹੈ ਕਿ ਇਨ੍ਹਾਂ ਧਮਕੀਆਂ ਨਾਲ ਉਸ ਦੀ ਰਾਤਾਂ ਦੀ ਨੀਂਦ ਉੱਡ ਗਈ ਹੈ। ਇਕ ਧੀ ਦੀ ਮਾਂ ਬੋਰਲੇ ਨੂੰ ਆਨਲਾਈਨ ਟ੍ਰੋਲ ਨੇ ਇਹ ਧਮਕੀ ਦਿੱਤੀ ਹੈ। ਪੁਲਸ ਤੋਂ ਕੀਤੀ ਆਪਣੀ ਸ਼ਿਕਾਇਤ 'ਚ ਉਨ੍ਹਾਂ ਆਖਿਆ ਹੈ ਕਿ ਉਸ ਨੂੰ ਧਮਕੀ 'ਚ ਗਲਾ ਰੇਤ ਕੇ ਮਾਰਨ ਅਤੇ ਉਨ੍ਹਾਂ ਦੀ ਧੀ ਨਾਲ ਬਲਾਤਕਾਰ ਕਰਨ ਦੀ ਗੱਲ ਆਖੀ ਗਈ ਹੈ। ਇਸ 'ਤੇ ਬੋਰਲੇ ਪੁਲਸ ਕੋਲ ਪਹੁੰਚੀ ਅਤੇ ਮਾਮਲੇ ਦੀ ਜਾਣਕਾਰੀ ਦਿੱਤੀ।

PunjabKesari

ਮਾਡਲ ਨੇ ਆਖਿਆ ਕਿ ਉਹ ਮੇਰਾ ਗਲਾ ਕੱਟਣ ਅਤੇ ਮੇਰੀ ਨਾਬਾਲਿਗ ਧੀ ਦਾ ਬਲਾਤਕਾਰ ਕਰਨ ਦੀ ਧਮਕੀ ਦੇ ਰਿਹਾ ਹੈ। ਮੈਂ ਆਪਣੀ ਪੂਰੀ ਜ਼ਿੰਦਗੀ 'ਚ ਇੰਨਾ ਕਦੇ ਨਹੀਂ ਡਰੀ ਹਾਂ। ਪਹਿਲਾਂ ਵੀ ਮੈਨੂੰ ਇਸ ਤਰ੍ਹਾਂ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਮੈਂ ਕਦੇ ਵੀ ਇਸ ਤਰ੍ਹਾਂ ਨਾਲ ਖੁਦ ਨੂੰ ਅਸਹਿਜ ਨਹੀਂ ਪਾਇਆ। ਮਾਡਲ ਇੰਸਟਾਗ੍ਰਾਮ 'ਤੇ ਕਾਫੀ ਮਸ਼ਹੂਰ ਹੈ। ਉਸ ਦੇ ਇਸ ਪਲੇਟਫਾਰਮ 'ਤੇ 4 ਲੱਖ ਤੋਂ ਜ਼ਿਆਦਾ ਫੋਲੋਅਰਸ ਹਨ। 36 ਸਾਲ ਦੀ ਮਾਡਲ ਨੂੰ ਆਪਣੀ ਫਿਟਨੈੱਸ ਲਈ ਵੀ ਜਾਣਿਆ ਜਾਂਦਾ ਹੈ। ਉਹ ਪਲੇਅਬੁਆਏ ਦੇ ਆਸਟ੍ਰੇਲੀਅਨ ਐਡੀਸ਼ਨ 'ਚ ਵੀ ਦੇਖੀ ਜਾ ਚੁੱਕੀ ਹੈ।


author

Khushdeep Jassi

Content Editor

Related News