ਅਮਰੀਕਾ ''ਤੇ ਇਕ ਵਾਰ ਫਿਰ ਮੰਡਰਾਇਆ ਸ਼ਟਡਾਊਨ ਦਾ ਖ਼ਤਰਾ

Tuesday, Sep 26, 2023 - 10:13 AM (IST)

ਅਮਰੀਕਾ ''ਤੇ ਇਕ ਵਾਰ ਫਿਰ ਮੰਡਰਾਇਆ ਸ਼ਟਡਾਊਨ ਦਾ ਖ਼ਤਰਾ

ਵਾਸ਼ਿੰਗਟਨ - ਅਮਰੀਕਾ 'ਤੇ ਮੁੜ ਸ਼ਟਡਾਊਨ ਦਾ ਖ਼ਤਰਾ ਮੰਡਰਾ ਰਿਹਾ ਹੈ। 30 ਸਤੰਬਰ ਦੀ ਅੱਧੀ ਰਾਤ ਤੱਕ ਜੇਕਰ ਡੈਮੋਕਰੇਟਸ ਅਤੇ ਰਿਪਬਲਿਕਨ ਥੋੜ੍ਹੇ ਸਮੇਂ ਦੇ ਖਰਚ ਬਿੱਲ 'ਤੇ ਸਹਿਮਤ ਨਹੀਂ ਹੁੰਦੇ ਹਨ, ਤਾਂ ਅਮਰੀਕਾ ਵਿਚ ਸ਼ਟਡਾਊਨ ਦੀ ਸਥਿਤੀ ਲਾਗੂ ਹੋ ਜਾਵੇਗੀ। ਸ਼ਟਡਾਊਨ ਇੱਕ ਅਜਿਹੀ ਸਥਿਤੀ ਹੈ ਜਦੋਂ ਅਮਰੀਕੀ ਸਰਕਾਰ, ਏਜੰਸੀਆਂ ਅਤੇ ਸਰਕਾਰੀ ਕਾਰਜਾਂ ਲਈ ਢੁਕਵੀਂ ਫੰਡਿੰਗ ਪਾਸ ਕਰਨ ਵਿੱਚ ਅਸਮਰੱਥ ਹੋ ਜਾਵੇਗੀ। ਅਮਰੀਕਾ ਦਾ ਕਰਜ਼ਾ 33 ਟ੍ਰਿਲੀਅਨ ਡਾਲਰ ਨੂੰ ਪਾਰ ਕਰ ਗਿਆ ਹੈ, ਜੋ ਉਸ ਲਈ ਸਭ ਤੋਂ ਵੱਡੀ ਸਮੱਸਿਆ ਬਣਿਆ ਹੋਇਆ ਹੈ। ਇਹ ਕਰਜ਼ਾ ਸੰਕਟ ਇੰਨਾ ਡੂੰਘਾ ਹੋ ਗਿਆ ਹੈ ਕਿ ਉੱਥੇ ਸ਼ਟਡਾਊਨ ਦੀ ਸਥਿਤੀ ਪੈਦਾ ਹੋ ਗਈ ਹੈ। ਜੇਕਰ ਅਮਰੀਕਾ ਵਿਚ ਸੰਕਟ ਹੋਰ ਵਧਿਆ ਤਾਂ ਉਥੋਂ ਦੇ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਤੱਕ ਅਟਕ ਜਾਣਗੀਆਂ। 

ਇਹ ਵੀ ਪੜ੍ਹੋ: ਵੈਨਕੂਵਰ 'ਚ ਭਾਰਤੀ ਕੌਂਸਲੇਟ ਦੇ ਬਾਹਰ ਖਾਲਿਸਤਾਨ ਸਮਰਥਕਾਂ ਨੇ ਕੀਤਾ ਪ੍ਰਦਰਸ਼ਨ, ਦੂਤਘਰ ਦੀ ਵਧਾਈ ਗਈ ਸੁਰੱਖਿਆ

ਦੇਸ਼ ਵਿਚ ਤੇਲ ਦੀਆਂ ਕੀਮਤਾਂ ਉੱਚਾਈ 'ਤੇ ਹਨ, ਆਟੋ ਉਦਯੋਗ ਦੇ ਕਰਮਚਾਰੀ ਹੜਤਾਲ 'ਤੇ ਹਨ ਅਤੇ ਮਹਿੰਗਾਈ ਆਪਣੇ ਸਿਖਰ 'ਤੇ ਹੈ। ਦੁਨੀਆ ਦੇ ਸਾਹਮਣੇ ਆਪਣੀ ਤਾਕਤ ਦਾ ਦਿਖਾਵਾ ਕਰਨ ਵਾਲੇ ਅਮਰੀਕਾ ਦੀ ਅਰਥਵਿਵਸਥਾ ਇਸ ਸਮੇਂ ਮੁਸ਼ਕਲ ਦੌਰ 'ਚੋਂ ਗੁਜ਼ਰ ਰਹੀ ਹੈ। ਅਰਥ ਵਿਵਸਥਾ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਇੱਕ ਵਾਰ ਫਿਰ ਮੰਦੀ ਦੀ ਸੰਭਾਵਨਾ ਵਧ ਗਈ ਹੈ। ਅਮਰੀਕਾ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੈ। ਜੇਕਰ ਇਹ ਮੰਦੀ ਵਿੱਚ ਫਸ ਜਾਂਦਾ ਹੈ ਤਾਂ ਪੂਰੀ ਦੁਨੀਆ 'ਤੇ ਇਸ ਦਾ ਪ੍ਰਭਾਵ ਪੈ ਸਕਦਾ ਹੈ। ਜੇਕਰ ਸ਼ਟਡਾਊਨ ਹੁੰਦਾ ਹੈ ਤਾਂ ਅਮਰੀਕੀ ਅਰਥਵਿਵਸਥਾ ਨੂੰ ਹਰ ਹਫ਼ਤੇ 6 ਅਰਬ ਡਾਲਰ ਦਾ ਭਾਰੀ ਨੁਕਸਾਨ ਹੋਵੇਗਾ, ਜਦਕਿ ਚੌਥੀ ਤਿਮਾਹੀ ਤੱਕ ਅਮਰੀਕਾ ਦੀ ਜੀਡੀਪੀ 'ਚ 0.1 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੇਗੀ। ਹਾਲਾਂਕਿ ਅਮਰੀਕਾ ਲਈ ਸ਼ਟਡਾਊਨ ਕੋਈ ਨਵੀਂ ਗੱਲ ਨਹੀਂ ਹੈ। ਇੱਥੇ ਪਹਿਲਾਂ ਵੀ ਉਥੇ ਕਈ ਵਾਰ ਸ਼ਟਡਾਊਨ ਚੁੱਕਾ ਹੈ। ਡੋਨਾਲਡ ਟਰੰਪ ਦੇ ਸ਼ਾਸਨ ਦੌਰਾਨ 35 ਦਿਨਾਂ ਦਾ ਲੰਬਾ ਸ਼ਟਡਾਊਨ ਰਿਹਾ ਸੀ। 

ਇਹ ਵੀ ਪੜ੍ਹੋ: ਮੋਟਰਸਾਈਕਲ 'ਤੇ ਜਾ ਰਹੇ ਪਿਓ-ਧੀ ਦੀ ਗੋਲੀਬਾਰੀ 'ਚ ਮੌਤ, ਘਟਨਾ ਸਥਾਨ ਤੋਂ ਮਿਲੇ 30 ਤੋਂ ਵੱਧ ਗੋਲੀਆਂ ਦੇ ਖੋਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News