ਅਮਰੀਕਾ ਵਿਚ ਨਸਲੀ ਅਸਮਾਨਤਾ ਦੇ ਵਿਰੋਧ ''ਚ ਹਜ਼ਾਰਾਂ ਲੋਕ ਹੜਤਾਲ ''ਤੇ

07/20/2020 2:45:03 PM

ਨਿਊਯਾਰਕ- ਅਮਰੀਕਾ ਵਿਚ ਦੇਸ਼ ਵਿਆਪੀ ਹੜਤਾਲ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਵਿਵਸਥਾਵਾਦੀ ਨਸਲਵਾਦ ਅਤੇ ਆਰਥਿਕ ਅਸਮਾਨਤਾ ਦੇ ਵਿਰੋਧ ਵਿਚ ਸੋਮਵਾਰ ਨੂੰ 2 ਦਰਜਨ ਤੋਂ ਵੱਧ ਸ਼ਹਿਰਾਂ ਵਿਚ ਹਜ਼ਾਰਾਂ ਲੋਕ ਕੰਮ 'ਤੇ ਨਹੀਂ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਭੇਦਭਾਵ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਹੋਰ ਵਿਗੜ ਗਿਆ ਹੈ। ਨਿਊਯਾਰਕ ਸਿਟੀ ਤੋਂ ਲਾਸ ਏਂਜਲਸ ਤੱਕ ਦੀਆਂ ਸਮਾਜਕ ਅਤੇ ਨਸਲੀ ਨਿਆਂ ਸੰਗਠਨਾਂ ਨਾਲ ਮਿਲ ਕੇ ‘ਬਲੈਕ ਲਾਈਫਜ਼’ ਨਾਮੀ ਇਸ ਮੁਹਿੰਮ ਵਿਚ ਹਿੱਸਾ ਲਿਆ। 

ਪ੍ਰਬੰਧਕਾਂ ਨੇ ਕਿਹਾ ਕਿ ਜਿੱਥੇ ਪੂਰਾ ਦਿਨ ਕੰਮ ਰੋਕਣਾ ਸੰਭਵ ਨਹੀਂ ਹੈ, ਉੱਥੇ ਭਾਗੀਦਾਰ ਜਾਂ ਤਾਂ ਲੰਚ ਬਰੇਕ ਦੌਰਾਨ ਅੰਦੋਲਨ ਵਿਚ ਹਿੱਸਾ ਲੈਣਗੇ ਜਾਂ ਮੌਨ ਰੱਖਣਗੇ। ਆਯੋਜਕਾਂ ਵਿਚ 150 ਤੋਂ ਵਧੇਰੇ ਸੰਗਠਨ ਸ਼ਾਮਲ ਹਨ, ਜੋ ਬਲੈਕ ਲਾਈਵਜ਼ ਮੈਟਰ ਅੰਦੋਲਨ ਨਾਲ ਜੁੜੇ ਹਨ। 
ਉਨ੍ਹਾਂ ਕਿਹਾ,"ਅਸੀਂ ਅਜਿਹਾ ਦੇਸ਼ ਬਣਾ ਰਹੇ ਹਾਂ, ਜਿੱਥੇ ਕਾਰਜਸਥਲ ਸਣੇ ਸਮਾਜ ਦੇ ਸਾਰੇ ਪਹਿਲੂਆਂ ਵਿਚ ਕਾਲੇ ਲੋਕਾਂ ਦਾ ਜੀਵਨ ਮਹੱਤਵ ਰੱਖਦਾ ਹੈ।" ਇਸ ਦੇ ਇਲਾਵਾ ਇਹ ਲੋਕ ਮਜ਼ਦੂਰੀ ਵਧਾਉਣ, ਮਜ਼ਦੂਰਾਂ ਲਈ ਬਿਹਤਰ ਦੇਖਭਾਲ, ਬੀਮਾਰ ਛੁੱਟੀ ਅਤੇ ਬੱਚੇ ਦੀ ਦੇਖਭਾਲ ਲਈ ਮਦਦ ਦੀ ਮੰਗ ਵੀ ਕਰ ਰਹੇ ਹਨ। 


Lalita Mam

Content Editor

Related News