ਬੱਚੇ ਦੀ ਆਖਰੀ ਇੱਛਾ ਹੋਈ ਪੂਰੀ, ਸਪੋਰਟਸ ਕਾਰਾਂ ਨਾਲ ਨਿਕਲੀ ਅੰਤਿਮ ਯਾਤਰਾ

11/20/2019 1:09:28 PM

ਮਿਸੌਰੀ— ਅਮਰੀਕਾ ਦੇ ਸ਼ਹਿਰ ਮਿਸੌਰੀ 'ਚ 14 ਸਾਲਾ ਬੱਚੇ ਏਲੇਕ ਇਨਗ੍ਰਾਮਕੀ ਦੀ ਪਿਛਲੇ ਹਫਤੇ ਕੈਂਸਰ ਕਾਰਨ ਮੌਤ ਹੋ ਗਈ। ਉਹ ਸਪੋਰਟਸ ਕਾਰਾਂ ਦਾ ਬਹੁਤ ਸ਼ੌਕੀਨ ਸੀ ਅਤੇ ਉਸ ਦੀ ਆਖਰੀ ਇੱਛਾ ਸੀ ਕਿ ਸਪੋਰਟਸ ਕਾਰਾਂ ਦੇ ਕਾਫਲੇ ਨਾਲ ਉਸ ਦੀ ਅੰਤਿਮ ਯਾਤਰਾ ਕੱਢੀ ਜਾਵੇ। ਸੋਸ਼ਲ ਮੀਡੀਆ 'ਤੇ ਉਹ ਆਪਣੇ ਵਿਚਾਰ ਹਮੇਸ਼ਾ ਸਾਂਝੇ ਕਰਦਾ ਰਹਿੰਦਾ ਸੀ। ਉਸ ਦੀ ਇਸ ਆਖਰੀ ਇੱਛਾ ਨੂੰ ਪੂਰਾ ਕਰਨ 'ਚ 'ਸਿਡਨੀਜ਼ ਸੋਲਜ਼ਰਸ ਆਲਵੇਜ਼' ਨਾਮਕ ਇਕ ਸੰਗਠਨ ਨੇ ਮਦਦ ਕੀਤੀ ਅਤੇ ਇਸ ਦੇ 2100 ਤੋਂ ਵਧੇਰੇ ਸਪੋਰਟਸ ਕਾਰਾਂ ਅਤੇ 70 ਮੋਟਰ ਸਾਈਕਲਾਂ ਦੇ ਮਾਲਕ ਕਾਫਲੇ ਦੇ ਰੂਪ 'ਚ ਆਏ ਅਤੇ ਸਿਕਸ ਫਲੈਗਸ ਸੈਂਟ ਲੁਈਸ ਪਾਰਕਿੰਗ 'ਚ ਇਕੱਠੇ ਹੋਏ।

PunjabKesari

ਕੈਲੀਫੋਰਨੀਆ, ਇੰਡਿਆਨਾ, ਮਿਸ਼ੀਗਨ, ਫਲੋਰੀਡਾ ਅਤੇ ਨਿਊਯਾਰਕ ਸਣੇ ਦੇਸ਼ ਭਰ ਤੋਂ ਸਪੋਰਟਸ ਕਾਰ ਦੇ ਜ਼ਿਆਦਾਤਰ ਮਾਲਕ ਆਪਣੀਆਂ ਗੱਡੀਆਂ ਖੁਦ ਚਲਾ ਕੇ ਆਏ। ਇਹ ਲੋਕ ਇਸ ਬੱਚੇ ਨੂੰ ਜਾਣਦੇ ਵੀ ਨਹੀਂ ਸਨ। ਇਸ ਕਾਫਲੇ ਦੇ ਲੰਘਣ ਲਈ ਮਿਸੌਰੀ ਸ਼ਹਿਰ ਨੂੰ 2 ਘੰਟਿਆਂ ਲਈ ਬੰਦ ਰੱਖਿਆ ਗਿਆ।

'ਸਿਡਨੀਜ਼ ਸੋਲਜ਼ਰਸ ਆਲਵੇਜ਼' ਨਾਮਕ ਸੰਗਠਨ ਦੀ ਮੁਖੀ ਦਾਨਾ ਕ੍ਰਿਸ਼ਚਿਅਨ ਮੈਨਲੀ ਦੀ 8 ਸਾਲਾ ਬੱਚੀ ਸਿਡਨੀ ਦੀ ਵੀ ਕੈਂਸਰ ਕਾਰਨ ਮੌਤ ਹੋ ਗਈ ਸੀ। ਇਸ ਲਈ ਉਹ ਆਪਣੇ ਸੰਪਰਕ 'ਚ ਲੋਕਾਂ ਨਾਲ ਇਕ ਪਰਿਵਾਰ ਵਾਂਗ ਰਹਿੰਦੇ ਹਨ। ਏਲੇਕ ਦੇ ਪਰਿਵਾਰ ਨੂੰ ਮਿਲ ਕੇ ਉਨ੍ਹਾਂ ਨੇ ਪੁੱਛਿਆ ਕਿ ਬੱਚੇ ਦੀ ਆਖਰੀ ਇੱਛਾ ਕੀ ਸੀ ਤੇ ਇਸ ਨੂੰ ਪੂਰਾ ਕੀਤਾ।


Related News