ਹੰਗਰੀ ''ਚ ਹਜ਼ਾਰਾਂ ਲੋਕਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ
Monday, Dec 17, 2018 - 03:42 PM (IST)

ਬੁੱਢਾਪੇਸਟ (ਏਜੰਸੀ)— ਹੰਗਰੀ ਸਰਕਾਰ ਵਲੋਂ ਹਾਲ ਹੀ 'ਚ ਪਾਸ ਹੋਏ ਇਕ ਨਵੇਂ 'ਦਾਸਤਾ ਕਾਨੂੰਨ' ਖਿਲਾਫ ਹਜ਼ਾਰਾਂ ਲੋਕਾਂ ਨੇ ਐਤਵਾਰ ਨੂੰ ਰੈਲੀ ਕੱਢ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲਸ 'ਤੇ ਗ੍ਰੇਨੇਡ ਸੁੱਟੇ। ਜਵਾਬੀ ਕਾਰਵਾਈ 'ਚ ਪੁਲਸ ਨੇ ਉਨ੍ਹਾਂ ਲੋਕਾਂ 'ਤੇ ਹੰਝੂ ਗੈਸ ਦੇ ਗੋਲੇ ਛੱਡੇ। ਪ੍ਰਧਾਨ ਮੰਤਰੀ ਵਿਕਟਰ ਓਰਬਾਨ ਦੀ ਸਰਕਾਰ ਨੇ ਨਵੇਂ ਕਾਨੂੰਨ ਨੂੰ ਪਾਸ ਕੀਤਾ ਹੈ। ਸਥਾਨਕ ਮੀਡੀਆ ਮੁਤਾਬਕ 15,000 ਤੋਂ ਜ਼ਿਆਦਾ ਲੋਕਾਂ ਨੇ ਇਸ ਪ੍ਰਦਰਸ਼ਨ 'ਚ ਹਿੱਸਾ ਲਿਆ। ਸਾਲ 2010 'ਚ ਓਰਬਾਨ ਦੇ ਸੱਤਾ 'ਚ ਵਾਪਸ ਆਉਣ ਦੇ ਬਾਅਦ ਦੇਸ਼ 'ਚ ਪਹਿਲੀ ਵਾਰ ਰੈਲੀ ਹੋ ਰਹੀ ਹੈ।
ਯੂਨਾਨੀਆਂ ਅਤੇ ਵਿਰੋਧੀ ਦਲਾਂ ਨੇ ਇਸ ਕਾਨੂੰਨ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਸੀ। ਇਸ ਕਾਨੂੰਨ ਮੁਤਾਬਕ ਸਲਾਨਾ ਕੰਮ ਦੇ ਘੰਟਿਆਂ 'ਚ ਵਾਧਾ ਕੀਤਾ ਗਿਆ, ਜਿਸ ਤਹਿਤ ਮਾਲਕ ਆਪਣੇ ਕਰਮਚਾਰੀਆਂ ਤੋਂ 250 ਤੋਂ 400 ਘੰਟੇ ਤਕ ਵਧੇਰੇ ਕੰਮ ਕਰਵਾ ਸਕਦਾ ਹੈ ਅਤੇ ਕਰਮਚਾਰੀਆਂ ਨੂੰ ਭੁਗਤਾਨ ਕਰਨ 'ਚ 3 ਸਾਲ ਤਕ ਦੀ ਦੇਰੀ ਕਰ ਸਕਦਾ ਹੈ। ਇਸ 'ਤੇ ਸਰਕਾਰ ਦਾ ਕਹਿਣਾ ਹੈ ਕਿ ਰੁਜ਼ਗਾਰ ਦੀ ਕਮੀ ਨਾਲ ਜੂਝ ਰਹੀਆਂ ਕੰਪਨੀਆਂ ਅਤੇ ਮਾਲਕਾਂ ਨੂੰ ਇਸ ਦੀ ਜ਼ਰੂਰਤ ਹੈ ਅਤੇ ਇਸ ਨਾਲ ਉਨ੍ਹਾਂ ਲੋਕਾਂ ਨੂੰ ਲਾਭ ਮਿਲੇਗਾ ਜੋ ਵਾਧੂ ਸਮੇਂ ਤਕ ਕੰਮ ਕਰਕੇ ਤਨਖਾਹ ਤੋਂ ਵੱਧ ਪੈਸਾ ਕਮਾਉਣਾ ਚਾਹੁੰਦੇ ਹਨ। ਰੈਲੀ ਦੌਰਾਨ ਲੋਕਾਂ