ਪੱਛਮੀ ਆਸਟ੍ਰੇਲੀਆ ''ਚ ਤੂਫ਼ਾਨ ਨੇ ਮਚਾਈ ਤਬਾਹੀ, ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਅਜੇ ਵੀ ਠੱਪ

Saturday, Jan 20, 2024 - 03:11 PM (IST)

ਪਰਥ- ਪੱਛਮੀ ਆਸਟਰੇਲੀਆ ਵਿਚ ਬੁੱਧਵਾਰ ਨੂੰ ਆਏ ਤੂਫ਼ਾਨ ਅਤੇ ਮੌਸਮ ਦੀਆਂ ਸਥਿਤੀਆਂ ਨੇ ਪਾਵਰ ਗਰਿੱਡ ਨੂੰ ਪਰੇਸ਼ਾਨੀ ਵਿੱਚ ਪਾਇਆ ਹੋਇਆ ਹੈ। ਸ਼ਨੀਵਾਰ ਨੂੰ ਵੀ ਕਈ ਹਜ਼ਾਰ ਘਰਾਂ ਵਿੱਚ ਬਿਜਲੀ ਸਪਲਾਈ ਠੱਪ ਰਹੀ। ਬਿਜਲੀ ਡਿੱਗਣ, ਮੋਹਲੇਧਾਰ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਬਿਜਲੀ ਸਪਲਾਈ ਵਿਚ ਵਿਘਨ ਪਿਆ ਹੈ। ਵੈਸਟਰਨ ਪਾਵਰ ਅਨੁਸਾਰ, ਤੂਫ਼ਾਨ ਕਾਰਨ ਲੱਗਭਗ 33,000 ਲੋਕਾਂ ਦੇ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਸੀ ਪਰ ਬਾਅਦ ਵਿਚ ਕੁੱਝ ਘਰਾਂ ਦੀ ਬਿਜਲੀ ਸਪਲਾਈ ਬਹਾਲ ਹੋ ਗਈ। ਉਥੇ ਹੀ 4000 ਘਰ ਅਤੇ ਕਾਰੋਬਾਰ ਅਜੇ ਵੀ ਬਿਜਲੀ ਤੋਂ ਬਿਨਾਂ ਹਨ। ਪਰਥ ਹਿੱਲਜ਼ ਦੇ ਕੁਝ ਹਿੱਸੇ ਅਤੇ ਕਲਗੂਰਲੀ ਦੇ ਆਲੇ-ਦੁਆਲੇ ਦੇ ਖੇਤਰ ਬਿਜਲੀ ਕਟੌਤੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ।

ਇਹ ਵੀ ਪੜ੍ਹੋ: ਕੀ ਤੁਸੀਂ ਵੀ ਬਣਾ ਰਹੇ ਹੋ ਕੈਨੇਡਾ ਜਾਣ ਦੀ ਯੋਜਨਾ, ਇਸ ਸਾਲ ਦੇ ਆਖ਼ੀਰ 'ਚ ਸਰਕਾਰ ਚੁੱਕੇਗੀ ਵੱਡਾ ਕਦਮ

PunjabKesari

ਇੱਕ ਵੈਸਟਰਨ ਪਾਵਰ ਐਗਜ਼ੀਕਿਊਟਿਵ ਜ਼ੈਨ ਕ੍ਰਿਸਮਸ ਨੇ ਕਿਹਾ ਕਿ ਉਨ੍ਹਾਂ ਦਾ "ਉਦੇਸ਼ ਅਗਲੇ ਕੁਝ ਦਿਨਾਂ ਵਿੱਚ ਜ਼ਿਆਦਾਤਰ ਗਾਹਕਾਂ ਦੇ ਘਰਾਂ ਤੱਕ ਬਿਜਲੀ ਵਾਪਸ ਪਹੁੰਚਾਉਣਾ ਹੈ।" ਉਨ੍ਹਾਂ ਕਿਹਾ ਕਿ ਕੁਝ ਅਜਿਹੇ ਗਾਹਕ ਹੋਣਗੇ, ਜੋ ਲੰਬੇ ਸਮੇਂ ਤੱਕ ਬਿਜਲੀ ਤੋਂ ਬਿਨਾਂ ਰਹਿਣਗੇ। ਉਨ੍ਹਾਂ ਕਿਹਾ ਕਿ ਜਿੱਥੇ ਕਾਫ਼ੀ ਪ੍ਰਗਤੀ ਹੋਈ ਹੈ, ਉੱਥੇ ਅਜੇ ਵੀ ਬਹੁਤ ਸਾਰਾ ਕੰਮ ਕਰਨਾ ਬਾਕੀ ਹੈ। ਕਮਿਊਨਿਟੀ ਅਤੇ ਕਰਮਚਾਰੀਆਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ। ਸੂਬੇ ਦੇ ਵ੍ਹੀਟਬੇਲਟ ਜ਼ਿਲ੍ਹੇ ਵਿੱਚ ਮੈਰੀਡੇਨ ਅਤੇ ਬਰੂਸ ਰੌਕ ਦੇ ਆਲੇ-ਦੁਆਲੇ 1130 ਘਰ ਬਿਜਲੀ ਤੋਂ ਵਾਂਝੇ ਸਨ। ਮਾਊਂਟ ਹੇਲੇਨਾ ਅਤੇ ਪਰਥ ਦੇ ਪੂਰਬ ਦੇ ਆਲੇ-ਦੁਆਲੇ 930 ਹੋਰ ਘਰ ਪ੍ਰਭਾਵਿਤ ਹੋਏ। ਕੁੱਲ ਮਿਲਾ ਕੇ ਵੈਸਟਰਨ ਪਾਵਰ ਆਊਟੇਜ ਵੈੱਬਸਾਈਟ ਨੇ ਸੰਕੇਤ ਦਿੱਤਾ ਹੈ ਕਿ ਪੂਰੇ ਰਾਜ ਵਿਚ ਫੈਲੇ ਹੋਏ ਘੱਟੋ-ਘੱਟ 4000 ਗਾਹਕ ਪ੍ਰਭਾਵਿਤ ਹੋਏ ਹਨ। 

ਇਹ ਵੀ ਪੜ੍ਹੋ: ਲਹਿੰਦੇ ਪੰਜਾਬ 'ਚ ਹੱਡ ਜਮਾਂ ਦੇਣ ਵਾਲੀ ਠੰਡ ਨੇ ਲਈ 18 ਹੋਰ ਬੱਚਿਆ ਦੀ ਜਾਨ, ਨਿਮੋਨੀਆ ਕਾਰਨ ਹੋਈ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


cherry

Content Editor

Related News