ਇਸਤਾਂਬੁਲ ’ਚ ਬਰਫ਼ਬਾਰੀ ਕਾਰਨ ਹਜ਼ਾਰਾਂ ਸੈਲਾਨੀ ਫਸੇ, ਇੰਝ ਪਿਘਲਾਈ ਜਾ ਰਹੀ ਹੈ ਬਰਫ਼

Tuesday, Jan 25, 2022 - 06:01 PM (IST)

ਇਸਤਾਂਬੁਲ ’ਚ ਬਰਫ਼ਬਾਰੀ ਕਾਰਨ ਹਜ਼ਾਰਾਂ ਸੈਲਾਨੀ ਫਸੇ, ਇੰਝ ਪਿਘਲਾਈ ਜਾ ਰਹੀ ਹੈ ਬਰਫ਼

ਇਸਤਾਂਬੁਲ (ਭਾਸ਼ਾ)- ਇਸਤਾਂਬੁਲ ਵਿਚ ਬਰਫ਼ ਨਾਲ ਭਰੀਆਂ ਸੜਕਾਂ ਨੂੰ ਸਾਫ਼ ਕਰਨ ਲਈ ਬਚਾਅ ਟੀਮਾਂ ਨੇ ਮੰਗਲਵਾਰ ਨੂੰ ਕਾਫ਼ੀ ਸੰਘਰਸ਼ ਕੀਤਾ, ਜਿੱਥੇ ਕੜਾਕੇ ਦੀ ਸਰਦੀ ਵਿਚ ਰਾਤ ਭਰ ਹਜ਼ਾਰਾਂ ਲੋਕ ਅਤੇ ਵਾਹਨ ਫਸੇ ਰਹੇ। ਸੋਮਵਾਰ ਨੂੰ ਇਸਤਾਂਬੁਲ ਵਿਚ ਬਰਫ਼ਬਾਰੀ ਕਾਰਨ ਹਾਈਵੇਅ ਅਤੇ ਹੋਰ ਸੜਕਾਂ ਬੰਦ ਹੋ ਗਈਆਂ ਅਤੇ ਕੁਝ ਖੇਤਰਾਂ ਵਿਚ 80 ਸੈਂਟੀਮੀਟਰ ਜਾਂ 31 ਇੰਚ ਤੋਂ ਵੱਧ ਮੋਟੀ ਬਰਫ਼ ਦੀ ਪਰਤ ਜੰਮ ਗਈ। ਰਸਤੇ ਵਿਚ ਫਸੇ ਲੋਕਾਂ ਨੇ ਜਾਂ ਤਾਂ ਆਪਣੇ ਵਾਹਨਾਂ ਵਿਚ ਰਾਤ ਕੱਟੀ ਜਾਂ ਵਾਹਨਾਂ ਨੂੰ ਰਸਤੇ ਵਿਚ ਹੀ ਛੱਡ ਕੇ ਪੈਦਲ ਹੀ ਆਪਣੇ ਘਰਾਂ ਨੂੰ ਚਲੇ ਗਏ। ਕੁਝ ਲੋਕਾਂ ਨੇ ਮੈਟਰੋ ਅਤੇ ਜਨਤਕ ਆਵਾਜਾਈ ਦੇ ਹੋਰ ਸਾਧਨਾਂ ਦੀ ਵੀ ਵਰਤੋਂ ਕੀਤੀ।

ਇਹ ਵੀ ਪੜ੍ਹੋ: ਇੰਡੋਨੇਸ਼ੀਆ ’ਚ ਨਾਈਟ ਕਲੱਬ ’ਚ 2 ਸਮੂਹਾਂ ਵਿਚਾਲੇ ਝੜਪ, 19 ਮੌਤਾਂ

PunjabKesari

ਕੁਝ ਲੋਕਾਂ ਨੂੰ ਹੋਟਲਾਂ ਵਿਚ ਠਹਿਰਾਇਆ ਗਿਆ ਸੀ। ਸ਼ਹਿਰ ਦੇ ਡਿਜ਼ਾਸਟਰ ਕੋਆਰਡੀਨੇਸ਼ਨ ਸੈਂਟਰ ਜਾਂ ਏ.ਕੇ.ਓ.ਐਮ. ਨੇ ਕਿਹਾ ਕਿ ਆਈਸਲੈਂਡ ਵਿਚ ਘੱਟ ਦਬਾਅ ਵਾਲਾ ਖੇਤਰ ਬਣਨ ਨਾਲ ਬਰਫ਼ਬਾਰੀ ਅਤੇ ਸਰਦੀ ਦੇ ਪ੍ਰਕੋਪ ਵਿਚ ਵਾਧਾ ਹੋਇਆ ਹੈ। ਬਰਫ਼ੀਲਾ ਤੂਫ਼ਾਨ ਆਇਆ ਅਤੇ ਗੁਆਂਢੀ ਦੇਸ਼ ਗ੍ਰੀਸ ਵਿਚ ਵੀ ਸਥਿਤੀ ਵਿਗੜ ਗਈ, ਜਿੱਥੇ ਏਥਨਜ਼ ਵਿਚ ਆਵਾਜਾਈ ਵਿਚ ਰੁਕਾਵਟ ਪਈ। ਅਜਿਹੇ ਹਾਲਾਤ ਬੁੱਧਵਾਰ ਤੱਕ ਬਣੇ ਰਹਿਣ ਦੀ ਉਮੀਦ ਹੈ। ਇਸਤਾਂਬੁਲ ਦੇ ਮੇਅਰ ਏਕਰੇਮ ਇਮਾਮੋਗਲੂ ਨੇ ਕਿਹਾ ਕਿ ਮੰਗਲਵਾਰ ਸ਼ਾਮ ਤੱਕ ਹੋਰ ਭਾਰੀ ਬਰਫ਼ਬਾਰੀ ਹੋ ਸਕਦੀ ਹੈ।

ਇਹ ਵੀ ਪੜ੍ਹੋ: ਕੈਮਰੂਨ ’ਚ ਸਟੇਡੀਅਮ ਦੇ ਬਾਹਰ ਮਚੀ ਭੱਜ-ਦੌੜ, 6 ਲੋਕਾਂ ਦੀ ਮੌਤ, ਕਈ ਜ਼ਖ਼ਮੀ

PunjabKesari

ਇਸਤਾਂਬੁਲ ਦੀ ਇਕ ਸੜਕ ’ਤੇ ਬਰਫ਼ ਵਿਚ ਫਸੇ 40 ਸਾਲਾ ਅਹਿਮਤ ਉਦਾਬਾਸੀ ਨੇ ਦੱਸਿਆ, ‘ਕੁਝ ਵੀ ਅੱਗੇ ਨਹੀਂ ਵੱਧ ਰਿਹਾ। ਬਰਫ਼ ਨੂੰ ਹਟਾਉਣ ਵਾਲੇ ਉਪਕਰਨ ਸਾਡੇ ਤੱਕ ਨਹੀਂ ਪਹੁੰਚ ਪਾ ਰਹੇ ਹਨ।’ ਏ.ਕੇ.ਓ.ਐਮ. ਦੇ ਮੈਨੇਜਰ, ਸੇਲਕੁਕ ਟੂਟੰਕੂ ਨੇ ਕਿਹਾ ਕਿ ਬਰਫ਼ੀਲਾ ਤੂਫ਼ਾਨ ਆਉਣ ਤੋਂ ਬਾਅਦ ਇਸ ਨੂੰ ਪਿਘਲਾਉਣ ਲਈ 40,000 ਟਨ ਨਮਕ ਦੀ ਵਰਤੋਂ ਕੀਤੀ ਗਈ ਹੈ।

ਇਹ ਵੀ ਪੜ੍ਹੋ: WHO ਮੁਖੀ ਦਾ ਵੱਡਾ ਬਿਆਨ, ਦੱਸਿਆ 2022 'ਚ ਕਿਵੇਂ ਪਾ ਸਕਦੇ ਹਾਂ ਕੋਰੋਨਾ ਮਹਾਮਾਰੀ ਤੋਂ ਛੁਟਕਾਰਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News