ਅਮਰੀਕਾ ''ਚ ਟੀਕਾ ਨਾ ਲਗਵਾਉਣ ਕਾਰਨ ਹਜ਼ਾਰਾਂ ਖ਼ੁਫੀਆ ਅਧਿਕਾਰੀਆਂ ''ਤੇ ਲਟਕੀ ਬਰਖ਼ਾਸਤਗੀ ਦੀ ਤਲਵਾਰ

Friday, Nov 05, 2021 - 01:32 PM (IST)

ਅਮਰੀਕਾ ''ਚ ਟੀਕਾ ਨਾ ਲਗਵਾਉਣ ਕਾਰਨ ਹਜ਼ਾਰਾਂ ਖ਼ੁਫੀਆ ਅਧਿਕਾਰੀਆਂ ''ਤੇ ਲਟਕੀ ਬਰਖ਼ਾਸਤਗੀ ਦੀ ਤਲਵਾਰ

ਵਾਸ਼ਿੰਗਟਨ (ਭਾਸ਼ਾ)- ਕੋਵਿਡ-19 ਰੋਕੂ ਟੀਕੇ ਦੀ ਖ਼ੁਰਾਕ ਨਾ ਲੈਣ ਕਾਰਨ ਅਮਰੀਕਾ ਵਿਚ ਹਜ਼ਾਰਾਂ ਖ਼ੁਫੀਆ ਅਧਿਕਾਰੀਆਂ ਨੂੰ ਜਲਦੀ ਹੀ ਬਰਖ਼ਾਸਤ ਕੀਤਾ ਜਾ ਸਕਦਾ ਹੈ। ਕੁਝ ਰਿਪਬਲਿਕਨ ਸੰਸਦ ਮੈਂਬਰਾਂ ਨੇ ਰਾਸ਼ਟਰੀ ਸੁਰੱਖਿਆ ਲਈ ਮਹੱਤਵਪੂਰਨ ਏਜੰਸੀਆਂ ਤੋਂ ਕਰਮਚਾਰੀਆਂ ਨੂੰ ਹਟਾਏ ਜਾਣ 'ਤੇ ਚਿੰਤਾ ਜ਼ਾਹਰ ਕੀਤੀ ਹੈ। ਸਦਨ ਦੀ ਖੁਫੀਆ ਕਮੇਟੀ ਦੇ ਮੈਂਬਰ ਰਿਪਬਲਿਕਨ ਸੰਸਦ ਮੈਂਬਰ ਕ੍ਰਿਸ ਸਟੀਵਰਟ ਨੇ ਕਿਹਾ ਕਿ ਕਈ ਖ਼ੁਫੀਆ ਏਜੰਸੀਆਂ ਦੇ ਘੱਟੋ-ਘੱਟ 20 ਫੀਸਦੀ ਕਰਮਚਾਰੀਆਂ ਨੇ ਅਕਤੂਬਰ ਤੱਕ ਕੋਵਿਡ-19 ਰੋਕੂ ਟੀਕੇ ਦੀ ਖ਼ੁਰਾਕ ਨਹੀਂ ਲਈ। ਸਟੀਵਰਡ ਨੇ ਪ੍ਰਸ਼ਾਸਨ ਵੱਲੋਂ ਕਮੇਟੀ ਨੂੰ ਦਿੱਤੀ ਗਈ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 18 ਮੈਂਬਰੀ ਖ਼ੁਫੀਆ ਕਮਿਊਨਿਟੀ ਵਿਚ ਕੁਝ ਏਜੰਸੀਆਂ ਵਿਚ 40 ਫ਼ੀਸਦੀ ਕਰਮਚਾਰੀਆਂ ਨੇ ਟੀਕੇ ਨਹੀਂ ਲੱਗਵਾਏ ਹਨ। ਉਨ੍ਹਾਂ ਨੇ ਏਜੰਸੀਆਂ ਦੇ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ।

ਹਾਲਾਂਕਿ ਪ੍ਰਸ਼ਾਸਨ ਦੀ 22 ਨਵੰਬਰ ਦੀ ਸਮਾਂ ਸੀਮਾ ਤੋਂ ਪਹਿਲਾਂ ਕਈ ਕਰਮਚਾਰੀਆਂ ਦੇ ਟੀਕੇ ਦੀ ਖ਼ੁਰਾਕ ਲੈਣ ਦੀ ਸੰਭਾਵਨਾ ਹੈ। ਸਟੀਵਰਟ ਨੇ ਪ੍ਰਸ਼ਾਸਨ ਨੂੰ ਡਾਕਟਰੀ, ਧਾਰਮਿਕ ਅਤੇ ਹੋਰ ਆਧਾਰ 'ਤੇ ਲੋਕਾਂ ਨੂੰ ਵਧੇਰੇ ਛੋਟ ਦੇਣ ਅਤੇ ਟੀਕਾਕਰਨ ਨਾ ਕਰਵਾਉਣ ਵਾਲੇ ਖ਼ੁਫੀਆ ਅਧਿਕਾਰੀਆਂ ਨੂੰ ਬਰਖ਼ਾਸਤ ਕਰਨ ਦੇ ਫੈਸਲੇ ਨੂੰ ਟਾਲਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, 'ਮੇਰਾ ਸਵਾਲ ਹੈ ਕਿ ਰਾਸ਼ਟਰੀ ਸੁਰੱਖਿਆ 'ਤੇ ਕੀ ਪ੍ਰਭਾਵ ਪਵੇਗਾ, ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ? ਤੁਸੀਂ ਸੰਭਾਵੀ ਤੌਰ 'ਤੇ ਹਜ਼ਾਰਾਂ ਲੋਕਾਂ ਨੂੰ ਕੱਢ ਰਹੇ ਹੋ।' ਰਾਸ਼ਟਰਪਤੀ ਜੋਅ ਬਾਈਡੇਨ ਨੇ ਅਮਰੀਕਾ ਵਿਚ ਟੀਕਾਕਰਨ ਦੀ ਦਰ ਨੂੰ ਵਧਾਉਣ ਲਈ ਕਈ ਆਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ਦਾ ਅਸਰ ਸੰਘੀ ਕਰਮਚਾਰੀਆਂ, ਠੇਕੇਦਾਰਾਂ ਅਤੇ ਸਿਹਤ ਸੰਭਾਲ ਕਰਮਚਾਰੀਆਂ 'ਤੇ ਪਵੇਗਾ।


author

cherry

Content Editor

Related News