WHO ''ਤੇ ਚਿੱਕੜ ਸੁੱਟਣ ਵਾਲੇ ਖੁਦ ਨੂੰ ਹੀ ਦਾਗੀ ਕਰ ਰਹੇ : ਵਾਂਗ
Sunday, May 24, 2020 - 10:25 PM (IST)
ਬੀਜ਼ਿੰਗ - ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਐਤਵਾਰ ਨੂੰ ਕਿਹਾ ਕਿ ਜਿਹੜੇ ਲੋਕ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) 'ਤੇ ਚਿੱਕੜ ਸੁੱਟ ਰਹੇ ਹਨ, ਉਹ ਸਿਰਫ ਖੁਦ ਨੂੰ ਹੀ ਦਾਗੀ ਕਰਨਗੇ। ਵਾਂਗ ਨੇ ਸਾਲਾਨਾ ਰਾਸ਼ਟਰੀ ਵਿਧਾਨ ਸੈਸ਼ਨ ਤੋਂ ਬਾਅਦ ਇਕ ਪੱਤਰਕਾਰ ਸੰਮੇਲਨ ਵਿਚ ਇਹ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਡਬਲਯੂ. ਐਚ. ਓ. ਦੇ ਅੰਤਰਰਾਸ਼ਟਰੀ ਪੱਧਰ 'ਤੇ ਖੜੇ ਹੋਣ ਅਤੇ ਇਤਿਹਾਸ ਵਿਚ ਆਪਣੀ ਥਾਂ ਬਣਾਉਣ ਲਈ ਦੁਨੀਆ ਭਰ ਵਿਚ ਸਾਫ-ਸੁਥਰੇ ਲੋਕ ਨਿਰਪੱਖ ਫੈਸਲੇ ਤੱਕ ਪਹੁੰਚਣਗੇ। ਡਬਲਯੂ. ਐਚ. ਓ. ਨੂੰ ਸਿਰਫ ਇਸ ਲਈ ਨਹੀਂ ਬਦਲਿਆ ਜਾਵੇਗਾ ਕਿਉਂਕਿ ਕੁਝ ਦੇਸ਼ਾਂ ਨੂੰ ਇਹ ਪਸੰਦ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਇਕ ਵਿਸ਼ੇਸ਼ ਏਜੰਸੀ ਦੇ ਰੂਪ ਵਿਚ ਡਬਲਯੂ. ਐਚ. ਓ. ਨੇ ਗਲੋਬਲ ਜਨਤਕ ਸਿਹਤ ਯਤਨਾਂ ਦੇ ਤਾਲਮੇਲ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ।
ਉਨ੍ਹਾਂ ਅੱਗੇ ਆਖਿਆ ਕਿ ਤੱਥਾਂ ਤੋਂ ਪਤਾ ਲੱਗਾ ਹੈ ਕਿ ਜਿਨ੍ਹਾਂ ਦੇਸ਼ਾਂ ਨੇ ਡਬਲਯੂ. ਐਚ. ਓ. ਦੀ ਸਲਾਹ 'ਤੇ ਧਿਆਨ ਦਿੱਤਾ ਅਤੇ ਉਨ੍ਹਾਂ ਦਾ ਪਾਲਣ ਕੀਤਾ, ਉਹ ਵਾਇਰਸ ਨੂੰ ਕੰਟਰੋਲ ਵਿਚ ਕਰਨ ਵਿਚ ਜ਼ਿਆਦਾ ਸਫਲ ਰਹੇ, ਜਦਕਿ ਜਿਨ੍ਹਾਂ ਲੋਕਾਂ ਨੇ ਇਸ ਦੀ ਸਲਾਹ ਨੂੰ ਨਜ਼ਰਅੰਦਾਜ਼ ਕੀਤਾ ਜਾ ਖਾਰਿਜ਼ ਕੀਤਾ ਉਹ ਭਾਰੀ ਕੀਮਤ ਚੁੱਕਾ ਰਹੇ ਹਨ। ਉਨ੍ਹਾਂ ਕਿਹਾ ਕਿ 184 ਦੇਸ਼ਾਂ ਤੋਂ ਬਣੇ ਇਕ ਅੰਤਰਰਾਸ਼ਟਰੀ ਨਿਕਾਅ ਦੇ ਰੂਪ ਵਿਚ ਡਬਲਯੂ. ਐਚ. ਓ. ਕਿਸੇ ਵਿਸ਼ੇਸ਼ ਦੇਸ਼ ਦੀ ਸੇਵਾ ਨਹੀਂ ਕਰਦਾ ਹੈ ਅਤੇ ਕਿਸੇ ਅਜਿਹੇ ਦੇਸ਼ ਨੂੰ ਨਹੀਂ ਛੱਡਣਾ ਚਾਹੀਦਾ ਜੋ ਦੂਜਿਆਂ ਦੀ ਤੁਲਨਾ ਵਿਚ ਜ਼ਿਆਦਾ ਧਨ ਪ੍ਰਦਾਨ ਕਰਦਾ ਹੈ। ਵਾਂਗ ਨੇ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਡਬਲਯੂ. ਐਚ. ਓ. 'ਤੇ ਹਮਲਾ ਕਰਨ ਦਾ ਯਤਨ ਕਰਨ ਵਾਲਿਆਂ ਦੀ ਬੁਨਿਆਦੀ ਮਾਨਵਤਾ ਵਿਚ ਕਮੀ ਹੈ ਅਤੇ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਇਸ ਨੂੰ ਖਾਰਿਜ਼ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡਬਲਯੂ. ਐਚ. ਓ. ਨੂੰ ਸਮਰਥਨ ਕਰਨਾ ਜ਼ਿੰਦਗੀ ਬਚਾਉਣ ਦਾ ਸਮਰਥਨ ਕਰਨਾ ਜਿਹਾ ਹੈ।