ਨਹਾਉਂਦਿਆਂ ਹੋਇਆਂ ਵੀ ਇਸ ਤਰ੍ਹਾਂ ਬਚਾਇਆ ਜਾ ਸਕਦੈ ਪਾਣੀ

Sunday, Oct 20, 2019 - 06:58 PM (IST)

ਨਹਾਉਂਦਿਆਂ ਹੋਇਆਂ ਵੀ ਇਸ ਤਰ੍ਹਾਂ ਬਚਾਇਆ ਜਾ ਸਕਦੈ ਪਾਣੀ

ਓਸਲੋ - ਦੁਨੀਆ ਭਰ 'ਚ ਪਾਣੀ ਦਾ ਸੰਕਟ ਵਧਦਾ ਜਾ ਰਿਹਾ ਹੈ। ਇਸ ਨੂੰ ਦੇਖਦੇ ਹੋਏ ਨਾਰਵੇ ਨੇ ਪਾਣੀ ਬਚਾਉਣ ਦੀ ਗਜ਼ਬ ਤਰਕੀਬ ਕੱਢੀ ਹੈ। ਪਾਣੀ ਬਚਾਉਣ ਲਈ ਨਾਰਵੇ ਨੇ ਆਪਣੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸ਼ਾਵਰ ਲੈਣ ਦੌਰਾਨ ਪੇਸ਼ਾਬ ਕਰਨ, ਇਸ ਨਾਲ ਫਲਸ਼ ਕਰਨ ਦੌਰਾਨ ਖਰਾਬ ਹੋਣ ਵਾਲਾ ਪਾਣੀ ਬਚੇਗਾ। ਓਸਲੋ ਕਾਊਂਸਿਲ ਦੇ ਅਧਿਕਾਰੀਆਂ ਨੇ ਇਹ ਗੱਲ ਆਖੀ ਹੈ।

ਓਸਲੋ ਦੇ ਵਾਟਰ ਅਤੇ ਸੀਵਰ ਏਜੰਸੀ ਦੇ ਇਕ ਅਧਿਕਾਰੀ ਨੇ ਆਖਿਆ ਕਿ ਨਾਰਵੇ, ਡੈਨਮਾਰਕ ਤੋਂ ਜ਼ਿਆਦਾ ਪਾਣੀ ਦਾ ਇਸਤੇਮਾਲ ਕਰਦਾ ਹੈ। ਉਨ੍ਹਾਂ ਆਖਿਆ ਕਿ ਸਾਨੂੰ ਪਾਣੀ ਬਰਬਾਦ ਨਹੀਂ ਕਰਨਾ ਚਾਹੀਦਾ ਅਤੇ ਨਹਾਉਣ ਦੌਰਾਨ ਪੇਸ਼ਾਬ ਕਰਨਾ ਚਾਹੀਦਾ ਹੈ, ਇਹ ਇਕ ਚੰਗਾ ਤਰੀਕਾ ਹੈ।

ਅਧਿਕਾਰੀਆਂ ਨੇ ਆਖਿਆ ਕਿ ਸਾਨੂੰ ਸ਼ਾਵਰ ਲੈਣ ਦੌਰਾਨ ਹੀ ਆਪਣੇ ਦੰਦ ਸਾਫ ਕਰਨੇ ਚਾਹੀਦੇ ਹਨ। ਉਨ੍ਹਾਂ ਮੁਤਾਬਕ ਇਹ ਵਾਤਾਵਰਣ ਦੇ ਲਈ ਵੀ ਚੰਗਾ ਹੈ ਕਿਉਂਕਿ ਇਥੋਂ ਦਾ ਨਗਰ ਨਿਗਮ ਪਾਣੀ ਸਾਫ ਕਰਨ ਲਈ ਕਾਫੀ ਬਿਜਲੀ ਖਰਚ ਕਰਦਾ ਹੈ। ਲੋਕਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਜਦ ਗਾਰਡਨ ਨੂੰ ਪਾਣੀ ਦੇਣਾ ਹੋਵੇ ਤਾਂ ਉਦੋਂ ਹੀ ਡਿਸ਼ਵਾਸ਼ਰ ਅਤੇ ਵਾਸ਼ਿੰਗ ਮਸ਼ੀਨ ਦਾ ਇਸਤੇਮਾਲ ਕਰੋ।


author

Khushdeep Jassi

Content Editor

Related News