ਇਸ ਵੀਡੀਓ 'ਚ ਦੇਖੋ ਜਹਾਜ਼ ਦੇ ਲੈਂਡ ਕਰਦੇ ਸਮੇਂ ਕਿਸ ਤਰ੍ਹਾਂ ਦਾ ਹੁੰਦਾ ਹੈ ਬਾਹਰ ਦਾ ਨਜ਼ਾਰਾ

10/10/2017 2:14:37 PM

ਕਤਰ(ਬਿਊਰੋ)— ਜਿਹੜੇ ਲੋਕਾਂ ਨੇ ਕਦੇ ਜਹਾਜ਼ ਦਾ ਸਫਰ ਨਹੀਂ ਕੀਤਾ ਹੋਵੇਗਾ ਜਾਂ ਫਿਰ ਜਿਹੜੇ ਲੋਕ ਜਹਾਜ਼ ਦਾ ਸਫਰ ਕਰਦੇ ਹਨ, ਉਨ੍ਹਾਂ ਲੋਕਾਂ ਨੂੰ ਵੀ ਬਾਹਰ ਦਾ ਨਜ਼ਾਰਾ ਇੰਨਾਂ ਸਾਫ ਨਹੀਂ ਦਿਸਦਾ ਹੋਵੇਗਾ, ਜਿਨ੍ਹਾਂ ਕਿ ਪਾਇਲਟਸ ਨੂੰ ਦਿਸਦਾ ਹੈ। ਇਸ ਵੀਡੀਓ ਵਿਚ ਤੁਸੀਂ ਇਹ ਨਜ਼ਾਰਾ ਦੇਖ ਸਕਦੇ ਹੋ। ਅਸਲ ਵਿਚ ਜਹਾਜ਼ ਵਿਚ ਸਫਰ ਕਰਨ ਉੱਤੇ ਸਭ ਤੋਂ ਜ਼ਿਆਦਾ ਰੋਮਾਂਚਕ ਮੌਕਾ ਹੁੰਦਾ ਹੈ, ਜਹਾਜ਼ ਦਾ ਟੇਕ ਆਫ ਕਰਨਾ ਅਤੇ ਲੈਂਡ ਕਰਨਾ। ਕੈਬਨ ਵਿਚ ਬੈਠ ਕੇ ਤੁਹਾਨੂੰ ਬਾਹਰ ਜੋ ਦਿਸਦਾ ਹੈ, ਉਹ ਉਸ ਰੋਮਾਂਚ ਦਾ ਇਕ ਛੋਟਾ ਜਿਹਾ ਹਿੱਸਾ ਹੁੰਦਾ ਹੈ। ਅਸਲੀ ਨਜ਼ਾਰਾ ਤਾਂ ਪਾਇਲਟਸ ਨੂੰ ਹੀ ਦੇਖਣ ਨੂੰ ਮਿਲਦਾ ਹੈ।

ਕਦੇ ਸੋਚਿਆ ਹੈ ਕਿ ਜਹਾਜ਼ ਦੇ ਸਾਹਮਣੇ ਵਾਲੀ ਵੱਡੀ ਖਿੜਕੀ ਤੋਂ ਬਾਹਰ ਬੱਦਲਾਂ ਵਿਚ ਦਾ ਨਜ਼ਾਰਾ ਕਿਸ ਤਰ੍ਹਾਂ ਦਾ ਹੁੰਦਾ ਹੋਵੇਗਾ? ਕਤਰ ਏਅਰਲਾਈਨਜ਼ ਵਿਚ ਬਤੌਰ ਪਾਇਲਟ ਕੰਮ ਕਰਨ ਵਾਲੇ ਸੰਦੀਪ ਵਰਮਾ ਨੇ ਟਵਿਟਰ ਉੱਤੇ ਇਕ ਵੀਡੀਓ ਸ਼ੇਅਰ ਕਰ ਕੇ, ਇਸ ਦੀ ਝਲਕ ਦਿਖਾਈ ਹੈ। ਸੰਦੀਪ ਨੇ ਵੀਡੀਓ ਸ਼ੇਅਰ ਕਰ ਕੇ ਟਵੀਟ ਕੀਤਾ, ਨਿਊਜ਼ੀਲੈਂਡ ਦੇ ਕਵੀਂਸਟਨ ਹਵਾਈਅੱਡੇ ਉੱਤੇ ਲੈਂਡਿੰਗ ਦੌਰਾਨ ਪਾਇਲਟ ਨੂੰ ਇਹ ਸਭ ਦਿਸਦਾ ਹੈ, ਜੋ ਅਕਸਰ ਯਾਤਰੀ ਨਹੀਂ ਦੇਖ ਪਾਉਂਦੇ ਹਨ। ਹਾਲਾਂਕਿ ਕੁੱਝ ਲੋਕਾਂ ਨੇ ਸੰਦੀਪ ਦੀ ਇਸ ਪੋਸਟ ਤੋਂ ਅੰਦਾਜ਼ਾ ਲਗਾਇਆ ਕਿ ਇਹ ਵੀਡੀਓ ਖੁੱਦ ਉਨ੍ਹਾਂ ਨੇ ਰਿਕਾਰਡ ਕੀਤੀ ਹੈ ਪਰ ਉਨ੍ਹਾਂ ਨੇ ਇਕ ਹੋਰ ਟਵੀਟ ਕਰ ਕੇ ਸਾਫ ਕੀਤਾ ਕਿ ਇਹ ਵੀਡੀਓ ਉਨ੍ਹਾਂ ਖੁਦ ਨਹੀਂ ਰਿਕਾਰਡ ਕੀਤੀ ਸਗੋਂ ਇਕ ਵੈਬਸਾਈਟ ਉੱਤੇ ਉਨ੍ਹਾਂ ਨੂੰ ਮਿਲੀ ਸੀ।

 


Related News