'ਫਰਸ਼ਾਂ ਤੋਂ ਅਰਸ਼ਾਂ 'ਤੇ ਪੁੱਜਾ ਇਹ ਮਾਡਲ, ਕਦੇ ਸੌਂਦਾਂ ਸੀ ਪੁਲ ਹੇਠਾਂ

Sunday, Apr 25, 2021 - 03:23 AM (IST)

'ਫਰਸ਼ਾਂ ਤੋਂ ਅਰਸ਼ਾਂ 'ਤੇ ਪੁੱਜਾ ਇਹ ਮਾਡਲ, ਕਦੇ ਸੌਂਦਾਂ ਸੀ ਪੁਲ ਹੇਠਾਂ

ਲਾਗੋਸ - ਨਾਇਜ਼ੀਰੀਆ ਦੇ ਅਲੀ ਓਲਾਕੁੰਮੀ ਦੀ ਜ਼ਿੰਦਗੀ ਕਿਸੇ ਫਿਲਮ ਦੀ ਕਹਾਣੀ ਤੋਂ ਘੱਟ ਨਹੀਂ। ਜਿਸ ਤਰ੍ਹਾਂ ਫਿਲਮਾਂ ਦੇ ਹੀਰੋ ਦੀ ਜ਼ਿੰਦਗੀ ਇਕ ਮੌਕੇ ਨਾਲ ਬਦਲ ਜਾਂਦੀ ਹੈ, ਅਜਿਹਾ ਹੀ ਕੁਝ ਅਲੀ ਨਾਲ ਹੋਇਆ। ਜਿਹੜਾ ਅਲੀ ਇਕ ਵੇਲੇ ਆਪਣਾ ਗੁਜਾਰਾ ਇਕ ਪੁਲ ਹੇਠਾਂ ਰਹਿ ਕੇ ਕਰਦਾ ਸੀ, ਉਹੀ ਅਲੀ ਅੱਜ ਮਾਡਲਿੰਗ ਦੀ ਦੁਨੀਆ ਵਿਚ ਨਾਂ ਕਮਾ ਰਿਹਾ ਹੈ। ਉਸ ਦੇ ਫੋਟੋਸ਼ੂਟ ਅਤੇ ਸੋਸ਼ਲ ਮੀਡੀਆ ਪੋਸਟ ਕਾਫੀ ਵਾਇਰਸ ਹੋ ਰਹੇ ਹਨ ਅਤੇ ਇਹ ਸਭ ਕੁਝ ਮੁਮਕਿਨ ਹੋਇਆ ਕ੍ਰਿਏਟਿਵ ਡਾਇਰੈਕਟਰ ਇਫਾਲੋਬੀ ਦੇ ਦਿੱਤੇ ਇਕ ਮੌਕੇ ਨਾਲ, ਜਿਹੜਾ ਅਲੀ ਨੂੰ ਉਸ ਵੇਲੇ ਮਿਲਿਆ ਜਦ ਇਫੋਲਾਬੀ ਦਾ ਮਾਡਲ ਤੈਅ ਸਮੇਂ 'ਤੇ ਨਹੀਂ ਪਹੁੰਚਿਆ।

ਇਹ ਵੀ ਪੜ੍ਹੋ - ਕਾਰੋਬਾਰੀ ਫਰਾਂਸ ਦੇ PM ਨੂੰ ਚਿੱਠੀਆਂ 'ਚ ਭੇਜ ਰਹੇ ਔਰਤਾਂ ਦੇ ਅੰਡਰ-ਗਾਰਮੈਂਟਸ

PunjabKesari

ਦਰਅਸਲ ਲਾਗੋਸ ਦੇ ਇਕੇਜਾ ਨਗਰ ਦੇ ਜਿਸ ਪੁਲ ਹੇਠਾਂ ਅਲੀ ਸੋਂਦਾ ਸੀ ਉਥੇ ਇਫੋਲਾਬੀ ਪਿਛਲੇ ਦਿਨੀਂ ਇਕ ਸ਼ੂਟ ਲਈ ਆਪਣੇ ਮਾਡਲ ਦਾ ਇੰਤਜ਼ਾਰ ਕਰ ਰਹੇ ਸਨ। ਮਾਡਲ ਦੇ ਆਉਣ ਵਿਚ ਦੇਰੀ ਹੋ ਗਈ ਇਸ ਲਈ ਉਹ ਇਫੋਲਾਬੀ ਪੁਲ ਨੇੜੇ ਟਹਿਲਣ ਲੱਗੇ ਅਤੇ ਉਦੋਂ ਉਨ੍ਹਾਂ ਦੀ ਨਜ਼ਰ ਅਲੀ 'ਤੇ ਪਈ। ਉਹ ਤੁਰੰਤ ਅਲੀ ਕੋਲ ਗਏ ਅਤੇ ਉਸ ਨੂੰ ਕੁਝ ਕੱਪੜੇ ਪਾਉਣ ਨੂੰ ਦਿੱਤੇ। ਅਲੀ ਨੇ ਵੀ ਗੱਲ ਮੰਨ ਲਈ ਅਤੇ ਸ਼ੂਟ ਲਈ ਤਿਆਰ ਹੋ ਗਿਆ ਜਿਸ ਨਾਲ ਉਸ ਦੇ ਮਾਡਲਿੰਗ ਦੇ ਸਫਰ ਦੀ ਸ਼ੁਰੂਆਤ ਹੋ ਗਈ।

ਇਹ ਵੀ ਪੜ੍ਹੋ - Dr. ਫਾਓਚੀ ਨੇ ਕਿਹਾ, 'ਭਾਰਤ 'ਚ ਦੂਜੀ ਲਹਿਰ ਨੇ ਇਹ ਦਿਖਾ ਦਿੱਤਾ ਕਿ ਕੋਰੋਨਾ ਤੋਂ ਕੋਈ ਸੁਰੱਖਿਅਤ ਨਹੀਂ'

PunjabKesari

ਇਫੋਲਾਬੀ ਨੇ ਦੱਸਿਆ ਕਿ ਉਸ ਸ਼ੂਟ ਦੇ ਦਿਨ ਮੈਂ ਆਪਣੇ ਮਾਡਲ ਦਾ ਇੰਤਜ਼ਾਰ ਕਰ ਰਿਹਾ ਸੀ ਉਦੋਂ ਮੈਂ ਅਲੀ ਨੂੰ ਦੇਖਿਆ। ਉਹ ਪੁਲ ਹੇਠਾਂ ਸੋ ਰਿਹਾ ਸੀ। ਉਸ ਨੂੰ ਦੇਖ ਕੇ ਮੈਨੂੰ ਲੱਗਾ ਕਿ ਇਹ ਤਾਂ ਇਸ ਸ਼ੂਟ ਲਈ ਬਣਿਆ ਹੈ। ਉਸ ਦਾ ਪੋਜ਼, ਬਾਡੀ ਸਟੱਕਚਰ ਅਤੇ ਸਕਿੱਨ ਟੋਨ ਸਭ ਮੇਰੇ ਬ੍ਰਾਂਡ ਲਈ ਪਰਫੈਕਟ ਸੀ। ਮੈਂ ਉਸ ਨਾਲ ਗੱਲ ਕੀਤੀ ਅਤੇ ਉਹ ਤਿਆਰ ਹੋ ਗਿਆ। ਮੇਰੇ ਸਟਾਈਲਿਸਟ, ਡਿਜ਼ਾਈਨਰ ਅਤੇ ਫੋਟੋਗ੍ਰਾਫਰ ਨੇ ਉਸ ਦਾ ਅਜਿਹਾ ਸ਼ੂਟ ਕੀਤਾ ਕਿ ਦੇਖਣ ਵਾਲੇ ਹੈਰਾਨ ਰਹਿ ਗਏ। ਅਲੀ ਦੇ ਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤੀਆਂ ਗਈਆਂ। ਫੋਟੋਸ਼ੂਟ ਤੋਂ ਬਾਅਦ ਅਲ ਤਾਂ ਵਾਪਸ ਉਸੇ ਪੁਲ ਹੇਠਾਂ ਸੋਣ ਚਲਾ ਗਿਆ ਪਰ ਉਸ ਦੀ ਕਹਾਣੀ ਉਥੇ ਖਤਮ ਨਹੀਂ ਹੋਈ ਬਲਕਿ ਉਥੋਂ ਉਸ ਦੀ ਜ਼ਿੰਦਗੀ ਦੇ ਸਫਰ ਦੀ ਸ਼ੁਰੂਆਤ ਹੋ ਗਈ।

ਇਹ ਵੀ ਪੜ੍ਹੋ - ਜ਼ਿੰਬਾਬਵੇ 'ਚ ਫੌਜ ਦਾ ਹੈਲੀਕਾਪਟਰ ਹੋਇਆ ਹਾਦਸੇ ਦਾ ਸ਼ਿਕਾਰ, 4 ਮਰੇ

PunjabKesari

ਇਫਾਲੋਬੀ ਨੇ ਦੱਸਿਆ ਕਿ ਮੇਰੀ ਸੋਸ਼ਲ ਮੀਡੀਆ ਪੋਸਟ ਤੋਂ ਬਾਅਦ ਲੋਕਾਂ ਨੇ ਅਲੀ ਬਾਰੇ ਪੁੱਛਣਾ ਸ਼ੁਰੂ ਕੀਤਾ ਅਤੇ ਲਾਗੋਸ ਦੀ ਇਕ ਮਲਟੀਨੈਸ਼ਨਲ ਮਾਡਲਿੰਗ ਕੰਪਨੀ ਨੇ ਵੀ ਉਸ ਨੂੰ ਸਾਈਨ ਕਰਨ ਦੀ ਗੱਲ ਕੀਤੀ। ਕੰਪਨੀ ਦੀ ਮੈਨੇਜਮੈਂਟ ਨੇ ਸੰਪਰਕ ਜ਼ਰੂਰ ਕੀਤਾ। ਮੈਨੇਜਮੈਂਟ ਨੇ ਅਲੀ ਦਾ ਇਕ ਸੋਸ਼ਲ ਮੀਡੀਆ ਅਕਾਊਂਟ ਵੀ ਬਣਾਇਆ ਹੈ ਜਿਥੇ ਉਸ ਦੇ ਫੋਟੋਸ਼ੂਟ ਦੀਆਂ ਤਸਵੀਰਾਂ ਅਪਲੋਡ ਕੀਤੀਆਂ ਜਾ ਰਹੀਆਂ ਹਨ। ਸਿਰਫ 3 ਹੀ ਹਫਤਿਆਂ ਵਿਚ ਅਲੀ ਦੇ ਅਕਾਊਂਟ ਦੇ 3200 ਤੋਂ ਜ਼ਿਆਦਾ ਫਾਲੋਅਰਸ ਹੋ ਗਏ ਹਨ। ਅਲੀ ਨੇ ਪਹਿਲੀ ਪੋਸਟ ਵਿਚ ਲਿਖਿਆ ਸੀ ਕਿ ਮੈਂ ਅਲੀ ਹਾਂ ਅਤੇ ਮੈਂ ਮਸ਼ਹੂਰ ਹੋਣ ਲਈ ਹੀ ਬਣਿਆ ਹਾਂ। ਇਹ ਪੋਸਟ ਕੁਝ ਹੀ ਮਿੰਟ ਵਿਚ ਵਾਇਰਲ ਹੋ ਗਈ। ਅਲੀ ਦੀ ਪੋਸਟ 'ਤੇ ਕਈ ਯੂਜ਼ਰਾਂ ਨੇ ਕੁਮੈਂਟ ਕੀਤੇ, ਜਿਸ ਵਿਚ ਇਕ ਨੇ ਲਿਖਿਆ ਇਸ ਦੀਆਂ ਅੱਖਾਂ ਵਿਚ ਮਿਹਨਤ ਸਾਫ ਦੇਖੀ ਜਾ ਸਕਦੀ ਹੈ। ਇਕ ਹੋਰ ਨੇ ਲਿਖਿਆ ਕਿ ਇਸ ਨੂੰ ਦੇਖ ਕੇ ਯਕੀਨ ਨਹੀਂ ਹੁੰਦਾ ਕਿ ਇਹ ਬੇਘਰ ਹੈ, ਇਹ ਤਾਂ ਮਾਡਲ ਬਣਨ ਲਈ ਹੀ ਪੈਦਾ ਹੋਇਆ ਹੈ। ਉਮੀਦ ਕਰਦੇ ਹਾਂ ਕਿ ਭਵਿੱਖ ਵਿਚ ਇਸ ਨੂੰ ਹੋਰ ਮੌਕੇ ਮਿਲਣਗੇ।

ਇਹ ਵੀ ਪੜ੍ਹੋ - ਕੌਣ ਹੈ ਇਹ ਪਾਕਿਸਤਾਨੀ ਸਮਾਜ ਸੇਵੀ, ਜਿਸ ਨੇ PM ਮੋਦੀ ਨੂੰ ਕੀਤੀ ਮਦਦ ਦੀ ਪੇਸ਼ਕਸ਼


author

Khushdeep Jassi

Content Editor

Related News