ਇਸ ਪੋਰਨ ਸਟਾਰ ਨੇ ਸਿਖਾਇਆ ਨੌਜਵਾਨਾਂ ਨੂੰ ਅਜਿਹਾ ਕਰਨਾ
Monday, Jan 15, 2018 - 10:37 PM (IST)

ਟੋਕੀਓ— ਜਦੋਂ ਜਾਪਾਨੀ ਅਦਾਕਾਰਾ ਤੇ ਸਾਬਕਾ ਪੋਰਨ ਸਟਾਰ ਸੋਰਾ ਓਈ ਨੇ ਇੰਟਰਨੈੱਟ 'ਤੇ ਆਪਣੇ ਵਿਆਹ ਦਾ ਐਲਾਨ ਕੀਤਾ ਤਾਂ ਚੀਨ ਦੇ ਸੋਸ਼ਲ ਮੀਡੀਆ 'ਤੇ ਹੰਗਾਮਾ ਹੋ ਗਿਆ। ਇਸ ਦਾ ਕਾਰਨ ਵੀ ਹੈ। ਸੋਰਾ ਓਈ ਨੇ ਇੰਟਰਨੈੱਟ 'ਤੇ ਸਰਗਰਮ ਚੀਨ ਦੇ ਨੌਜਵਾਨਾਂ ਦੀ ਜ਼ਿੰਦਗੀ 'ਚ ਹੈਰਾਨੀਜਨਕ ਤੌਰ 'ਤੇ ਇਕ ਅਹਿਮ ਰੋਲ ਨਿਭਾਇਆ ਹੈ। ਨਵੇਂ ਸਾਲ ਦੇ ਪਹਿਲੇ ਦਿਨ ਸੋਰਾ ਓਈ ਨੇ ਆਪਣੀ ਸਗਾਈ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ ਸੀ ਤੇ ਦੁਨੀਆ ਭਰ 'ਚ ਆਪਣੇ ਫੈਂਸ ਨੂੰ ਇਹ ਖੁਸ਼ਖਬਰੀ ਸੁਣਾਈ ਸੀ। ਦੇਖਦੇ ਹੀ ਦੇਖਦੇ ਉਸ ਦੀ ਪੋਸਟ 'ਤੇ ਲੱਖ ਤੋਂ ਜ਼ਿਆਦਾ ਕੁਮੈਂਟਸ ਆ ਗਏ। ਜਿਸ 'ਚ ਇਕ ਫੈਂਸ ਨੇ ਲਿਖਿਆ, 'ਅਸੀਂ ਤੁਹਾਡੀਆਂ ਫਿਲਮਾਂ ਦੇਖਦੇ ਹੋਏ ਵੱਡੇ ਹੋਏ ਹਾਂ। ਅਸੀਂ ਹਮੇਸ਼ਾਂ ਵਾਂਗ ਤੁਹਾਨੂੰ ਸਪੋਰਟ ਕਰਾਂਗੇ।'
ਸੋਰਾ ਓਈ ਦਾ ਜਨਮ ਟੋਕੀਓ 'ਚ ਹੋਇਆ ਤੇ ਉਸ ਦੀ ਉਮਰ 34 ਸਾਲ ਹੈ, ਉਸ ਨੇ ਸਾਲ 2000 'ਚ ਆਪਣੇ ਪੋਰਨੋਗ੍ਰਾਫੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਕ ਅੰਦਾਜੇ ਮੁਤਾਬਕ ਸੋਰਾ ਓਈ ਨੇ 90 ਤੋਂ ਜ਼ਿਆਦਾ ਫਿਲਮਾਂ ਕੰਮ ਕੀਤਾ ਹੈ। ਚੀਨ 'ਚ ਪੋਰਨੋਗ੍ਰਾਫੀ 'ਤੇ ਪਾਬੰਦੀ ਹੈ ਪਰ ਇਸ ਦੇ ਬਾਵਜੂਦ ਚੀਨੀ ਨੌਜਵਾਨਾਂ ਸੋਰਾ ਓਈ ਦੇ ਦਿਵਾਨੇ ਹਨ। ਇਕ 27 ਸਾਲਾਂ ਨੌਜਵਾਨ ਲਿਓ ਕਿਆਂਗ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ, 'ਬਹੁਤ ਸਾਰੇ ਚੀਨੀ ਨੌਜਵਾਨਾਂ ਨੂੰ ਜਵਾਨੀ 'ਚ ਯੌਨ ਸਿੱਖਿਆ ਸਹੀਂ ਢੰਗ ਨਾਲ ਨਹੀਂ ਮਿਲਦੀ। ਇਨ੍ਹਾਂ ਹਲਾਤਾਂ 'ਚ ਸੋਰਾ ਓਈ ਸਾਡੀ ਟੀਚਰ ਬਣੀ।''
ਲਿਓ ਕਿਆਂਗ ਹਾਈ ਸਕੂਲ ਦੇ ਜ਼ਮਾਨੇ 'ਚ ਆਪਣੇ ਦੋਸਤ ਨਾਲ ਐਮਪੀਫੋਰ ਪਲੇਅਰ 'ਚ ਸੋਰਾ ਓਈ ਦੀਆਂ ਅਸ਼ਲੀਲ ਵੀਡੀਓ ਦੇਖਿਆ ਕਰਦਾ ਸੀ ਪਰ ਇੰਟਰਨੈੱਟ ਦੀ ਪ੍ਰਸਿੱਧੀ ਕਾਰਨ ਇਸ ਨੂੰ ਦੇਖਣਾ ਹੋਰ ਆਸਾਨ ਹੋ ਗਿਆ। ਚਾਇਨੀਜ਼ ਯੂਨੀਵਰਸਿਟੀ ਆਫ ਹਾਂਗਕਾਂਗ ਦੇ ਜਾਪਾਨੀ ਅਧਿਐਨ ਵਿਭਾਗ 'ਚ ਪ੍ਰੋਫੈਸਰ ਵਾਈ-ਮਿੰਗ ਐੱਨਜੀ ਕਹਿੰਦੇ ਹਨ, ''ਸੋਰਾਓਈ ਬਿਲਕੁਲ ਸਹੀਂ ਸਮੇਂ 'ਤੇ ਚੀਨ 'ਚ ਉਭਰੀ, ਜਦੋਂ ਚੀਨ ਬਾਹਰੀ ਦੁਨੀਆ ਲਈ ਆਪਣੇ ਦਰਵਾਜੇ ਖੋਲ੍ਹ ਰਿਹਾ ਸੀ, ਸੋਰਾ ਓਈ ਉਸੇ ਦੌਰ 'ਚ ਦੇਸ਼ ਭਰ 'ਚ ਮਸ਼ਹੂਰ ਹੋ ਗਈ।''
ਚੀਨ ਦੇ ਨੌਜਵਾਨਾਂ ਲਈ ਸੈਕਸ ਬਾਰੇ ਜਾਣਕਾਰੀ ਹਾਸਲ ਕਰਨ ਦਾ ਪੋਰਨ ਇਕ ਪ੍ਰਮੁੱਖ ਜ਼ਰੀਆ ਹੈ। ਉਥੇ ਹੀ ਸਕੂਲ 'ਚ ਸੀਮਤ ਪੋਰਨ ਸਿੱਖਿਆ ਦੀ ਵਿਵਸਥਾ ਹੈ ਤੇ ਜ਼ਿਆਦਾਤਰ ਮਾਪੇ ਬੱਚਿਆਂ ਨੂੰ ਸੈਕਸ ਸਿੱਖਿਆ ਦੇਣ 'ਚ ਸ਼ਰਮ ਮਹਿਸੂਸ ਕਰਦੇ ਹਨ। ਸਾਲ 2009 'ਚ ਪੀਕਿੰਗ ਯੂਨੀਵਰਸਿਟੀ ਨੇ ਇਕ ਅਧਿਐਨ ਕੀਤਾ ਸੀ ਜਿਸ 'ਚ 22,000 ਨੌਜਵਾਨਾਂ ਤੇ ਨਾਬਾਲਿਗਾਂ ਨੂੰ ਸੈਕਸ ਬਾਰੇ ਸਵਾਲ ਪੁੱਛਿਆ ਗਿਆ ਸੀ। ਇਸ ਅਧਿਐਨ 'ਚ ਹਿੱਸਾ ਲੈਣ ਵਾਲਿਆਂ 'ਚ ਨੌਜਵਾਨਾਂ ਦੀ ਉਮਰ 15 ਤੋਂ 24 ਸਾਲ ਦੇ ਕਰੀਬ ਸੀ। ਉਨ੍ਹਾਂ ਤੋਂ ਪ੍ਰਜਨਣ ਨਾਲ ਜੁੜੇ ਤਿੰਨ ਸਵਾਲ ਪੁੱਛੇ ਗਏ ਸੀ। ਇਨ੍ਹਾਂ 'ਚੋਂ ਸਿਰਫ 4.4 ਫੀਸਦੀ ਲੋਕ ਹੀ ਸਵਾਲਾਂ ਦੇ ਸਹੀ ਜਵਾਬ ਦੇ ਸਕੇ।
ਸੋਰਾ ਓਈ ਨੇ ਸਾਲ 2011 'ਚ ਪੋਰਨੋਗ੍ਰਾਫੀ ਛੱਡ ਦਿੱਤੀ। ਉਨ੍ਹਾਂ ਨੇ ਐਕਟਿੰਗ 'ਚ ਫੁੱਲਟਾਈਮ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਿੰਗਿੰਗ 'ਚ ਕੰਮ ਕੀਤਾ, ਉਨ੍ਹਾਂ ਦੇ ਕਈ ਮਿਊਜ਼ਿਕ ਵੀਡੀਓ ਵੀ ਆਏਸ਼। ਫਿਲਮਾਂ ਰਿਲਿਜ਼ ਹੋਈਆਂ ਤੇ ਚੀਨ ਸੋਰਾ ਓਈ ਲਈ ਇਕ ਅਹਿਮ ਮਾਰਕਿਟ ਬਣ ਗਿਆ। ਸੋਰਾ ਓਈ ਨੇ ਮੈਨੇਜਰ ਨੇ ਦੱਸਿਆ ਕਿ ਚੀਨੀ ਸੱਭਿਆਚਾਰ ਨੂੰ ਅਪਣਾਉਣ ਲਈ ਕਾਫੀ ਮਹਿਨਤ ਕਰਨੀ ਪਈ। ਉਹ ਵੀਬੋ ਨੂੰ ਆਪਣਾ ਹਰੇਕ ਮੈਸੇਜ ਚੀਨੀ ਭਾਸ਼ਾ 'ਚ ਖੁਦ ਲਿੱਖ ਦੇ ਭੇਜਦੀ ਸੀ।