ਇਹ ਸ਼ਖਸ ਜਿਉਂਦਾ ਅੱਤਵਾਦੀਆਂ ਨੂੰ ਸਾੜ ਕੇ ਬਣਾਉਣ ਹੈ ਉਨ੍ਹਾਂ ਦੀ ਵੀਡੀਓ (ਦੇਖੋ ਤਸਵੀਰਾਂ)

08/30/2015 5:39:21 PM

ਨਵੀਂ ਦਿੱਲੀ- ਇਸਲਾਮਿਕ ਸਟੇਟ ਦੇ ਅੱਤਵਾਦੀ ਸੰਗਠਨ ਆਈਐਸਆਈਐਸ ਦੇ ਅੱਤਵਾਦੀਆਂ ਨੂੰ ''ਕੁਲਹਾੜੀ ਚਲਾਉਣ ਵਾਲੇ ਕਮਾਂਡਰ'' ਤੋਂ ਨਵੀਂ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਦੇ ਇਹ ਸ਼ਖਸ ਯੂਨੀਵਰਸਿਟੀ ''ਚ ਲੈਕਚਰਾਰ ਹੋਇਆ ਕਰਦਾ ਸੀ ਪਰ ਹੁਣ ਵੱਡੀ ਦਾੜੀ ਅਤੇ ਹੱਥ ''ਚ ਤੇਜ਼ਧਾਰ ਕੁਲਹਾੜੀ ਲੈ ਕੇ ਘੁੰਮਦਾ ਹੈ। ਉਹ ਇਰਾਕ ਦੇ ਸ਼ਿਯਾ ਮਿਲੀਸ਼ੀਆ ਗਰੁੱਪ ਇਮਾਮ ਅਲੀ ਬ੍ਰਿਗੇਡ ਦਾ ਪੋਸਟਰ ਬੁਆਏ ਹੈ। ਇਸ ਗਰੁੱਪ ਨੂੰ ਸ਼ਿਯਾ ਬਹੁਲ ਦੇਸ਼ ਇਰਾਨ ਦਾ ਸਮਰਥਨ ਪ੍ਰਾਪਤ ਹੈ। 40 ਸਾਲਾ ਅਬੁ ਅਜਰਾਈਲ ਨੇ 2 ਦਿਨ ਪਹਿਲਾਂ ਹੀ ਇਕ ਆਈਐਸ ਅੱਤਵਾਦੀ ਨੂੰ ਜ਼ਿੰਦਾ ਸਾੜ ਕੇ ਮਾਰੇ ਕੇ ਵੀਡੀਓ ਅਤੇ ਉਸ ਦੀਆਂ ਤਸਵੀਰਾਂ ਪੋਸਟ ਕੀਤੀ ਹਨ ਅਤੇ ਨਾਲ ਹੀ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੂੰ ਚਿਤਾਵਨੀ ਵੀ ਦਿੱਤੀ ਹੈ ਕਿ ਉਹ ਉਨ੍ਹਾਂ ਨੂੰ ਵੀ ਇਸ ਤਰ੍ਹਾਂ ਹੀ ਭੁੰਨ੍ਹ ਦੇਵੇਗਾ। 
ਉਸ ਨੇ ਜੂਨ 2014 ''ਚ ਆਪਣਾ ਘਰ ਛੱਡ ਕੇ ਆਈਐਸ ਦੇ ਖਾਤਮੇ ਦੀ ਕਸਮ ਖਾਧੀ ਸੀ। ਇਮਾਮ ਬ੍ਰਿਗੇਡ ''ਚ ਅਜ਼ਰਾਈਲ ''ਏਂਜਲ ਆਫ ਡੇਥ'' ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸੋਸ਼ਲ ਮੀਡੀਆ ''ਤੇ ਵੀ ਉਸ ਦੇ ਕਈ ਚਾਹੁਣ ਵਾਲੇ ਵੀ ਹਨ। ਇਕ ਰਿਪੋਰਟ ਮੁਤਾਬਕ ਅਜ਼ਰਾਈਲ ਦੇ ਫੈਨ ਪੇਜ਼ ''ਤੇ ਹਜ਼ਾਰਾਂ ਸਮੱਰਥਕ ਹਨ। ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ''ਤੇ ਅਜ਼ਰਾਈਲ ਨੇ ਆਪਣੀਆਂ ਕਈ ਤਸਵੀਰਾਂ ਪੋਸਟ ਕੀਤੀਆਂ ਹਨ ਜਿਸ ''ਚ ਉਹ ਭਾਰੀ ਗਿਣਤੀ ਹਥਿਆਰਾਂ ਅਤੇ ਆਪਣੀ ਮਸ਼ਹੂਰ ''ਕੁਲਹਾੜੀ'' ਨਾਲ ਲੈਸ ਨਜ਼ਰ ਆਉਂਦਾ ਹੈ


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News