ਇਹ ਨਵਾਂ ਐਕਟੀਵੇਟਰ ਕਾਰਬਨ ਡਾਇਆਕਸਾਈਡ ਨੂੰ ਪਲਾਸਟਿਕ ''ਚ ਬਦਲਣ ''ਚ ਕਰ ਸਕਦੈ ਮਦਦ

Wednesday, Jan 17, 2018 - 02:32 AM (IST)

ਟੋਰਾਂਟੋ— ਵਿਗਿਆਨੀਆਂ ਨੇ ਇਕ ਅਜਿਹਾ ਐਕਟੀਵੇਟਰ ਤਿਆਰ ਕੀਤਾ ਹੈ, ਜੋ ਕਾਰਬਨ ਡਾਇਆਕਸਾਈਡ ਨੂੰ ਐਥੀਲੀਨ ਵਿਚ ਬਦਲਣ ਵਿਚ ਮਦਦ ਕਰ ਸਕਦਾ ਹੈ। ਆਮ ਪਲਾਸਟਿਕ ਦੇ ਉਤਪਾਦਨ ਲਈ ਐਥੀਲੀਨ ਦੀ ਵਰਤੋਂ ਕੀਤੀ ਜਾਂਦੀ ਹੈ।
ਇਸ ਕੰਮ ਦੇ ਕੇਂਦਰ ਵਿਚ ਕਾਰਬਨ ਡਾਇਆਕਸਾਈਡ ਘਟਾਉਣ ਵਾਲੀ ਪ੍ਰਤੀਕਿਰਿਆ ਹੈ। ਇਸ ਪ੍ਰਯੋਗ ਵਿਚ ਕਾਰਬਨ ਡਾਇਆਕਸਾਈਡ ਨੂੰ ਬਿਜਲੀ ਦੀ ਵਰਤੋਂ ਅਤੇ ਰਸਾਇਣਿਕ ਪ੍ਰਤੀਕਿਰਿਆ ਰਾਹੀਂ ਹੋਰ ਰਸਾਇਣ ਵਿਚ ਬਦਲਿਆ ਜਾਂਦਾ ਹੈ। ਇਸ ਪੂਰੀ ਪ੍ਰਕਿਰਿਆ ਵਿਚ ਇਹ ਐਕਟੀਵੇਟਰ ਮਦਦ ਕਰਦਾ ਹੈ। ਇਸ ਤਰ੍ਹਾਂ ਦੀ ਪ੍ਰਤੀਕਿਰਿਆ ਵਿਚ ਕਈ ਤਰ੍ਹਾਂ ਦੇ ਧਾਤੂ ਐਕਟੀਵੇਟਰ ਦੀ ਭੂਮਿਕਾ ਵਿਚ ਹੁੰਦੇ ਹਨ। ਸੋਨਾ, ਚਾਂਦੀ ਅਤੇ ਜਸਤਾ ਤੋਂ ਕਾਰਬਨ ਮੋਨੋਆਕਸਾਈਡ ਅਤੇ ਟਿਨ ਅਤੇ ਪਲੇਡੀਅਮ ਸਰੰਚਨਾ ਦਾ ਨਿਰਮਾਣ ਕਰ ਸਕਦੇ ਹਨ। ਸਿਰਫ ਤਾਂਬਾ ਹੀ ਐਥੀਲੀਨ ਤਿਆਰ ਕਰ ਸਕਦਾ ਹੈ, ਜੋ ਕਿ ਪੋਲੀਥੀਲਿਨ ਪਲਾਸਟਿਕ ਦਾ ਮੁਖ ਹਿੱਸਾ ਹੁੰਦਾ ਹੈ।
ਕੈਨੇਡਾ ਵਿਚ ਟੋਰੰਟੋ ਯੂਨੀਵਰਸਿਟੀ ਦੇ ਪੀ. ਐੱਚ. ਡੀ. ਵਿਦਿਆਰਥੀ ਫੀਲ ਡੇ ਲੁਨਾ ਨੇ ਦੱਸਿਆ ਕਿ ਤਾਂਬਾ ਇਕ ਤਰ੍ਹਾਂ ਦਾ ਜਾਦੂਈ ਧਾਤੂ ਹੈ। ਇਹ ਜਾਦੂ ਹੈ ਕਿਉਂਕਿ ਇਹ ਵੱਖ-ਵੱਖ ਤਰ੍ਹਾਂ ਦੇ ਰਸਾਇਣ ਤਿਆਰ ਕਰ ਸਕਦਾ ਹੈ ਪਰ ਇਹ ਕਿਹੜਾ ਰਸਾਇਣ ਬਣਾਵੇਗਾ, ਇਸ 'ਤੇ ਕੰਟਰੋਲ ਕਰਨਾ ਕਾਫੀ ਮੁਸ਼ਕਲ ਕੰਮ ਹੈ। ਖੋਜਕਾਰ ਐਥੀਲੀਨ ਦੇ ਉਤਪਾਦਨ ਨੂੰ ਵਧਾਉਣ ਲਈ ਜ਼ਰੂਰੀ ਚੀਜ ਐਕਟੀਵੇਟਰ ਤਿਆਰ ਕਰਨ ਅਤੇ ਆਦਰਸ਼ ਸਥਿਤੀਆਂ ਨਿਰਧਾਰਤ ਕਰਨ ਵਿਚ ਸਮਰੱਥ ਹੋਏ। ਇਸ ਵਿਚ ਮਿਥੇਨ ਦੇ ਉਤਪਾਦਨ ਨੂੰ ਲੱਗਭਗ ਜ਼ੀਰੋ ਤੱਕ ਪਹੁੰਚਾ ਦਿੱਤਾ ਗਿਆ।


Related News