ਰੋਜ਼ਾਨਾ ਹਵਾਈ ਜਹਾਜ਼ ''ਤੇ ਦਫ਼ਤਰ ਜਾਂਦਾ ਹੈ ਇਹ ਪੱਤਰਕਾਰ, ਕਰਦਾ ਹੈ 900 KM ਦਾ ਸਫ਼ਰ, ਜਾਣੋ ਵਜ੍ਹਾ
Thursday, Jan 11, 2024 - 03:06 PM (IST)
ਨਵੀਂ ਦਿੱਲੀ - ਹਰ ਵਿਅਕਤੀ ਆਪਣੀ ਵਿੱਤੀ ਸਥਿਤੀ ਅਤੇ ਸਹੂਲਤ ਨੂੰ ਦੇਖਦੇ ਹੋਏ ਹੀ ਆਵਾਜਾਈ ਦੇ ਸਾਧਨ ਦੀ ਚੋਣ ਕਰਦਾ ਹੈ। ਇਸ ਦੇ ਨਾਲ ਹੀ ਜੇਕਰ ਕਿਸੇ ਮੁਲਾਜ਼ਮ ਨੇ ਦਫ਼ਤਰ ਰੋਜ਼ਾਨਾ ਆਉਣਾ-ਜਾਣਾ ਹੋਵੇ ਤਾਂ ਇਸ ਲਈ ਸਸਤਾ ਵਿਕਲਪ ਹੀ ਚੁਣਦਾ ਹੈ। ਕੁਝ ਲੋਕ ਆਪਣੇ ਵਾਹਨਾਂ 'ਤੇ ਦਫਤਰ ਜਾਂਦੇ ਹਨ ਜਦਕਿ ਕੁਝ ਲੋਕ ਜਨਤਕ ਆਵਾਜਾਈ 'ਤੇ ਨਿਰਭਰ ਕਰਦੇ ਹਨ। ਸਾਡੇ ਦੇਸ਼ ਵਿਚ ਲੋਕ ਮੈਟਰੋ ਜਾਂ ਆਟੋ 'ਤੇ ਵੀ ਦਫ਼ਤਰ ਜਾਂਦੇ ਹਨ। ਪਰ ਤੁਸੀਂ ਸ਼ਾਇਦ ਹੀ ਸੁਣਿਆ ਹੋਵੇਗਾ ਕਿ ਕੋਈ ਵਿਅਕਤੀ ਰੋਜ਼ਾਨਾ ਹਵਾਈ ਜਹਾਜ਼ ਰਾਹੀਂ ਦਫ਼ਤਰ ਜਾਂਦਾ ਹੈ।
ਇਹ ਵੀ ਪੜ੍ਹੋ : ਰਾਮ ਦੇ ਨਾਮ ਦਾ ਚੜ੍ਹਿਆ ਰੰਗ ਤੇ ਵਧਿਆ ਕੰਮ, ਲੱਖ ਰੁਪਏ ਤੱਕ ਪਹੁੰਚੀ ਸਾੜ੍ਹੀ ਦੀ ਕੀਮਤ
ਇਹ ਪੱਤਰਕਾਰ ਰੋਜ਼ਾਨਾ ਫਲਾਈਟ ਲੈ ਕੇ ਪਹੁੰਚਦਾ ਹੈ ਦਫਤਰ
ਆਮ ਤੌਰ 'ਤੇ ਲੋਕ ਦਫਤਰ ਜਾਣ ਲਈ ਮੈਟਰੋ, ਟਰੇਨ ਜਾਂ ਕੈਬ ਵਰਗੇ ਵਾਹਨਾਂ ਦੀ ਵਰਤੋਂ ਕਰਦੇ ਹਨ ਪਰ ਵਾਲ ਸਟਰੀਟ ਜਰਨਲ ਦੇ ਇਕ ਰਿਪੋਰਟਰ 'ਚਿੱਪ ਕਟਰ' ਨੇ ਇਹ ਦੱਸ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਕਿ ਉਹ ਦਫਤਰ ਜਾਣ ਲਈ ਹਰ ਰੋਜ਼ ਫਲਾਈਟ ਲੈਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਕਾਰਨ ਉਸ 'ਤੇ ਕੋਈ ਵਿੱਤੀ ਬੋਝ ਨਹੀਂ ਪੈਂਦਾ, ਸਗੋਂ ਉਸ ਦਾ ਕਹਿਣਾ ਹੈ ਕਿ ਇਹ ਉਸ ਲਈ ਸਸਤਾ ਹੋ ਜਾਂਦਾ ਹੈ।
ਇਹ ਵੀ ਪੜ੍ਹੋ : DGCA ਨੇ ਜਾਰੀ ਕੀਤੇ ਨਵੇਂ ਨਿਯਮ, ਫਲਾਈਟ ਕਰੂ ਨੂੰ ਮਿਲੇਗਾ ਜ਼ਿਆਦਾ ਆਰਾਮ, ਵਧੇਗੀ ਜਹਾਜ਼ਾਂ ਦੀ ਸੁਰੱਖਿਆ
ਓਹੀਓ ਤੋਂ ਨਿਊਯਾਰਕ ਜਾਂਦਾ ਹੈ ਇਹ ਰਿਪੋਰਟਰ
ਰਿਪੋਰਟਰ ਚਿੱਪ ਕਟਰ ਨੇ ਦੱਸਿਆ ਕਿ ਉਹ ਨਿਊਯਾਰਕ ਵਿੱਚ ਕੰਮ ਕਰਨ ਲਈ ਹਫ਼ਤੇ ਵਿੱਚ ਤਿੰਨ ਵਾਰ ਓਹੀਓ ਤੋਂ ਫਲਾਈਟ ਲੈਂਦਾ ਹੈ। ਇਸ ਦੇ ਲਈ ਉਹ ਸਵੇਰੇ 6 ਵਜੇ ਦੀ ਫਲਾਈਟ ਫੜਦਾ ਹੈ ਅਤੇ ਇਸ ਲਈ ਉਸ ਨੂੰ ਸਵੇਰੇ 4:15 ਦਾ ਅਲਾਰਮ ਲਗਾਉਣਾ ਪੈਂਦਾ ਹੈ। ਉਹ ਮਹਾਮਾਰੀ ਦੌਰਾਨ ਘਰ ਤੋਂ ਕੰਮ ਕਰ ਰਿਹਾ ਸੀ ਅਤੇ ਜਦੋਂ ਉਸਨੇ ਸਾਲ 2022 ਵਿੱਚ ਦਫਤਰ ਜਾਣਾ ਸੀ, ਤਾਂ ਉਸਨੇ ਨਿਊਯਾਰਕ ਵਿੱਚ ਰਹਿਣ ਦੀ ਬਜਾਏ, ਓਹੀਓ ਤੋਂ ਨਿਊਯਾਰਕ ਲਈ ਫਲਾਈਟ ਲੈਣੀ ਸ਼ੁਰੂ ਕਰ ਦਿੱਤੀ। ਦੋਵਾਂ ਸ਼ਹਿਰਾਂ ਵਿਚਕਾਰ ਦੂਰੀ 900 ਕਿਲੋਮੀਟਰ ਹੈ। ਹਾਲਾਂਕਿ ਇਸ ਨਾਲ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ।
ਇਹ ਵੀ ਪੜ੍ਹੋ : ਰਾਮ ਮੰਦਰ 'ਚ ਐਂਟਰੀ ਲਈ ਲਾਜ਼ਮੀ ਹੈ ਇਨ੍ਹਾਂ ਨਿਯਮਾਂ ਦੀ ਪਾਲਣਾ, ਇਹ ਚੀਜ਼ਾਂ ਲਿਜਾਉਣ 'ਤੇ ਰਹੇਗੀ ਰੋਕ
ਦੱਸੀ ਇਹ ਵਜ੍ਹਾ
ਇਸ ਦੇ ਪਿੱਛੇ ਚਿੱਪ ਕਟਰ ਦਾ ਤਰਕ ਇਹ ਹੈ ਕਿ ਜੇਕਰ ਉਹ ਨਿਊਯਾਰਕ ਵਰਗੇ ਮਹਿੰਗੇ ਇਲਾਕੇ ਵਿਚ ਕੋਈ ਫਲੈਟ ਲੈ ਕੇ ਰਹਿੰਦਾ ਤਾਂ ਉਸ ਨੂੰ ਹਰ ਮਹੀਨੇ 3,200 ਡਾਲਰ ਯਾਨੀ 2,65,581 ਰੁਪਏ ਖ਼ਰਚ ਕਰਨੇ ਪੈਂਦੇ ਹਨ। ਅਜਿਹੇ 'ਚ ਉਸ ਨੂੰ ਫਲੈਟ ਦੇ ਮੁਕਾਬਲੇ ਫਲਾਈਟ ਦਾ ਸਫਰ ਸਸਤਾ ਪੈਂਦਾ ਹੈ ਅਤੇ ਉਹ ਪੈਸੇ ਦੀ ਬਚਤ ਕਰ ਰਿਹਾ ਹੈ। ਪਹਿਲਾਂ ਉਹ ਮੈਨਹਟਨ ਦੇ ਇੱਕ ਉੱਚ ਕੋਟੀ ਦੇ ਹੋਟਲ ਵਿੱਚ ਠਹਿਰਦਾ ਸੀ, ਜੋ ਕਿ ਉਸ ਦੇ ਦਫ਼ਤਰ ਦੇ ਨੇੜੇ ਹੀ ਸੀ, ਪਰ ਇੱਥੇ ਉਸ ਨੂੰ ਮੋਟਾ ਪੈਸਾ ਖਰਚ ਕਰਨਾ ਪੈਂਦਾ ਸੀ, ਉੱਥੇ ਹੀ ਉਸ ਦਾ ਖਾਣ-ਪੀਣ ਵੀ ਪ੍ਰਭਾਵਿਤ ਹੋਇਆ ਸੀ। ਤੁਹਾਨੂੰ ਦੱਸ ਦੇਈਏ ਕਿ ਇੱਕ ਹੋਰ ਟਿਕਟੋਕ ਯੂਜ਼ਰ ਸੋਫੀਆ ਸੇਲੇਨਟਾਨੋ ਨੇ ਵੀ ਦੱਸਿਆ ਸੀ ਕਿ ਉਹ ਜਹਾਜ਼ ਤੋਂ ਸਫ਼ਰ ਕਰਕੇ ਦਫ਼ਤਰ ਜਾਂਦੀ ਹੈ।
ਇਹ ਵੀ ਪੜ੍ਹੋ : ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਰਾਮਨਗਰੀ ਦੀ ਪ੍ਰਕਰਮਾ ਨਹੀਂ ਕਰਨਗੇ 'ਰਾਮਲਲਾ', ਜਾਣੋ ਕਿਉਂ ਰੱਦ ਹੋਇਆ ਪ੍ਰੋਗਰਾਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8