ਦੁਨੀਆ ਦਾ ਸਭ ਤੋਂ ਛੋਟਾ ਨਾਂ ਹੈ ਇਸ ਸਥਾਨ ਦਾ, ਜਾਣ ਕੇ ਹੋਵੇਗੀ ਹੈਰਾਨੀ

02/08/2018 1:55:41 PM

ਨਾਰਵੇ— ਦੁਨੀਆ 'ਚ ਇਕ ਅਜਿਹੀ ਥਾਂ ਹੈ, ਜੋ ਆਪਣੇ ਸਭ ਤੋਂ ਛੋਟੇ ਨਾਂ ਲਈ ਜਾਣੀ ਜਾਂਦੀ ਹੈ। ਇਸ ਥਾਂ ਦਾ ਨਾਂ 'ਏ' ਹੈ। 'ਏ' ਅਜਿਹੀ ਥਾਂ ਦਾ ਨਾਂ ਰੱਖਿਆ ਗਿਆ ਹੈ ਜੋ ਨਾਰਵੇ ਅਤੇ ਸਵੀਡਨ ਦੇ ਨਾਲ ਲੱਗਦੇ ਟਾਪੂ 'ਤੇ ਸਥਿਤ ਹੈ। ਅੱਜ ਅਸੀਂ ਤੁਹਾਨੂੰ ਧਰਤੀ ਬਾਰੇ ਅਜਿਹੀਆਂ ਗੱਲਾਂ ਦੱਸਾਂਗੇ ਜੋ ਸ਼ਾਇਦ ਤੁਸੀਂ ਨਾ ਜਾਣਦੇ ਹੋਵੋ। 
ਸਾਰੀ ਦੁਨੀਆ 'ਚ ਮਸ਼ਹੂਰ ਇਸ ਥਾਂ ਦਾ ਇਹ ਛੋਟਾ ਜਿਹਾ ਨਾਂ 'ਏ' ਜਾਣ-ਬੁੱਝ ਕੇ ਨਹੀਂ ਰੱਖਿਆ ਗਿਆ ਸੀ। ਇਸ ਸ਼ਬਦ ਦਾ ਸਥਾਨਕ ਭਾਸ਼ਾ 'ਚ ਅਰਥ ਨਦੀ ਹੁੰਦਾ ਹੈ। ਇਸ ਕਾਰਨ ਲੋਫੋਟੀਨ ਆਈਲੈਂਡ ਦੇ ਇਸ ਪਿੰਡ ਨੂੰ ਇਹ ਨਾਂ ਦਿੱਤਾ ਗਿਆ ਸੀ। ਅੱਜ ਦੁਨੀਆ ਭਰ ਤੋਂ ਸੈਲਾਨੀ ਇਸ ਥਾਂ ਨੂੰ ਦੇਖਣ ਆਉਂਦੇ ਹਨ। 
ਇੰਨੀ ਹੈ ਆਬਾਦੀ—
ਇਸ ਪਿੰਡ ਦੇ ਨਾਂ ਵਾਂਗ ਇੱਥੋਂ ਦੀ ਆਬਾਦੀ ਵੀ ਛੋਟੀ ਹੈ। ਇੱਥੇ ਸਿਰਫ 150 ਲੋਕ ਰਹਿੰਦੇ ਹਨ। 
ਕਈ ਵਾਰ ਚੋਰੀ ਹੋਇਆ ਨਾਂ—
ਪਿੰਡ ਦੇ ਬਾਹਰ ਸੜਕ 'ਤੇ ਲੱਗਾ 'ਏ' ਨਾਂ ਦਾ ਸਾਈਨ ਬੋਰਡ ਕਈ ਵਾਰ ਗਾਇਬ ਹੋ ਚੁੱਕਾ ਹੈ, ਜਿਸ ਦੇ ਬਾਅਦ ਅਥਾਰਟੀ ਨੇ ਇਸ ਦਾ ਨਾਂ ਬਦਲ ਕੇ  'ਏ. ਆਈ. ਲੋਫੋਟਨ' ਰੱਖ ਦਿੱਤਾ ਸੀ ਪਰ ਇੱਥੇ ਰਹਿਣ ਵਾਲੇ ਲੋਕਾਂ ਨੂੰ ਇਹ ਨਾਂ ਪਸੰਦ ਨਹੀਂ ਆਇਆ। ਇਸ ਲਈ ਇਸ ਦਾ ਅਸਲੀ ਨਾਂ 'ਏ' ਇਸ ਨੂੰ ਵਾਪਸ ਦੇ ਦਿੱਤਾ ਗਿਆ। 
'ਏ' ਟੂ 'ਬੀ' ਡੇਅ—
2004 'ਚ ਬ੍ਰਿਟਿਸ਼ ਲੇਖਕ ਅਤੇ ਵਿਅੰਗਕਾਰ ਨੇ ਦੁਨੀਆ ਨੂੰ ਤਦ ਹੈਰਾਨ ਕਰ ਦਿੱਤਾ ਜਦ ਉਸ ਨੇ ਕਿਹਾ ਕਿ ਉਹ 'ਏ' ਤੋਂ 'ਬੀ' ਤਕ ਸਾਈਕਲ ਚਲਾ ਕੇ ਸਫਰ ਕਰੇਗਾ। ਪਹਿਲਾਂ ਲੋਕਾਂ ਨੂੰ ਇਹ ਸਮਝ ਨਾ ਲੱਗਾ ਤੇ ਬਾਅਦ 'ਚ ਪਤਾ ਲੱਗਾ ਕਿ ਨਾਰਵੇ ਦੇ 'ਏ' ਤੋਂ ਨੇਬਰਸਕਾ ਦੇ 'ਬੀ' (Bee) ਤਕ ਦੇ ਸਫਰ ਦੀ ਗੱਲ ਕਰ ਰਿਹਾ ਸੀ। ਜਦ ਉਹ 3 ਮਹੀਨੇ ਬਾਅਦ ਉੱਥੇ ਪੁੱਜੇ ਤਾਂ ਉੱਥੇ ਦੇ ਮੇਅਰ ਨੇ ਉਸ ਖਾਸ ਦਿਨ ਨੂੰ 'ਏ' ਟੂ 'ਬੀ' ਡੇਅ ਘੋਸ਼ਿਤ ਕਰ ਦਿੱਤਾ। 
ਹੋਰ ਦੇਸ਼ਾਂ ਬਾਰੇ ਕੁੱਝ ਹੋਰ ਹੈਰਾਨੀ ਜਨਕ ਤੱਥ—
* ਚਿੰਬੋਰਾਜੋ ਪਹਾੜ ਦੀ ਚੋਟੀ ਤੋਂ ਧਰਤੀ ਅਤੇ ਚੰਦਰਮਾ ਦੇ ਵਿਚਕਾਰ ਸਭ ਤੋਂ ਘੱਟ ਦੂਰੀ ਹੈ।
* ਦੁਨੀਆ ਦੀਆਂ ਸਭ ਤੋਂ ਉੱਚੀਆਂ 25 ਚੋਟੀਆਂ 'ਚੋਂ 19 ਹਿਮਾਲਿਆ 'ਚ ਹਨ।
* ਅਮਰੀਕਾ ਅਤੇ ਰੂਸ ਦੇ ਵਿਚਕਾਰ ਇਕ ਪੁਆਇੰਟ 'ਤੇ ਦੂਰੀ ਸਿਰਫ 38 ਕਿਲੋਮੀਟਰ ਦੀ ਹੈ।
* ਸਰਗੋਸੀ ਅਜਿਹੀ ਨਦੀ ਹੈ, ਜਿਸ ਦਾ ਕੋਈ ਕਿਨਾਰਾ ਨਹੀਂ ਹੈ।
* ਇਸਤਾਂਬੁਲ ਅਜਿਹਾ ਸ਼ਹਿਰ ਹੈ ਜੋ ਦੋ ਮਹਾਂਦੀਪਾਂ 'ਤੇ ਬਣਿਆ ਹੈ।


Related News